ਸਟੂਦੈਂਟ ਵੀਜ਼ਾ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਡਾਕਟਰ ਤੋਂ ਲਿਆਂਦੀ ਆਪਣੀ ਐਚ ਆਈ ਵੀ ਪੋਜ਼ਿਟਿਵ ਅਤੇ ਪ੍ਰੈਗਨੈਂਸੀ ਦੀ ਰਿਪੋਰਟ ਪੜ੍ਹ ਕੇ ਉਸਦੇ ਤ੍ਰਾਹ ਨਿਕਲ ਗਏ,ਉਹ ਡਿੱਗਦੀ ਡਿੱਗਦੀ ਬੜੀ ਮੁਸ਼ਕਲ ਨਾਲ ਬਚੀ।ਉਸਨੇ ਉਸ ਰਿਪੋਰਟ ਨੂੰ ਕਿੰਨੀ ਵਾਰੀ ਪੜ੍ਹਿਆ ਫੇਰ ਵੀ ਉਸ ਨੂੰ ਯਕੀਨ ਨਾ ਆਇਆ,ਉਸਨੇ ਸੋਚਿਆ,ਡਾਕਟਰ ਨੂੰ ਜਰੂਰ ਕੋਈ ਗਲਤਫਹਿਮੀ ਹੋਈ ਏ,ਜਾਂ ਤਾਂ ਕਿਸੇ ਦੀ ਰਿਪੋਰਟ ਤੇ ਗਲਤੀ ਨਾਲ ਮੇਰਾ ਨਾਂ ਲਿਖਿਆ ਗਿਆ ਹੋਵੇਗਾ,ਤੇ ਜਾਂ ਫੇਰ ਸੈਂਪਲ ਬਦਲ ਗਏ ਹੋਣਗੇ, ਮੈਨੂੰ ਇਕ ਹੋਰ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ,ਪਰ ਜੇ ਰਿਪੋਰਟ ਸੱਚੀ ਹੋਈ ਬੱਚੇ ਦਾ ਤਾਂ ਗਰਭਪਾਤ ਕਰਾਇਆ ਜਾ ਸਕਦਾ ਹੈ,ਪਰ ਇਸ ਨਾਮੁਰਾਦ ਬਿਮਾਰੀ ਦਾ ਇਲਾਜ ਕਿਸ ਤਰ੍ਹਾਂ ਹੋਵੇਗਾ।

ਫੇਰ ਉਸਨੇ ਸੋਚਿਆ, ਮੈਨੂੰ ਕਿਸੇ ਹੋਰ ਡਾਕਟਰ ਦੀ ਸਲਾਹ ਲੈਣ ਤੱਕ ਚੁੱਪ ਹੀ ਰਹਿਣਾ ਚਾਹੀਦਾ ਹੈ, ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਮੈਨੂੰ ਜੀਣ ਨਹੀਂ ਦੇਣਗੇ ਅਤੇ ਮੈਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਜਾਣਗੇ, ਹਾਂ ਸਮੀਨਾ ਨੂੰ ਦੱਸ ਕੇ ਉਸਦੀ ਮਦਦ ਲਈ ਜਾ ਸਕਦੀ ਹੈ। ਜ਼ਿੰਦਗੀ ਵਿਚ ਕਦੇ ਵੀ ਪਹਿਲਾਂ ਉਹ ਇੰਨਾ ਨਹੀਂ ਸੀ ਰੋਈ ਜਿੰਨੀ ਉਹਆਪਣੀ ਰਿਪੋਰਟ ਪੜ੍ਹਕੇ ਰੋਈ ਸੀ। ਸੋਚ ਰਹੀ ਸੀ ਉਸਤੋਂ ਉਸਦਾ ਰੱਬ ਹੀ ਰੁੱਸ ਗਿਆ ਹੈ,ਕਿੰਨੀ ਮਾੜੀ ਕਿਸਮਤ ਲੈਕੇ ਉਹ ਪੈਦਾ ਹੋਈ ਹੈ,ਪਰ ਨਹੀਂ ਮੈਂ ਇਵੇਂ ਰੱਬ ਨੂੰ ਦੋਸ਼ ਦੇਈ ਜਾਨੀ ਹਾਂ, ਸਾਰਾ ਕਸੂਰ ਹੀ ਮੇਰਾ ਹੈ, ਬੰਦਾ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਵੇ ਤਾਂਕਿਸੇ ਨੂੰ ਕੀ ਦੋਸ਼।

ਫੇਰ ਉਸਨੇ ਆਪਣੇ ਦਿਲ ਨੂੰ ਮਜਬੂਤ ਕਰਕੇ ਸੋਚਿਆ ਇਸ ਬਿਮਾਰੀ ਦਾ ਕੋਈ ਤਾਂ ਇਲਾਜ ਹੋਵੇਗਾ, ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹਨ ਜਿਹੜੀ ਮੈਂ ਕਿਸੇ ਪਰਾਈਵੇਟ ਡਾਕਟਰ ਕੋਲੋਂ ਸਲਾਹ ਲੈਕੇ ਇਲਾਜ ਕਰਾ ਸਕਾਂ, ਹਾਂ ਸਮੀਨਾ ਤੋਂ ਪੈਸੇ ਦੀ ਮਦਦ ਲਈ ਜਾ ਸਕਦੀ ਹੈ, ਉਹ ਮਦਦ ਕਰਨ ਤੋਂ ਨਾਹ ਨਹੀਂ ਕਰੇਗੀ,ਉਸਨੇ ਹੀ ਤਾਂ ਮੈਨੂੰ ਇਸ ਨਰਕ ਵਿਚ ਧੱਕਿਆ ਹੈ, ਪਰ ਨਹੀਂ ਮੈਂ ਸਮੀਨਾ ਨੂੰ ਇਵੇਂ ਦੋਸ਼ ਦੇਈ ਜਾਨੀ ਹਾਂ, ਮੈਨੂੰ ਵੀ ਥੋਹੜੇ ਸਮੇਂ ਵਿਚ ਢੇਰ ਸਾਰੇ ਪੈਸੇ ਕਮਾਕੇ ਪਿੰਡ ਭੇਜਣ ਦੀਕਾਹਲ ਸੀ।ਉਸ ਦਿਨ ਨਾ ਤਾਂ ਜਸਵਿੰਦਰ ਕੰਮ ਤੇ ਗਈ ਅਤੇ ਕਾਲਜ ਜਾਣ ਨੂੰ ਵੀ ਉਸਦਾ ਦਿਲ ਨਾ ਕੀਤਾ। ਉਸਨੇ ਸੋਚਿਆ ਅੱਜ ਸਮੀਨਾ ਦੀ ਜਰੂਰਤ ਸੀ ਤੇ ਉਹ ਬਾਹਰ ਚਲੀ ਗਈ, ਜੇ ਉਹ ਹੁੰਦੀ ਤਾਂ ਥੋਹੜਾ ਬਹੁਤ ਹੌਸਲਾ ਹੀ ਦਿੰਦੀ। ਉਸ ਰਾਤ ਉਹ ਬਿਲਕੁਲ ਹੀ ਸੌਂ ਨਾ ਸਕੀ, ਉਸਦੀ ਨੀਂਦਰ ਪਤਾ ਨਹੀਂ ਕਿੱਥੇ ਖੰਬ ਲਗਾਕੇ ਉੱਡ ਗਈ ਸੀ।ਉਸਨੇ ਸਾਰੀ ਰਾਤ ਸੋਚਦੇ-ਸੋਚਦੇ ਕੱਢੀ,ਉਸਨੇ ਸੋਚਿਆ ਤਕਦੀਰ ਨੇ ਉਸਨੂੰ ਕਿੱਥੇ ਲਿਆਕੇ ਖੜਾ ਕਰ ਦਿੱਤਾ ਹੈ।

ਘਰ ਵਿਚ ਉਹ ਪੰਜ ਜੀ ਸਨ, ਉਸਦੇ ਮਾਂ ਅਤੇ ਬਾਪੂ,ਦੋ ਛੋਟੀਆਂ ਭੈਣਾ ਤੇ ਉਹ ਆਪ।ਬਹਪਨ ਤੋਂ ਲੈਕੇ ਜਵਾਨੀ ਤੱਕ ਉਹ ਆਪਦੇ ਬਾਪੂ ਨੂੰ ਖੇਤਾਂ ਵਿਚ ਸਖ਼ਤ ਮੇਹਨਤ ਕਰਦਿਆਂ ਤੱਕਦੀ ਆਈ ਸੀ, ਹੱਡ ਭੰਨਵੀਂ ਮੇਹਨਤ ਕਰਨ ਤੋਂ ਬਾਅਦ ਵੀ ਥੋਹੜੀ ਜਮੀਨ ਹੋਣ ਕਰਕੇ ਗੁਜਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ,ਮਾਂ ਅਤੇ ਬਾਪੂ ਨੂੰ ਉਸਨੇ ਕਦੇ ਵੀ ਚੰਗੇ ਕੱਪੜਿਆਂ ਵਿਚ ਨਹੀਂ ਸੀ ਤੱਕਿਆ, ਕਿਤੇ ਦਿਨ-ਤਿਉਹਾਰ ਤੇ ਹੀ ਉਹ ਚੰਗੇ ਕੱਪੜੇ ਪਾਉਂਦੇ ਹੁੰਦੇ ਸਨ।ਜਸਵਿੰਦਰ ਦਾ ਕਦ ਲੰਮਾਤਿੱਖੇ ਨੈਣ- ਨਕਸ਼ਅਤੇ ਰੰਗ ਗੋਰਾ ਅਤੇ ਬਹੁਤ ਹੀ ਸੁਨੱਖੀ ਹੋਣ ਦੇ ਨਾਲ ਨਾਲ ਪੜ੍ਹਾਈ ਅਤੇ ਖੇਡਾਂ ਵਿਚ ਸਭਤੋਂ ਅੱਗੇ ਰਹਿੰਦੀ ਸੀ। ਉਹ ਸਭ ਨਾਲ ਪਿਆਰ ਨਾਲ ਬੋਲਦੀ ਸੀ,ਭਾਵਂੇ ਉਸਨੂੰ ਕੋਈ ਵੀ ਸਮਸਿੱਆ ਹੁੰਦੀ, ਫੇਰ ਵੀ ਉਹ ਸਾਰਾ ਦਿਨ ਖੁਸ਼ ਰਹਿੰਦੀ ਸੀ।

ਉਸਨੇ ਜਦੋਂ ਤੋਂ ਹੋਸ਼ ਸੰਭਾਲੀ ਸੀ ਆਪਣੇ ਬਾਪੂ ਨੂੰ ਇਹੀ ਕਹਿੰਦੇ ਸੁਣਦੀ ਆ ਰਹੀ ਸੀ ਕਿ, “ ਜੱਸੀ ਦੀ ਮਾਂ ਜੇ ਰੱਬ ਸਾਨੂੰ ਮੁੰਡਾ ਦੇ ਦਿੰਦਾ ਤਾਂ ਮੈਨੂੰ ਕਿੰਨਾ ਆਸਰਾ ਹੁੰਦਾ।” ਤਾਂ ਅੱਗੋਂ ਮਾਂ ਕਹਿੰਦੀ ਹੁੰਦੀ ਸੀ, “ਜੱਸੀ ਦੇ ਬਾਪੂ, ਇਹੋ ਜਿਹੀਆਂ ਬਦਸ਼ਗਨੀ ਦੀਆਂ ਗੱਲਾਂ ਨਾ ਕਰਿਆ ਕਰ ਅੱਜਕਲ ਕੁੜੀਆਂ ਅਤੇ ਮੁiੰਡਆਂ ਵਿਚ ਫ਼ਰਕ ਹੀ ਕੋਈ ਨਹੀਂ ਕੁੜੀਆਂ ਤਾਂ ਸਗੋਂ ਮਾਂ-ਪਿਉ ਦੀ ਸੇਵਾ ਮੁiੰਡਆਂ ਨਾਲੋਂ ਵੱਧ ਕਰਦੀਆਂ ਹਨ।”

ਜਸਵਿੰਦਰ ਨੇ ਵੀ ਮਨ ਵਿਚ ਧਾਰ ਲਿਆ ਸੀ ਕਿ ਉਹ ਬਾਪੂ ਨੂੰ ਮੁੰਡਾ ਬਣਕੇ ਦਿਖਾਏਗੀ। ਉਹ ਬੀ ਏ ਦੇ ਆਖ਼ਰੀ ਸਾਲ ਵਿਚ ਸੀਜਦੋਂ ਉਸਨੂੰ ਡਾਕਟਰੀ ਦੀ ਪੜ੍ਹਾਈ ਕਰਦੇ ਇਕ ਮੁੰਡੇ ਹਰਨਾਮ ਨਾਲ ਪਿਆਰ ਹੋ ਗਿਆ ਸੀ।ਜਸਵਿੰਦਰ ਉਸ ਕੋਲ ਕਈ ਵਾਰੀ ਜ਼ਿਕਰ ਕਰ ਚੁੱਕੀ ਸੀ ਕਿ ਉਹ ਇੰਗਲੈਂਡ ਜਾਕੇ ਢੇਰ ਸਾਰਾ ਪੈਸਾ ਕਮਾਕੇ ਆਪਣੇ ਬਾਪੂ ਨੂੰ ਭੇਜਣਾ ਚਾਹੁੰਦੀ ਹੈ ਤਾਂ ਕਿ ਬਾਪੂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸਦੇ ਘਰ ਮੁੰਡਾ ਪੈਦਾ ਨਹੀਂ ਹੋਇਆ,ਮੈਂ ਲਾਹੂੰਗੀ ਬਾਪੂ ਦਾ ਉਲਾਂਭਾ।

ਹਰਨਾਮ ਨੇ ਉਸਨੂੰ ਇਹ ਕਹਿਕੇ ਬਹੁਤ ਸਮਝਾਇਆਕਿ, “ ਉਸਨੇ ਅਖ਼ਬਾਰਾਂ ਵਿਚ ਪੜ੍ਹਿਆ ਹੈ ਅਤੇ ਉਸਨੇ ਇੰਗਲੈਂਡ ਤੋਂ ਆਉਂਦੇ ਜਾਂਦੇ ਮਿੱਤਰਾਂ ਤੋਂ ਵੀ ਸੁਣਿਆ ਹੈ ਕਿ ਇੰਗਲੈਂਡ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਉਥੋਂ ਦੇ ਜਮਪਲ ਤਾਂ ਵੇਹਲੇ ਤੁਰੇ ਫਿਰਦੇ ਹਨ, ਉਨ੍ਹਾਂ ਨੂੰ ਨੌਕਰੀਆ ਨਹੀਂ ਮਿਲ ਰਹੀਆਂ,ਸਟੁਦੈਂਟ ਵੀਜ਼ੇ ਤੇ ਜਾਂ ਜਾਹਲੀ ਤਰੀਕੇ ਨਾਲ ਗਏ ਹੋਏਕੁੜੀਆਂ ਅਤੇ ਮੁੰਡੇ ਜਿਹੜਾ ਵੀ ਕੰਮ ਕਰਦੇ ਹਨ ਉਨ੍ਹਾਂ ਦੀ ਮੇਹਨਤ ਪੱਲੇ ਨਹੀਂ ਪੈਂਦੀ।

ਬਿਲਡਿੰਗ ਦੇ ਠੇਕੇਦਾਰ ਕੋਲ ਜਾਂ ਫਾਰਮਾਂ ‘ਚ ਬਾਰਾਂ ਬਾਰਾਂ ਘੰਟੇ ਕੰਮ ਕਰਨਾ ਪੈਂਦਾ ਹੈ, ਕਈ ਵਾਰੀ ਤਾਂ ਮਾਲਕ ਜਾਹਲੀ ਆਇਆਂ ਕਰਕੇ ਪੈਸੇ ਵੀ ਮਾਰ ਜਾਂਦੇ ਹਨ,ਬਹੁਤੇ ਲੋਕ ਤਾਂ ਵੇਹਲੇ ਹੀ ਤੁਰੇ ਫਿਰਦੇ ਹਨ, ਸਰਕਾਰ ਨੇ ਕੰਮ ਕਰਨ ਦਾ ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਹੈ ਅਤੇ ਇਸ ਤੋਂ ਵੱਧ ਕੰਮ ਨਹੀਂ ਕਰ ਸਕਦੇ ਇਕ ਗੱਲ ਹੋਰ ਲੋਕ ਜਾਹਲੀ ਆਇਆਂ ਨੂੰ ਜਲਦੀ ਕੀਤੇ ਰੱਖਦੇ ਨਹੀਂ ਇਮੀਗਰੇਸ਼ਨ ਅਧਿਕਾਰੀ ਦੁਕਾਨਾਂ ਤੇ ਛਾਪੇ ਮਾਰਦੇ ਹਨ

ਜਿਹੜਾ ਵੀ ਜਾਹਲੀ ਆਇਆ ਬੰਦਾ ਪਕੜਿਆ ਜਾਂਦਾ ਹੈ ਉਸਨੂੰ ਤਾਂ ਸਰਕਾਰ ਵਾਪਸ ਭੇਜਦੀ ਹੀ ਹੈ ਦੁਕਾਦਾਰ ਨੂੰ ਇਕ ਜਾਹਲੀ ਬੰਦੇ ਪਿੱਛੇ ਦਸ ਹਜਾਰ ਪੋਂਡ ਦਾਂ ਜੁਰਮਾਨਾ ਕਰਦੀ ਹੈ ਇਸ ਗੱਲ ਤੋਂ ਡਰਦੇ ਮਾਰੇ ਦੁਕਨਾਂ ਵਾਲੇ ਜਾਹਲੀ ਆਏ ਲੋਕਾਂ ਨੂੰ ਕੰਮ ਤੇ ਨਹੀਂ ਰੱਖਦੇ। ਜਸਵਿੰਦਰ ਸਟੂਡੈਂਟ ਤਾਂ ਉਹ ਬਣਕੇ ਜਾਂਦੇ ਹਨ,ਜਿਨ੍ਹਾਂ ਕੋਲ ਪਿੱਛੇ ਪੈਸਾ ਹੁੰਦਾ ਹੈ।ਏਜੰਟਾ ਦੀ ਫੀਸ, ਪਾਸਪੋਰਟ ਬਣਵਾਉਣ, ਵੀਜ਼ਾ ਲਗਵਾਉਣ,ਅਤੇ ਟਿਕਟ ਖਰੀਦਣ ਦਾ ਖਰਚਾ ਹੀ ਬਹੁਤ ਹੋ ਜਾਂਦਾ ਹੈ,ਫੇਰ ਇੰਗਲੈਂਡ ‘ਚ ਯੂਨੀਵਰਸਿਟੀਦੀ ਫੀਸ,ਰਹਿਣ ਅਤੇ ਖਾਣ ਪੀਣ ਦਾ ਖਰਚਾ ਹਾਥੀਆਂ ਵਾਲਿਆਂ ਨਾਲ ਮੱਥਾ ਲਾਉਣ ਵਾਲੀ ਗੱਲ ਹੋ ਜਾਂਦੀ ਹੈ।

ਸੁਣਿਆਂ ਹੈ ਅੱਜਕਲ੍ਹਉਨਾ ਪੈਸਾ ਨਹੀਂ ਬਣਦਾਜਿੰਨਾ ਖਰਚ ਹੋ ਜਾਂਦਾ ਹੈ।ਭੇਡ ਚਾਲ ਹੈ ਜੱਸੀ, ਮੁੰਡੇ ਕੁੜੀਆਂ ਇਕ ਦੂਜੇ ਨੂੰ ਦੇਖਕੇਕਿ ਉਹ ਇੰਗਲੈਂਡ ਚਲਾ ਗਿਆ ਮਂੈ ਪਿੱਛੇ ਕਿਉਂ ਰਹਾਂ ਮੈਂ ਵੀ ਜਾਵਾਂਗਾਤੇ ਲੋਕ ਏਜੰਟਾਂ ਦੇ ਹੱਥੋਂ ਖਜਲ-ਖਵਾਰ ਹੁੰਦੇ ਫਿਰਦੇ ਹਨ। ਤੈਨੂੰ ਉੱਥੇ ਜਾਣ ਦੀ ਜਰੂਰਤ ਨਹੀਂ, ਆਪਾਂ ਵਿਆਹ ਕਰਵਾ ਲਵਾਂਗੇ ਡਾਕਟਰ ਬਣਕੇ ਮੈਂ ਬਣੁਗਾ ਤੇਰੇ ਮਾਂ-ਪਿਉ ਦਾ ਸਹਾਰਾ,ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਤੇਰੀ ਅਤੇ ਤੇਰੇ ਪਰਿਵਾਰ ਦੀ ਦੇਖਭਾਲ ਦੀ ਜ਼ਿਮੇਵਾਰੀ ਮੇਰੀ, ਮੈਂ ਤੈਨੂੰ ਪਿਆਰ ਕੀਤਾ ਹੈ ਜੇ ਤੂੰ ਇੰਗਲੈਂਡ ਚਲੀ ਗਈ ਤਾਂ ਮੈਂ ਤੇਰੇ ਬਗੈਰ ਜੀ ਨਹੀਂ ਸਕਾਂਗਾ ।

” ਹਰਨਾਮ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਜਸਵਿੰਦਰ ਤੇ ਕੋਈ ਅਸਰ ਨਾ ਹੋਇਆ,ਉਸਨੇ ਕਿਹਾ,” ਹਰਨਾਮ,ਬਾਪੂ ਤਾਂ ਨਿੱਤ ਬਾਹਰ ਗਿਆਂ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ, ਬਈਬਾਹਰ ਗਏ ਬੰਦਿਆਂ ਨੇ ਬਹੁਤ ਪੈਸਾ ਘੱਲਿਆ ਹੈ”

“ਜਸਵਿੰਦਰ, ਇਹ ਪਹਿਲਾਂ ਦੀਆਂ ਗੱਲਾਂ ਹਨ, ਲੋਕ ਬਹੁਤ ਪੁਰਾਨੇ ਗਏ ਹੋਏ ਹਨ, ਅੱਜਕਲ੍ਹ ਤਾਂ ਮੰਦੀ ਨੇ ਸਾਰੀ ਦੁਨਿਆਂ ਦਾ ਲੱਕ ਟੋੜ ਦਿੱਤਾ ਹੈ।”

ਬੀ ਏ ਕਰਨ ਤੋਂ ਬਾਅਦ ਕਿਸੇ ਏਜੰਟ ਦੇ ਰਾਹੀਂ ਜਸਵਿੰਦਰ ਦੇ ਬਾਪੂ ਨੇ ਜਸਵਿੰਦਰ ਦਾ ਵੀਜ਼ਾ ਲਗਵਾ ਦਿੱਤਾ ਇਸ ਸਾਰੇ ਕੰਮ ਕਰਨ ਵਾਸਤੇ ਜਮੀਨ ਗਹਿਣੇ ਰੱਖਣ ਤੋਂ ਅਲਾਵਾ ਆੜ੍ਹਤੀਆਂ ਤੋਂ ਵੀ ਉਧਾਰਾ ਪੈਸਾ ਪਕੜਣਾ ਪਿਆ।ਏਜੰਟ ਨੇ ਉਨ੍ਹਾਂ ਨੂੰ ਬੜੇ ਸਬਜਬਾਗ ਦਿਖਾਏ।ਉਹ ਜਸਵਿੰਦਰ ਦੇ ਬਾਪੂ ਨੂੰ ਕਹਿਣ ਲiੱਗਆ,“ ਚਾਚਾ ਜੀ ਮੇਰੇ ਹੁੰਦੇ ਹੋਏ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਫਿਕਰ ਨਹੀਂ ਕਰਨਾ ਚਾਹੀਦਾ,ਜਸਵਿੰਦਰ ਮੇਰੀਆਂ ਭੈਣਾ ਵਰਗੀ ਹੈ, ਇਸਦੇ ਰਹਿਣ ਸਹਿਣ ਅਤੇ ਨੌਕਰੀ ਆਦਿ ਦਾ ਸਾਰਾ ਪ੍ਰਬੰਧ ਕਰ ਦਿੱਤਾ ਹੈ, ਮੇਰਾ ਬੰਦਾ ਜਸਵਿੰਦਰ ਨੂੰ ਏਅਰਪੋਰਟ ਤੋਂ ਆਪ ਲੈਕੇ ਜਾਵੇਗਾ।”

ਉਹ ਗੱਲਾਂ ਤਾਂ ਇਉਂ ਕਰਦਾ ਸੀ ਜਿਵੇਂ ਜਸਵਿੰਦਰ ਨੂੰ ਉਸਨੇਰਾਣੀ ਦੇ ਮਹਿਲਾਂ ਵਿਚ ਜਗ੍ਹਾ ਦੁਆ ਦਿੱਤੀ ਹੁੰਦੀ ਹੈ।ਮਿਥੀ ਤਰੀਕ ਵਾਲੇ ਦਿਨ ਜਸਵਿੰਦਰ ਦਾ ਬਾਪੂ ੳਸਨੂੰਦਿੱਲੀ ਹਵਾਈਜਹਾਜ ਤੇ ਚੜਾ੍ਹਉਣ ਆਇਆ, ਤਾਂ ਇਕ ਅਨਜਾਨ ਮੁੰਡੇ ਨੂੰ ਜਸਵਿੰਦਰ ਦੀ ਬਾਂਹ ਪਕੜਾਕੇ ਕਹਿਣ ਲiੱਗਆ, “ਪੁੱਤ ਵੈਸੇ ਤਾਂ ਏਜੰਟ ਨੇ ਪੂਰਾ ਭਰੋਸਾ ਦੁਆਇਆ ਹੈ ਕਿ ਜਸਵਿੰਦਰ ਦਾ ਪੱਕਾ ਇੰਤਜ਼ਾਮ ਹੋ ਗਿਆ ਹੈ, ਪਰ ਜਿਸ ਤਰ੍ਹਾਂ ਦੀਆਂ ਇਨ੍ਹਾਂ ਬਾਰੇ ਗੱਲਾਂ ਸੁਣੀਦੀਆਂ ਹਨ ਇਨ੍ਹਾਂ ਤੇ ਯਕੀਨ ਜਿਹਾ ਨਹੀਂ ਰਿਹਾ।ਏਜੰਟਾਂ ਨੇ ਆਪਣੀ ਮਾਰਕੀਟ ਆਪ ਹੀ ਖ਼ਰਾਬ ਕਰ ਲਈ ਹੈ, ਪੁੱਤ ਮੇਰੀ ਜਸਵਿੰਦਰ ਦਾ ਤਾਂ ਉੱਥੇ ਕੋਈ ਰਿਸ਼ਤੇਦਾਰ ਵੀ ਹੈ ਨਹੀਂ, ਜੇ ਏਜੰਟ ਨਾ ਆਇਆ ਤਾਂਪੁੱਤ ਜਿੱਥੇ ਤੂੰ ਰਹੇਂਗਾ ਉੱਥੇ ਇਸਨੂੰ ਵੀ ਰੱਖ ਲਈਂ, ਮੇਰੀ ਜਸਵਿੰਦਰ ਭੜੀ ਭੋਲੀ ਹੈ, ਇਸਨੂੰ ਦੁਨਿਆਂਦਾਰੀ ਦਾ ਬਹੁਤਾ ਨਹੀਂ ਪਤਾ।”

ਜਸਵਿੰਦਰ ਦਾ ਬਾਪੂ ਉਸਨੂੰ ਇਕ ਅਨਜਾਨ ਮੁੰਡੇਹਰਭਜਨ ਦੇ ਲੜ ਲਗਾਕੇਆਪ ਪਿੰਡ ਚਲਾ ਗਿਆ।ਜਸਵਿੰਦਰ ਦੀ ਮਾਂ ਦਾ ਦਿਲ ਹਿਲਿਆ ਪਿਆ ਸੀ,ਉਹ ਜਸਵਿੰਦਰ ਨੂੰ ਯਾਦ ਕਰਕੇ ਕਈ ਦਿਨ ਤੱਕ ਰੋਂਦੀ ਰਹੀ ਸੀ।ਵੈਸੇ ਤਾਂ ਬਾਪੂ ਦਾ ਦਿਲ ਵੀ ਨਹੀ ਸੀ ਲਗਦਾ, ਪਰ ਉਸਨੂੰ ਹੌਸਲਾ ਦਿੰਦੇ ਹੋਏ ਕਹਿੰਦਾ ਰਹਿੰਦਾ ਸੀ,”ਜੱਸੀ ਦੀ ਮਾਂ ਚਾਰ ਪੰਜ ਸਾਲਾਂ ਦੀ ਤਾਂ ਗੱਲ ਹੈ, ਵਾਹਿਗੁਰੂ ਮੇਹਰ ਕਰੇਗਾ, ਜੱਸੀ ਪੱਕੀ ਹੋ ਜਾਵੇਗੀ, ਫੇਰ ਸਾਨੂੰ ਵੀ ਬੁਲਾ ਲਵੇਗੀ,ਪੜ੍ਹਾਈ ਦਾ ਤਾਂ ਬਹਾਨਾ ਹੀ ਹੈ,ਅਖ਼ੀਰ ਗੱਲ ਤਾਂ ਇੰਗਲੈਂਡ ਵਿਚ ਪੱਕਿਆਂਹੋਕੇ ਹੀ ਨਿਬੜਨੀ ਹੈ।”

ਫੇਰ ਜਸਵਿੰਦਰ ਨੇ ਸੋਚਿਆ ਕਿ ਉਹ ਇੰਨੇ ਸੋਹਣੇ ਹੀਥਰੋ ਏਅਰਪੋਰਟ ਨੂੰ ਤੱਕ ਕੇ ਬਹੁਤ ਖੁਸ਼ ਹੋਈ ਸੀ। ਪਰ ਬਹੁਤ ਦੇਰ ਤੱਕ ਏਜੰਟ ਦੇ ਬੰਦੇ ਦੀ ਉੜੀਕ ਕਰਨ ਤੋਂ ਬਾਅਦ ਵੀ ਜਦੋਂ ਉਹ ਨਾ ਆਇਆ ਤਾਂ ਉਸਦੀ ਖੁਸ਼ੀ ਕਿਧਰੇ ਗਾਇਬ ਹੋਗਈ ਸੀ,ਹਾਰ ਕੇ ਉਸਨੂੰ ਹਰਭਜਨ ਨਾਲ ਜਾਣਾ ਪਿਆ।ਹਰਭਜਨ ਦੇ ਰਿਸ਼ਤੇਦਾਰਾਂ ਨੇ ਉਸਨੂੰ ਆਪਣੇ ਕੋਲ ਨਾ ਰੱਖ ਕੇ ਇਕ ਕਮਰਾ ਕਿਰਾਏ ਤੇ ਲੈ ਦਿੱਤਾ। ਕੁਝ ਦਿਨ ਨਾਲ ਰਹਿਣ ਨਾਲ ਹਰਭਜਨ ਨੂੰ ਜਸਵਿੰਦਰ ਨਾਲ ਪਿਆਰ ਹੋ ਗਿਆ ਸੀ, ਪਰ ਉਹ ਪਿਆਰ ਦਾ ਇਜ਼ਹਾਰ ਕਰਨ ਤੋਂ ਡਰਦਾ ਸੀ,ਉਹ ਸੋਚਦਾ ਸੀ ਮੇਰੀ ਇਹ ਪਿਆਰ ਵਾਲੀ ਗੱਲ ਕਰਨ ਤੋਂ ਬਾਅਦ ਜਸਵਿੰਦਰ ਕਿਤੇ ਨਰਾਜ਼ ਹੀ ਨਾ ਹੋ ਜਾਵੇ।ਜੱਸਵਿੰਦਰ ਨੇ ਉਸ ਰਾਤ ਸੌਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਿਪੋਰਟ ਦੀ ਚਿੰਤਾ ਕਰਕੇ ਉਹ ਸੌਂ ਨਾ ਸਕੀ।ਉਸਨੇ ਸੋਚਿਆ ਜੇ ਹੈਰੀ(ਹਰਭਜਨ) ਉਸਨੂੰ ਸਹਾਰਾ ਨਾ ਦਿੰਦਾ ਤਾਂ ਉਹ ਕਿਧਰ ਨੂੰ ਜਾਂਦੀ।ਉਹ ਏਜੰਟ ਤਾਂ ਧੋਖਾ ਦੇ ਗਿਆ,ਰੱਬ ਕਿਸੇ ਨਾ ਕਿਸੇ ਨੂੰ ਤਾਂ ਮਦਦ ਵਾਸਤੇ ਭੇਜਦਾ ਹੀ ਹੈ ਮੇਰੀ ਇਹ ਸਮੱਸਿਆ ਵੀ ਹਲ ਕਰੇਗਾ।

ਜਦੋਂ ਉਨ੍ਹਾਂ ਦੇ ਘਰੋਂ ਲਿਆਂਦੇ ਪੈਸੇ ਖਤਮ ਹੋ ਗਏ ਤਾਂ ਉਨ੍ਹਾਂ ਨੂੰ ਨੌਕਰੀ ਦਾ ਫ਼ਿਕਰ ਪੈ ਗਿਆ ਜਸਵਿੰਦਰ ਨੂੰ ਇਕ ਗਰੋਸਰੀ ਸਟੋਰ ਤੇ ਕੰਮ ਮਿਲ ਗਿਆ ਅਤੇ ਹਰਭਜਨ ਨੂੰ ਇਕ ਬਿਲਡਿੰਗ ਦੇ ਇਕ ਠੇਕੇਦਾਰ ਕੋਲ ਕੰਮ ਮਿਲ ਗਿਆ ਨੌਕਰੀਆਂ ਵਾਸਤੇ ਉਨ੍ਹਾਂ ਨੂੰ ਬੜੀ ਭੱਜ-ਦੋੜ ਕਰਨੀ ਪਈ ਸੀ।ਯੁਨੀਵਰਸਿਟੀਜਾਣ ਤੋਂ ਬਾਅਦ ਜਿੰਨਾ ਵੀ ਸਮਾਂ ਮਿਲਦਾ ਉਹ ਕੰਮ ਤੇ ਚਲੇ ਜਾਂਦੇ,ਜਿੰਨੇ ਵੀ ਉਹ ਪੈਸੇ ਕਮਾਉਂਦੇ ਸਨ ਉਨ੍ਹਾਂ ਪੈਸਿਆਂ ਨਾਲ ਤਾਂ ਉਨ੍ਹਾਂ ਦਾ ਆਪਣਾ ਗੁਜਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀੳਨ੍ਹਾਂ ਨੇ ਪਿੰਡ ਪੈਸੇ ਕਿੱਥੋਂ ਘੱਲਣੇ ਸਨ।ਜਸਵਿੰਦਰ ਨੇ ਸੋਚਿਆ ਏਜੰਟ ਨੇ ਕਿੰਨੇ ਸਬਜਬਾਗ ਦਿਖਾਏ ਸਨਉਹ ਤਾਂ ਇਉਂ ਗੱਲਾਂ ਕਰਦਾ ਸੀ ਜਿਵੇਂ ਦਰਖ਼ਤਾਂਨਾਲ ਪੈਸੇ ਲੱਗੇ ਹੁੰਦੇ ਹਨ।ਪੈਸੇ ਦੀ ਥੁੜ ਦੇ ਕਾਰਨ ਕਈ ਵਾਰੀ ਉਹ ਗਰੁਦਵਾਰੇ ਵੀ ਪਰਸ਼ਾਦਾ ਛੱਕਣ ਚਲੇ ਜਾਂਦੇ ਸਨ।

ਇਕ ਦਿਨ ਜਸਵਿੰਦਰ ਨੇ ਉਸਦੀ ਸਹੇਲੀ ਸਮੀਨਾ ਜਿਹੜੀ ਉਸੇ ਗਰੋਸਰੀ ਸਟੋਰ ਤੇ ਕੰਮ ਕਰਦੀ ਸੀ ਜਿਸਨੂੰ ਸਾਰੇ ਸਿੰਮੀ ਕਹਿਕੇ ਬਲਾਉਂਦੇ ਸਨ ਨਾਲ ਪੈਸਿਆਂ ਬਾਰੇ ਗੱਲ ਕੀਤੀ ਤਾਂਸਮੀਨਾ ਨੇ ਉਸਨੂੰ ਸੁਝਾਅ ਦਿੱਤਾ ਕਿ ਜੇ ਉਹਮਸਾਜ ਪਾਰਲਰ ਵਿਚ ਬੰਦਿਆਂ ਦਾ ਮਸਾਜ ਕਰਨ ਲੱਗ ਜਾਵੇ ਤਾਂ ਬਹੁਤ ਕਮਾਈ ਹੋ ਸਕਦੀ ਹੈ ਅਤੇ ਆਪਣਾ ਖਰਚਾ ਕੱਢਕੇ ਪਿੰਡ ਪੈਸੇ ਘੱਲ ਸਕਦੀ ਹੈ,ਨਰਸਾਂ ਵੀ ਤਾਂ ਹਸਪਤਾਲ ਵਿਚ ਮਰੀਜਾਂ ਦੀ ਦੇਖਭਾਲ ਕਰਦੀਆਂ ਹਨ ਇਹ ਵੀ ਇਕ ਕਿੱਤਾ ਹੈ, ਮਸਾਜ ਕਰਨ ਦੀ ਤੈਨੂੰ ਪੂਰੀ ਸਿਖਲਾਈ ਦਿੱਤੀ ਜਾਵੇਗੀ।ਮਰਦਾਂ ਦਾ ਮਸਾਜ ਕਰਨ ਬਾਰੇ ਸਮੀਨਾ ਦੀ ਕਹੀ ਹੋਈ ਗੱਲ ਜਸਵਿੰਦਰ ਨੂੰ ਚੰਗੀ, ਨਾ ਲੱਗੀ ਪਰ ਇਕ ਦਿਨ ਇਕ ਇਹੋ ਜਹੀ ਗੱਲ ਹੋ ਗਈ,ਜਿਸ ਕਰਕੇ ਸਮੀਨਾ ਦੀ ਕਹੀ ਹੋਈ ਗੱਲ ਜਸਵਿੰਦਰ ਨੂੰ ਮੰਨਣੀ ਪਈ। ਉਹ ਗੱਲ ਇਹ ਸੀ ਕਿ ਇਕ ਦਿਨ ਹਰਭਜਨ ਨੇ ਜਸਵਿੰਦਰ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ।

ਜਸਵਿੰਦਰ ਗੁੱਸੇ ਵਿਚ ਆਕੇਕਹਿਣ ਲੱਗੀ, “ਹੈਰੀ ਮੈਂ ਤਾਂ ਤੈਨੂੰ ਆਪਣਾ ਭਰਾ ਸਮਝਦੀ ਸੀ, ਤੂੰ ਵੀ ਦੂਜੇ ਮਰਦਾਂ ਵਾਂਗ ਨਿਕਲਿਆਤੇਰੀ ਇਸ ਗੱਲ ਨੇ ਮੇਰਾ ਦਿਲ ਹੀ ਤੋੜ ਦਿੱਤਾ ਹੈ।ਇਸ ਗੱਲ ਤੋਂ ਨਰਾਜ਼ ਹੋਕੇ ਉਹ ਸਮੀਨਾ ਦੇ ਫਲੈਟ ਵਿਚ ਚਲੀ ਗਈ ਸੀ, ਅਤੇ ਸਮੀਨਾ ਦੀ ਸਲਾਹ ਨਾਲ ਉਹ ਮਸਾਜ ਕਰਨ ਦੇ ਨਾਲ ਨਾਲ ਬੰਦਿਆਂ ਦੀਆਂ ਰਾਤਾਂ ਵੀ ਨਿੱਘੀਆਂ ਕਰਨ ਲੱਗ ਗਈ।ਸਮੀਨਾ ਦੀ ਸੰਗਤ ਵਿਚ ਰਹਿਕੇ ਪਹਿਲਾਂ ਤਾਂ ਉਹ ਸਿਗਰਟਾਂ ਅਤੇ ਸ਼ਰਾਬ ਦਾ ਹੀ ਸੇਵਨ ਕਰਦੀ ਸੀ,ਪਰ ਫੇਰ ਉਹ ਡਰਗਜ਼ ਵੀ ਲੈਣ ਲੱਗ ਗਈ।ਨਸ਼ਾਂ ਕਰਨ ਤੋਂ ਬਾਅਦ ਉਹ ਰਾਤ ਦਾ ਕੀਤਾ ਹੋਇਆ ਸਭ ਕੂਝ ਭੁੱਲ ਜਾਂਦੀ ਸੀ।

ਨਸ਼ਿਆ ਤੇ ਹੀ ਇੰਨਾ ਖਰਚ ਹੋ ਜਾਂਦਾ ਸੀ ਪਿੰਡ ਭੇਜਣ ਵਾਸਤੇ ਕੁਝ ਵੀ ਨਹੀਂ ਸੀ ਬਚਦਾ ਉਹ ਡਰਗਜ਼ ਦੀ ਇੰਨੀ ਆਦੀ ਹੋ ਗਈ ਸੀ ਡਰਗਜ਼ ਲਏ ਬਗੈਰ ਰਹਿ ਨਹੀਂ ਸੀ ਸਕਦੀ।ਬਾਪੂ ਨੂੰ ਚਿੰਤਾ ਲੱਗੀ ਹੋਈ ਸੀ ਕਿ ਪਹਿਲਾਂ ਤਾਂ ਉਹ ਨਿੱਤ ਫੋਨ ਕਰਦੀ ਸੀ ਫੋਨ ਹੀ ਕਰਨੋ ਹਟ ਗਈ, ਕਈ ਮਹੀਨਿਆਂ ਤੋਂ ਉਸਦੀ ਕੋਈ ਖ਼ਬਰ ਨਹੀਂ ਆਈ, ਨਾ ਹੀ ਉਸਨੇ ਕੋਈ ਪੈਸਾ ਘੱਲਿਆ ਹੇ, ਆੜ੍ਹਤੀਏ ਪੈਸਿਆਂ ਵਾਸਤੇ ਨਿੱਤ ਜਾਨ ਖਾਂਦੇ ਹਨ। ਜਸਵਿੰਦਰ ਦੇ ਬਾਪੂ ਨੇ ਜਦੋਂ ਹਰਭਜਨ ਤੋਂ ਪਤਾ ਕੀਤਾ ਤਾਂ ਉਸਨੇ ਸਭ ਕੁਝ ਦੱਸ ਦਿੱਤਾ ਕਿ ਉਹ ਉਹਦੇ ਕੋਲ ਨਹੀਂ ਰਹਿੰਦੀ ਕਿਤੇ ਹੋਰ ਰਹਿਣ ਲੱਗ ਗਈ ਹੈ, ਇਸ ਗੱਲ ਨੇ ਜੱਸਵਿੰਦਰ ਦੇ ਬਾਪੂ ਦੀ ਚਿੰਤਾ ਹੋਰ ਵੱਧ ਗਈ, ਜਸਵਿੰਦਰ ਦੀ

ਸੁੱਖ-ਸਾਦ ਦਾ ਪਤਾ ਕਰਨ ਵਾਸਤੇ ਉਸਨੇ ਏਜੰਟ ਦੇ ਘਰ ਅਤੇ ਦੁਕਾਨ ਦੇ ਕਈ ਚੱਕਰ ਲਗਾਏ ਪਰ ਉਹ ਏਜੰਟ ਉਸਨੂੰ ਨਾ ਮਿਲਿਆ, ਲੋਕਾਂ ਤੋਂ ਪਤਾ ਲiੱਗਆ ਕਿ ਉਹ ਘਰ ਅਤੇ ਦੁਕਾਨ ਵੇਚ ਕੇ ਕਿਤੇ ਹੋਰ ਚਲਾ ਗਿਆ ਹੈ, ਲੋਕਾਂ ਦਾ ਬਹੁਤ ਸਾਰਾ ਪੈਸਾ ਵੀ ਮਾਰ ਗਿਆ ਹੈ।

ਫੇਰ ਜਸਵਿੰਦਰ ਨੇ ਸੋਚਿਆ ਹਰਨਾਮ ਠੀਕ ਹੀ ਕਹਿੰਦਾ ਸੀ ਕਿ ਜੱਸੀ ਤੈਨੂੰ ਇੰਗਲੈਂਡ ਜਾਣ ਦੀ ਜਰੂਰਤ ਨਹੀਂ, ਆਪਾਂ ਢੇਰ ਸਾਰਾ ਪੈਸਾ ਇੱਥੇ ਹੀ ਕਮਾ ਲਵਾਂਗੇ, ਪਰ ਮੈਂ ਹੀ ਨਹੀਂ ਸੀ ਮੰਨੀ,ਇੰਗਲੈਂਡ ਵਿਚ ਪੱਕੇ ਹੋਣ ਦੇ ਲਾਲਚ ਵਿਚ ਕਿੱਥੋਂ ਤੋਂ ਕਿੱਥੇ ਆ ਗਈ ਹਾਂ,ਹੁਣ ਤਾਂ ਸਭ ਕੁਝ ਖਤਮ ਹੋ ਗਿਆ ਹੈ। ਮੈਂ ਤਾਂ ਸਾਰਿਆਂ ਨੂੰ ਸਲਾਹ ਦੇਵਾਂਗੀ ਕਿ ਇਸ ਦੇਸ਼ ਵਿਚ ਕੋਈ ਵੀ ਸਟੂਡੈਂਟ ਵੀਜੇL ਤੇ ਨਾ ਆਵੇ,ਅਤੇ ਆਏ ਹੋਏ ਮੁੰਡੇ ਕੁੜੀਆਂ ਦੀ ਸਾਂਭ-ਸੰਭਾਲ ਇੱਥੋਂ ਦੇ ਸੋਸ਼ਲ ਅਦਾਰਿਆਂ ਨੂੰ ਕਰਨੀ ਚਾਹੀਦੀ ਹੈ।

ਦੋ ਦਿਨ ਬਾਅਦ ਸਮੀਨਾ ਜਦੋਂ ਘਰ ਆਈ ਤਾਂ ਉਸਦੀ ਉਦਾਸੀ ਦਾ ਕਾਰਨ ਪੁਛਣ ਤੋਂ ਬਾਅਦ ਜਸਵਿੰਦਰ ਨੇ ਆਪਣੀ ਰਿਪੋਰਟ ਬਾਰੇ ਸਭ ਕੁਝ ਦੱਸ ਦਿੱਤਾ।ਪਤਾ ਲੱਗਣ ਤੋਂ ਬਾਅਦ ਦਿਲਾਸਾ ਦੇਣ ਦੀ ਬਜਾਏ ਗੁੱਸੇ ਹੋਕੇ ਸਮੀਨਾ ਕਹਿਣ ਲੱਗੀ, “ ਤੇਰੀ ਅਕਲ ਨੂੰ ਕੀ ਹੋ ਗਿਆ ਸੀ,ਕਮ-ਅਜ-ਕਮ ਆਪਣੀ ਪਰੋਟੈਕਸ਼ਨ ਤਾਂ ਕਰ ਲੈਂਦੀ, ਮੈਂ ਵੀ ਤਾਂ ਬੰਦਿਆਂ ਦੇ ਬਿਸਤਰੇ ਨਿੱਘੇ ਕਰਦੀ ਹਾਂ ਪਰ ਮੈਂ ਆਪਣਾ ਪੂਰਾ ਇੰਤਜ਼ਾਮ ਕਰਕੇ ਸਭ ਕੁਝ ਕਰਦੀ ਹਾਂ,ਮੈਂ ਹੁਣ ਤੈਨੂੰ ਆਪਣੇ ਕੋਲ ਨਹੀਂ ਰੱਖ ਸਕਦੀ, ਤੂੰ ਤਾਂ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਹੀ ਗਈ ਹੈਂ, ਮੈਨੂੰ ਵੀ ਕਰੇਂਗੀ,ਸ਼ਾਮ ਨੂੰ ਜਦੋਂ ਮੈਂ ਘਰ ਆਵਾਂ ਤਾਂ ਤੂੰ ਮੈਨੂੰ ਦਿਸਨੀ ਨਹੀਂ ਚਾਹੀਦੀ।”

ਜਸਵਿੰਦਰ ਨੇ ਸਮੀਨਾ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਕਿ ਇਹ ਏਡਜ਼ ਦੀ ਬਿਮਾਰੀ ਨਹੀ, ਜਿਹੜੀ ਕਿਸੇ ਨੂੰ ਲੱਗ ਜਾਵੇਗੀ ਇਹ ਤਾਂ ਏਡਜ਼ ਦੀ ਪਹਿਲੀ ਸਟੇਜ ਹੈ ਜੇ ਤੂੰ ਮੇਰੀ ਮਦਦ ਕਰੇ ਤਾਂ ਇਸਦਾ ਇਲਾਜ ਹੋ ਸਕਦਾ ਹੈ। ਪਰ ਜਸਵਿੰਦਰ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਸਮੀਨਾ ਤੇ ਕੋਈ ਅਸਰ ਨਾ ਹੋਇਆ।ਹਰਭਜਨ ਨਾਲੋਂ ਤਾਂ ਉਹ ਪਹਿਲਾਂ ਹੀ ਸੰਭਧ ਤੋੜ ਆਈ ਸੀ,ਉਸ ਕੋਲ ਉਹ ਕਿਹੜੇ ਮੂੰਹ ਨਾਲ ਜਾਂਦੀ। ਉਸਨੇ ਸੋਚਿਆ ਜੇ ਭਲਾ ਮੈਂ ਹਰਭਜਨ ਨੂੰ ਦੱਸਕੇ ਉਸਦੀ ਮਦਦ ਲੈਣ ਵਾਸਤੇ ਕਹਾਂ ਅਤੇ ਜੇ ਉਹ ਮੇਰੇ ਮਾਂ ਅਤੇ ਬਾਪੂ ਨੂੰ ਦੱਸ ਦੇਵੇ ਉਹ ਤਾਂ ਫੇਰ ਮਰ ਹੀ ਜਾਣਗੇ।

ਉਸਨੇ ਸੋਚਿਆ ਉਸ ਵਾਸਤੇ ਸਾਰੇ ਦਰਵਾਜੇ ਬੰਦ ਹੋ ਗਏ ਹਨ ਕਿਉਂਕਿ ਉਹ ਪੱਕੀ ਨਾ ਹੋਣ ਕਰਕੇ ਨੇਸ਼ਨਲ ਹੈਲਥ ਕੇਅਰ ਤੋਂ ਇਲਾਜ ਕਰਵਾਉਣ ਦੇ ਪੈਸੇ ਲਗਦੇ ਸਨ ਤੇ ਉਸ ਕੋਲ ਇੰਨੇ ਪੈਸੇ ਹੈ ਨਹੀਂ ਸਨਉਹ ਇੰਨੀ ਨਿਰਾਸ਼ ਹੋਗਈ ਸੀ ਅਤੇ ਉਸਨੇ ਸੋਚਿਆਂ ਜੀਣ ਦਾ ਹੁਣ ਕੋਈ ਲਾਭ ਨਹੀਂ, ਉਸਨੇ ਰਸੋਈ ਵਿਚ ਜਾਕੇ ਚਾਕੂ ਨਾਲ ਆਪਣੇ ਦੋਵੇਂ ਹੱਥਾਂ ਦੀਆਂ ਨਸਾਂ ਕੱਟ ਲਈਆਂ।ਸਮੀਨਾ ਨੇ ਸ਼ਾਮ ਨੂੰ ਘਰ ਆਕੇ ਦੇਖਿਆ ਜਸਵਿੰਦਰ ਲਹੂ ਨਾਲ ਲਥ-ਪਥ ਹੋਈ ਪਈ ਸੀ,ਜਸਵਿੰਦਰ ਬਾਪੂ ਨੂੰ ਮੁੰਡਾ ਬਣਕੇ ਦਿਖਾਉਣ ਦੀ ਹਸਰਤ ਦਿਲ ਵਿਚ ਲੇਕੇ ਦੂਜੇ ਜਹਾਨ ਵਿਚ ਚਲੀ ਗਈ ਸੀ ।

ਸਮੀਨਾ ਇਸ ਹਾਦਸੇ ਨੂੰ ਤੱਕ ਕੇ ਬਹੁਤ ਘਬਰਾ ਗਈ ਸੀ, ਹੁਣ ਉਹ ਪਛਤਾ ਰਹੀ ਸੀਕਿ ਉਸਨੂੰ ਜਸਵਿੰਦਰ ਨੂੰ ਘਰੋਂ ਜਾਣ ਵਾਸਤੇ ਨਹੀਂ ਸੀ ਕਹਿਣਾ ਚਾਹੀਦਾ ਅਤੇ ਉਸਦੀ ਮਦਦ ਕਰਨੀ ਚਾਹੀਦੀ ਸੀ,ਪਰ ਹੁਣ ਕੁਝ ਨਹੀਂ ਸੀ ਹੋ ਸਕਦਾ।ਉਸਨੇ ਐਂਬੂਲੈਂਸ ਨੂੰ ਟੈਲੀਫੋਨ ਕਰ ਦਿੱਤਾ ਅਤੇ ਹਰਭਜਨ ਨੂੰ ਵੀ ਦੱਸ ਦਿੱਤਾ ਹਸਪਤਾਲ ਅਤੇ ਪੂਲਿਸ ਦੀ ਕਾਰਵਾਈ ਤੋਂ ਬਾਅਦ ਸਮੀਨਾ ਅਤੇ ਹਰਭਜਨ ਨੇ ਮਿਲਕੇ ਇੰਤਜ਼ਾਮ ਕਰਕੇ ਜਸਵਿੰਦਰ ਦੀ ਬਾਡੀ ਨੂੰ ਉਸਦੇ ਮਾਂ-ਪਿਉ ਕੋਲ ਪਿੰਡ ਭੇਜ ਦਿੱਤਾ।
ਜਸਵਿੰਦਰ ਨੇ ਸਟੂਡੈਂਟ ਵਿਜ਼ਾ ਲਗਵਾਕੇ ਮੌਤ ਖਰੀਦ ਲਈ ਸੀ

ਭਗਵਾਨ ਸਿੰਘ ਤੱਗੜ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵ. ਕੁਲਵੰਤ ਸਿੰਘ ਕੰਪਿਊਟਰ ਅਧਿਆਪਕ ਦੇ ਪਰਿਵਾਰ ਦੀ ਸਾਰ ਲਵੇ ਸਰਕਾਰ
Next articleਸੰਤ ਸ਼ਿਰੋਮਣੀ ਭਗਤ ਸੀ੍ਰ ਨਾਮਦੇਵ ਜੀ