ਪਿੰਡ ਬੁਰਜ ਹਰੀ ਸਿੰਘ ਵਿਖੇ ਵੀ ਇਕ ਬਜ਼ਰਗ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗ ਪਈ। ਪਿੰਡ ਬੋਪਾਰਾਏ ਖੁਰਦ ਵਿਖੇ ਵੀ ਇੱਕ ਮਕਾਨ ਦੀ ਛੱਤ ਡਿੱਗਣ ਦੀ ਖਬਰ ਹੈ
ਖੁਸ਼ਕਿਸਮਤੀ ਨਾਲ ਇੰਨ੍ਹਾਂ ਇਮਾਰਤਾਂ ਦੀ ਚਪੇਟ ਵਿੱਚ ਆਉਣ ਤੋਂ ਲੋਕਾਂ ਦਾ ਬਚਾਅ ਰਿਹਾ।
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ, ਤੜਕਸਾਰ ਹੋਈ ਜ਼ੋਰਦਾਰ ਬਾਰਿਸ਼ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਿਸ਼ ਕਾਰਨ ਇਲਾਕਾ ਨਿਵਾਸੀ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਸਨ, ਦੇਰ ਰਾਤ ਦੀ ਬਾਰਿਸ਼ ਉਨ੍ਹਾਂ ਲਈ ਮੁਸਬੀਤਾਂ ਦੇ ਪਹਾੜ ਲੈ ਕੇ ਆਈ। ਇਸ ਬਾਰਿਸ ਦੇ ਚੱਲਦਿਆਂ ਬੀਤੀ ਰਾਤ ਰਾਏਕੋਟ ਸ਼ਹਿਰ ਵਿੱਚ ਦੋ ਖਸਤਾਹਾਲ ਇਮਾਰਤਾਂ ਢਹਿ ਢੇਰੀ ਹੋ ਗਈਆਂ, ਪ੍ਰੰਤੂ ਖੁਸ਼ਕਿਸਮਤੀ ਨਾਲ ਇੰਨ੍ਹਾਂ ਇਮਾਰਤਾਂ ਦੀ ਚਪੇਟ ਵਿੱਚ ਆਉਣ ਤੋਂ ਲੋਕਾਂ ਦਾ ਬਚਾਅ ਰਿਹਾ। ਸ਼ਹਿਰ ਦੇ ਮੁਹੱਲਾ ਅੱਗਰਵਾਲ ਵਿਖੇ ਸੁਨੀਲ ਗਰਗ ਨਾਮਕ ਵਿਅਕਤੀ ਦੀ ਇੱਕ ਖਸਤਾਹਾਲ ਇਮਰਾਤ ਅੱਜ ਸਵੇਰੇ ਅਚਾਨਕ ਢਹਿ ਢੇਰੀ ਹੋ ਗਈ, ਇਸ ਤੋਂ ਇਲਾਵਾ ਬੀਤੀ ਰਾਤ ਸਥਾਨਕ ਥਾਣਾ ਬਜ਼ਾਰ ਨੇੜੇ ਇੱਕ ਦੁਕਾਨ ਦਾ ਉੱਪਰੀ ਹਿੱਸਾ ਢਹਿ ਕੇ ਬਜਾਰ ਵਿੱਚ ਜਾ ਡਿੱਗਾ, ਰਾਤ ਦਾ ਸਮਾਂ ਹੋਣ ਕਰਕੇ ਬਜ਼ਾਰ ਖਾਲੀ ਸੀ, ਜਿਸ ਕਰਕੇ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬੱਚ ਗਿਆ। ਪ੍ਰੰਤੂ ਇੰਨ੍ਹਾਂ ਘਟਨਾਵਾਂ ਕਾਰਨ ਇਲਾਕੇ ਦੀ ਬਿਜ਼ਲੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਵੀ ਇਕ ਬਜ਼ਰਗ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗ ਪਈ। ਵਿਧਵਾ ਨਛੱਤਰ ਕੌਰ ਇਸ ਮਕਾਨ ਵਿੱਚ ਆਪਣੇ ਅਪਾਹਿਜ ਬੇਟੇ ਜੋਗਿੰਦਰ ਸਿੰਘ ਨਾਲ ਰਹਿ ਰਹੀ ਸੀ। ਇਸ ਤੋਂ ਇਲਾਵਾ ਪਿੰਡ ਬੋਪਾਰਾਏ ਖੁਰਦ ਵਿਖੇ ਵੀ ਇੱਕ ਮਕਾਨ ਦੀ ਛੱਤ ਡਿੱਗਣ ਦੀ ਖਬਰ ਹੈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



