ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਹਰਭਜਨ ਸਿੰਘ ਲਾਖਾ ਜੀ ਬਹੁਜਨ ਸਮਾਜ ਪਾਰਟੀ ਦੇ ਫਿਲੌਰ ਪੰਜਾਬ ਤੋਂ ਪਹਿਲੇ ਮੈਂਬਰ ਪਾਰਲੀਮੈਂਟ ਬਣੇ ਸਨ। ਹਰਭਜਨ ਲਾਖਾ ਜੀ ਬਹੁਜਨ ਸਮਾਜ ਪਾਰਟੀ ਦੇ ਸਪਰੀਮੋ ਸਾਹਿਬ ਕਾਸ਼ੀ ਦੇ ਬਹੁਤ ਨਜ਼ਦੀਕੀ ਸਾਥੀ ਰਹੇ। ਬੀਤੇ ਦਿਨੀਂ ਉਨ੍ਹਾਂ ਦੇ ਜਨਮ ਦਿਨ ਤੇ ਉਹਨਾਂ ਦੇ ਕੈਨੇਡਾ ਰਹਿੰਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮ ਦਿਨ ਤੇ, ਰਾਜਾ ਸਾਹਿਬ ਜੀ ਦੇ ਤਪ ਅਸਥਾਨ ਰਸੋਖਾਨਾ ਮਜਾਰਾ ਨੌ ਅਬਾਦ ਵਿਖੇ ਲੱਗੇ ਮੈਡੀਕਲ ਕੈਂਪ ਵਿੱਚ ਦਵਾਈਆਂ ਮੁਹਈਆ ਕਰਵਾਈਆ ਗਈਆ। ਲਾਖਾ ਪਰਿਵਾਰ ਪਹਿਲਾਂ ਵੀ ਸਮਾਜ ਸੇਵਾ ਵਿੱਚ ਜੁਟਿਆ ਰਹਿੰਦਾਂ ਹੈ। ਹਰਭਜਨ ਲਾਖਾ ਜੀ ਦੇ ਸਪੁੱਤਰ ਪਰਮਜੀਤ ਲਾਖਾ ਜੀ ਜਿਹੜੇ ਕਿ ਹਮੇਸ਼ਾਂ ਆਪਣੇ ਪੰਜਾਬੀ ਭਾਈਚਾਰੇ ਦੇ ਦੁੱਖ ਸੁਖ ਵਿਚ ਹਾਜ਼ਰ ਰਹਿੰਦੇ ਹਨ। ਉਹਨਾਂ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਡਾਕਟਰ ਸਾਹਿਬਾਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



