ਮਾਲੇਰਕੋਟਲਾ/ਕੋਟਕਪੂਰਾ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਅਦਾਰਾ “ਫ਼ਖ਼ਰ-ਏ -ਹਿੰਦ” ਅਖਬਾਰ ਦੇ ਸੰਪਾਦਕ ਮੁਹੰਮਦ ਸਲਮਾਨ ਕਪੂਰ ਵੱਲੋਂ ਸਵਰਗਵਾਸੀ ਸ੍ਰੀ ਸਰਦਾਰੀ ਲਾਲ ਕਪੂਰ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ ਗਿਆ।ਇਸ ਮੌਕੇ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਕਪੂੂਰ ਪ੍ਰਤਿਕਾ ਦੇ ਫਾਊਂਡਰ ਅਤੇ ਸੰਪਾਦਕ ਸਵ. ਸਰਦਾਰੀ ਲਾਲ ਕਪੂਰ ਜੀ ਨੂੰ ਯਾਦ ਕਰਦਿਆਂ ਮੁੱਖ ਸੰਪਾਦਕ ਮੁਹੰਮਦ ਸਲਮਾਨ ਕਪੂਰ ਨੂੰ ਰੋਜ਼ਾਨਾ “ਫ਼ਖ਼ਰ-ਏ -ਹਿੰਦ” ਅਖਬਾਰ ਦੀ ਵਧਾਈ ਦਿੱਤੀ । ਉੱਥੇ ਹੀ ਅਖਬਾਰ ਦਾ ਹੱਕ, ਸੱਚ ਦੀ ਆਵਾਜ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦਿਆਂ ਮੁਹੰਮਦ ਸਲਮਾਨ ਕਪੂਰ ਨੂੰ ਅਖਬਾਰ ਦਾ ਬੁਲੰਦੀਆਂ ਤੇ ਲੈ ਜਾਣ ਲਈ ਆਸ਼ੀਰਰਵਾਦ ਦਿੱਤਾ। ਇਸੇ ਤਰ੍ਹਾਂ ਹੀ ਵੱਖ-ਵੱਖ ਸ਼ਹਿਰਾਂ ਦੀਆਂ ਸ਼ਖਸੀਅਤਾਂ ਵੱਲੋਂ ਰੋਜ਼ਾਨਾ “ਫ਼ਖ਼ਰ-ਏ -ਹਿੰਦ” ਅਖਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਕਰਨ ‘ਤੇ ਮੁਹੰਮਦ ਸਲਮਾਨ ਕਪੂਰ ਨੂੰ ਵਧਾਈ ਦਿੱਤੀ । ਵਧਾਈ ਦੇਣ ਵਾਲਿਆਂ ਵਿੱਚ ਵਿਸ਼ੇਸ਼ਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ, ਸ੍ਰੀ ਗੁਰਮੀਤ ਕੁਮਾਰ ਬਾਂਸਲ ਸਹਾਇਕ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ-1, ਸਰਦਾਰ ਗਗਨ ਅਜੀਤ ਸਿੰਘ ਐਸ.ਐਸ.ਪੀ ਮਲੇਰਕੋਟਲਾ, ਸ਼੍ਰੀਮਤੀ ਰੀਤੂ ਗੁਪਤਾ ਤਹਿਸੀਲਦਾਰ ਮਲੇਰਕੋਟਲਾ, ਸ. ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਮਲੇਰਕੋਟਲਾ ਅਤੇ ਸ਼੍ਰੀ ਪੰਕਜ ਗਰਗ ਪ੍ਰਿੰਸੀਪਲ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ, ਸਰਦਾਰ ਮਨਪ੍ਰੀਤ ਸਿੰਘ ਧਾਲੀਵਾਲ ਪੀ ਆਰ ਓ ਸਪੀਕਰ ਸੰਧਵਾਂ, ਸਰਦਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮਾਜ ਸੇਵੀ ਕੋਟਕਪੂਰਾ, ਸਰਦਾਰ ਅਮਨਦੀਪ ਸਿੰਘ ਪੀਏ ਟੂ ਸਪੀਕਰ ਸੰਧਵਾਂ, ਸ਼੍ਰੀ ਸੁਰਿੰਦਰ ਦਮਦਮੀ ਪੱਤਰਕਾਰ ਕੋਟਕਪੂਰਾ, ਸਰਦਾਰ ਗੁਰਤੇਜ ਸਿੰਘ ਰੀਡਰ ਟੂ ਐਸਪੀ ਐਚ ਮਲੇਰਕੋਟਲਾ, ਸਰਦਾਰ ਗੁਰਮੁਖ ਸਿੰਘ ਲੱਡੀ ਟਰੈਫਿਕ ਇੰਚਾਰਜ ਮਲੇਰਕੋਟਲਾ, ਵੱਲੋਂ ਅਦਾਰਾ ਫਖ਼ਰ ਏ ਹਿੰਦ ਅਖਬਾਰ ਦਾ ਪਹਿਲਾ ਅੰਕ ਰਿਲੀਜ਼ ਕਰਦੇ ਹੋਏ ਸ. ਮਨਪ੍ਰੀਤ ਸਿੰਘ ਧਾਲੀਵਾਲ,ਪੀ.ਆਰ.ਓ ਟੂ ਸਪੀਕਰ ਪੰਜਾਬ ਵਿਧਾਨ ਸਭਾ, ਮੁਖਤਿਆਰ ਅਹਿਮਦ (ਕਾਕਾ ਗੁੱਜਰ), ਮੁਹੰਮਦ ਇਮਰਾਨ ਬਰਾੜ ਜੁਡੋ ਕੋਚ ਮਲੇਰਕੋਟਲਾ, ਮੁਹੰਮਦ ਇਮਰਾਨ, ਮਲੇਰਕੋਟਲਾ, ਅਬਦੁਲ ਰਸ਼ੀਦ ਮਲੇਰਕੋਟਲਾ, ਮੁਹੰਮਦ ਯੂਸਫ ਕਿਲ੍ਹਾ ਰਹਿਮਤਗੜ੍ਹ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਵੀ ਡਾਕਟਰ ਮੁਹੰਮਦ ਸਲਮਾਨ ਕਪੂਰ ਨੂੰ ਪਲੇਠਾ ਅੰਕ ਪ੍ਰਕਾਸ਼ਿਤ ਕਰਨ ਤੇ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



