ਮੈਂ ਆਪਣੇ ਜਨਮ-ਦਿਨ ਵਾਲੇ ਦਿਨ ਸਾਥੀਆਂ ਨਾਲ ਪੰਜਾਬ ਚ ਹੜ੍ਹ ਪੀੜਤਾਂ ਦੀ ਮਦਦ ਅਤੇ ਸੇਵਾ ਕਰਾਂਗੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਿਛਲੇ ਦਿਨੀਂ ਆਪਣੇ 73ਵੇਂ ਜਨਮ-ਦਿਨ ਤੇ ਰੱਖੇ ਸ਼ੁਕਰਾਨਾ ਸਮਾਗਮ ਕਰਨਾਲ ਦੇ ਕਾਰਨ ਵਿਵਾਦਾਂ ਚ ਆਏ ਹਰਿਆਣਾ ਗੁਰਦੁਆਰਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਕਿ ਪੰਜਾਬ ‘ਚ ਦਿਨ-ਬ-ਦਿਨ ਹੜ੍ਹਾਂ ਕਾਰਨ ਹੁੰਦੀ ਖਰਾਬ ਸਥਿਤੀ ਕਾਰਨ ਮੈਂ ਇਹ ਸਮਾਗਮ ਰੱਦ ਕਰਨ ਦਾ ਫੈਸਲਾ ਲਿਆ ਹੈ ਅਤੇ ਮੇਰੇ ਜਨਮ-ਦਿਨ ਵਾਲੇ ਦਿਨ 5 ਸਤੰਬਰ ਨੂੰ ਮੈਂ ਅਤੇ ਮੇਰੀ ਹਰਿਆਣਾ ਕਮੇਟੀ ਦੀ ਟੀਮ ਪੰਜਾਬ ‘ਚ ਹੜ੍ਹ ਪੀੜਤਾਂ ਦਾ ਹਾਲ ਪੁੱਛਣ ਜਾਣਗੇ ,ਅਤੇ ਜੋ ਵੱਧ ਤੋਂ ਵੱਧ ਸਹਾਇਤਾ ਹੋ ਸਕੀ ਉਹ ਕਰਾਂਗੇ । ਉਹਨਾਂ ਆਖਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਆਪਣੇ ਪੰਜਾਬੀ ਭਰਾਵਾਂ ਲਈ ਹਰ ਸਮੇਂ ਹਾਜ਼ਰ ਹੈ ਅਤੇ ਅਸੀਂ ਤਨੋਂ ਮਨੋਂ ਅਤੇ ਧਨੋਂ ਕੌਮ ਦੀ ਸੇਵਾ ਨੂੰ ਸਮਰਪਿਤ ਹਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


