ਪਰਿਵਾਰਕ ਮੈਂਬਰ ਨੂੰ ਸਰਕਾਰੀ ਨੋਕਰੀ ਅਤੇ 20 ਲੱਖ ਮੁਆਵਜ਼ਾ ਦਿੱਤਾ ਜਾਵੇ – ਨਰੇਸ਼ ਕੋਹਲੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਮਾਸਟਰ ਕੇਡਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਮਾਸਟਰ ਨਰੇਸ਼ ਕੋਹਲੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸ ਹ ਸ ਆਦਮਪੁਰਾ ਬਠਿੰਡਾ ਵਿਖੇ ਕੰਪਿਊਟਰ ਅਧਿਆਪਕ ਕੁਲਵੰਤ ਸਿੰਘ ਦੀ ਕੋਰੋਨਾ ਡਿਊਟੀ ਦੋਰਾਨ ਹੋਈ ਬੇਵਕਤੀ ਮੋਤ ਤੇ ਡੁੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਨਰੇਸ਼ ਕੋਹਲੀ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਕੁਲਵੰਤ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਅਤੇ 20 ਲੱਖ ਮੁਆਵਜ਼ਾ ਦਿੱਤਾ ਜਾਵੇ।
ਇਸ ਮੋਕੇ ਰੰਜੀਤ ਵਿਰਕ ਅਤੇ ਸੰਦੀਪ ਦੁਰਗਾਪੁਰ ਨੇ ਸੰਬੋਧਨ ਦੋਰਾਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅਪਣੇ 2017 ਦੇ ਚੋਣ ਵਾਅਦੇ ਅਨੂਸਾਰ ਪੰਜਾਬ ਦੇ ਸਾਰੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਰਕਾਰੀ ਕਰਮਚਾਰੀਆਂ ਵਾੰਗ ਮੈਡੀਕਲ ਅਤੇ ਹੋਰ ਸਾਰੀਆਂ ਸਹੂਲਤਾਂ ਦੇਣ ਤਾਂਕਿ ਇਹਨਾਂ ਅਧਿਆਪਕਾਂ ਤੇ ਆਸ਼ਰਿਤ ਪਰਿਵਾਰਿਕ ਮੈਂਬਰਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਮੋਕੇ ਮਨੀਸ਼ ਸ਼ਰਮਾਂ, ਵਰੂਣਦੀਪ ਕੋਰ, ਸੁਮਨਦੀਪ ਕੋਰ, ਪਰਮਜੀਤ ਸਿੰਘ, ਗੋਬਿੰਦ ਰਾਮ, ਜਸਪਾਲ ਸਿੰਘ, ਤਰਮਿੰਦਰ ਮੱਲ੍ਹੀ ਪ੍ਧਾਨ ਜੀਟੀਯੂ, ਜਸਵੰਤ ਸਿੰਘ, ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly