ਡੀਏਪੀ ਦੀ ਸਪਲਾਈ ਲਈ ਦਿੱਲੀ ’ਚ ਟੀਮ ਰਹੇਗੀ ਤਾਇਨਾਤ: ਨਾਭਾ

ਚੰਡੀਗੜ (ਸਮਾਜ ਵੀਕਲੀ): ਖੇਤੀਬਾੜੀ ਵਿਭਾਗ ਨੇ ਡੀਏਪੀ ਦੀ ਸਪਲਾਈ ਨੂੰ ਲੈ ਕੇ ਦਿੱਲੀ ਵਿਚ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ| ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਦੱਸਿਆ ਕਿ ਇਹ ਟੀਮ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਬਣਾਏ ਗਏ ਕੰਟਰੋਲ ਰੂਮ ਵਿੱਚ ਬੈਠ ਕੇ ਪੰਜਾਬ ਲਈ ਰੈਕ ਅਲਾਟਮੈਂਟ ਦੀ ਨਿਗਰਾਨੀ ਕਰੇਗੀ | ਨਾਭਾ ਨੇ ਅੱਜ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਵਿੱਚ ਡੀਏਪੀ ਦੀ ਉਪਲਬਧਤਾ ਬਾਰੇ ਸਮੀਖਿਆ ਮੀਟਿੰਗ ਕੀਤੀ| ਉਨ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਪਲਬਧ ਡੀਏਪੀ ਸਟਾਕਾਂ ਦੀ ਦਰਅਸਲ ਸਥਿਤੀ ਦਾ ਨੋਟਿਸ ਲਿਆ|

ਉਨ੍ਹਾਂ ਨੇ ਮੁੱਖ ਖੇਤੀਬਾੜੀ ਅਫਸਰਾਂ ਨੂੰ  ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਰਿਟੇਲਰਾਂ, ਸਹਿਕਾਰੀ ਸਭਾਵਾਂ ਅਤੇ ਇੱਥੋਂ ਤੱਕ ਕਿ ਵਿਅਕਤੀਗਤ ਕਿਸਾਨ ਵੀ ਗੈਰ-ਜ਼ਰੂਰੀ ਤੌਰ ‘ਤੇ ਡੀਏਪੀ ਦੀ ਗੈਰ-ਕਾਨੂੰਨੀ ਭੰਡਾਰਨ ਨਾ ਕਰਨ| ਉਨ੍ਹਾਂ ਅਧਿਕਾਰੀਆਂ ਨੂੰ  ਡੀਏਪੀ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਨੂੰ  ਰੋਕਣ ਲਈ ਸਖਤੀ ਨਾਲ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਫੀਲਡ ਅਫਸਰਾਂ ਨੂੰ  ਇਹ ਵੀ ਭਰੋਸਾ ਦਿੱਤਾ ਕਿ ਡੀਏਪੀ ਦੀ ਕਮੀ 15 ਨਵੰਬਰ ਤੱਕ ਪੂਰੀ ਕਰ ਦਿੱਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੇ ਸਹਿਕਾਰੀ ਸਭਾਵਾਂ ਦਾ ਸਪਲਾਈ ਕੋਟਾ ਵਧਾਿੲਆ
Next articleਦਿੱਲੀ ਵਿੱਚ ਅਫ਼ਗਾਨਿਸਤਾਨ ਬਾਰੇ ਵਾਰਤਾ ’ਚ ਹਿੱਸਾ ਨਹੀਂ ਲਏਗਾ ਚੀਨ