(ਸਮਾਜ ਵੀਕਲੀ)
ਹਾਕਮ ‘ਕਾਨੂੰਨ’ ਦੀ ਨਹੀਂ ਪ੍ਰਵਾਹ ਕਰਦੇ,
ਜਿਵੇਂ ਹੋਵੇ ਇਹਨਾਂ ਦੀ ਰਖੇਲ ਯਾਰੋ।
ਜਿਸਨੂੰ ਮਰਜੀ ਕਰ ਦੇਣ ਪਾਸ ਇਹ,
ਜਿਸਨੂੰ ਮਰਜੀ ਕਰ ਦੇਣ ਫੇਲ ਯਾਰੋ।
ਜੇ ਚਾਹੁਣ ਮੁਜਰਮਾਂ ਨੂੰ ਛੱਡ ਦੇਣ,
ਨਿਰਦੋਸ਼ਿਆਂ ਨੂੰ ਰੱਖਣ ਵਿਚ ਜੇਲ੍ਹ ਯਾਰੋ।
ਧਨੀ ਲੋਕ ਇਹਨੂੰ ਖਰੀਦ ਲੈਂਦੇ,
ਕਾਨੂੰਨ ਕਰ ਦਿੰਦੇ ਨੇ ਸੇਲ ਯਾਰੋ।
ਮੇਜਰ ਕਾਨੂੰਨ ਆਪਣੇ ਆਪ ਵਿੱਚ ਕੁਝ ਨਹੀਂ,
‘ਹਾਕਮ ਰਹੇ ਨੇ ਇਸ ਨਾਲ ਖੇਲ੍ਹ ਯਾਰੋ।
ਮੇਜਰ ਸਿੰਘ ‘ਬੁਢਲਾਡਾ’
94176 42327