HOME ਲੈਂਡ ਪੋਲਿੰਗ ਨੀਤੀ ਰੱਦ ,ਬੀਕੇਯੂ ਦੁਆਬਾ ਬਲਾਕ ਮਹਿਤਪੁਰ ਨੇ ਵੱਢੇ ਲੱਡੂ- ਸੰਘਰਸ਼...

ਲੈਂਡ ਪੋਲਿੰਗ ਨੀਤੀ ਰੱਦ ,ਬੀਕੇਯੂ ਦੁਆਬਾ ਬਲਾਕ ਮਹਿਤਪੁਰ ਨੇ ਵੱਢੇ ਲੱਡੂ- ਸੰਘਰਸ਼ ਦੀ ਹੋਈ ਜਿੱਤ – ਕਸ਼ਮੀਰ ਸਿੰਘ ਪੰਨੂ

1

ਮਹਿਤਪੁਰ,   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਲੈਂਡ ਪੋਲਿੰਗ ਪੁਲਸੀ ਦੇ ਵਿਰੋਧ ਕਾਰਨ ਭਗਵੰਤ ਮਾਨ ਨੇ ਲਿਆ ਯੂ ਟਰਨ ਲੈਣ ਫਿਰ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਨੋਟੀਫਿਕੇਸ਼ਨ ਕੀਤਾ ਰੱਦ ਕਰਨ ਅਤੇ ਖੁਦ ਦੀ ਮਸ਼ਹੂਰੀ ਕਰਕੇ 100 ਕਰੋੜ ਦਾ ਨੁਕਸਾਨ ਕਰਨ ਦਾ ਦੋਸ਼ ਲਗਾਉਂਦਿਆਂ ਬੀਕੇਯੂ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ ਨੇ ਕਿਹਾ  ਕਿਸਾਨ ਮਜ਼ਦੂਰ ਮੋਰਚੇ ਵਲੋਂ 20 ਅਗਸਤ ਨੂੰ ਵਿਸ਼ਾਲ ਇਕੱਠ ਕੁੱਕੜ ਪਿੰਡ ਵਿੱਚ ਰੱਖਿਆ ਗਿਆ ਜਿਸ ਦੇ ਡਰੋ  ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪੁਲਸੀ ਵਾਪਸ ਲਈ ਇਸ ਖੁਸ਼ੀ ਵਿਚ ਅੱਜ ਬੀਕੇਯੂ ਦੁਆਬਾ ਬਲਾਕ ਮਹਿਤਪੁਰ ਵਲੋਂ  ਲੱਡੂ ਵੰਡੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਚਿਹਰਿਆਂ ਤੇ ਖੁਸ਼ੀ ਹੈ ਯਾਦ ਰਹੇ ਕਿ ਬੀਕੇਯੂ ਦੁਆਬਾ ਵੱਲੋਂ ਪੰਜਾਬ ਵਿੱਚ 11 ਅਗਸਤ ਨੂੰ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ ਸੀ ਜਿਸ ਤਹਿਤ ਦੁਆਬਾ ਬਲਾਕ ਮਹਿਤਪੁਰ ਨੇ ਮਹਿਤਪੁਰ ਤੋਂ ਨਕੋਦਰ ਤੱਕ ਲੰਮਾ ਮੋਟਰਸਾਈਕਲ ਮਾਰਚ ਕੱਢ ਕੇ ਇਤਿਹਾਸ ਸਿਰਜਿਆ ਸੀ ਤੇ ਐਸ ਡੀ ਐਮ ਨਕੋਦਰ ਨੂੰ ਚਿਤਾਵਨੀ ਪੱਤਰ ਸੌਂਪਿਆ ਤੇ ਮੰਗ ਕੀਤੀ ਸੀ ਕਿ ਬੀਕੇਯੂ ਦੁਆਬਾ ਕਿਸਾਨਾਂ ਦੀ ਇਕ ਇੰਚ ਜ਼ਮੀਨ ਨਹੀਂ ਹੜੱਪਣ ਦਵੇਗੀ । ਉਨ੍ਹਾਂ ਕਿਸਾਨ ਵੀਰਾਂ ਨੂੰ ਹਰ ਕੁਰਬਾਨੀ ਕਰਨ ਲਈ ਵੀ ਪ੍ਰੇਰਕ ਕੀਤਾ ਸੀ। ਪੰਨੂ ਨੇ ਕਿਹਾ ਕਿ ਸੰਘਰਸ਼ ਦੀ ਜਿੱਤ ਹੋਈ ਹੈ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪੁਲਸੀ ਵਾਪਸ ਲਈ ਹੈ ਤੇ ਖ਼ਬਰ ਮਿਲੀ ਹੈ ਕਿ  ਯੂ ਟਰਨ ਸਰਕਾਰ ਵੱਲੋਂ ਨੋਟੀਫਿਕੇਸ਼ਨ‌ ਰੱਦ ਕਰ ਦਿੱਤਾ ਗਿਆ ਹੈ ।  ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਸਰਕਾਰ ਵੱਲੋਂ ਲੋਕ ਮਾਰੂ ਨੀਤੀਆ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਬੀਕੇਯੂ ਦੁਆਬਾ  ਡੱਟ ਕੇ ਵਿਰੋਧ ਕਰੇਗੀ  । ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਲੋਕ ਵਿਰੋਧੀ ਸਾਬਤ ਹੋਈ ਹੈ।   ਸਾਡੇ ਕਿਸਾਨਾਂ , ਮਜਦੂਰਾਂ ਦਾਂ ਸ਼ੰਭੂ ਖਨੋਰੀ ਬਾਡਰ ਤੇ ਤਿੰਨ ਕਰੋੜ 77 ਲੱਖ  849 ਰੁਪਏ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਪੰਜਾਬ ਸਰਕਾਰ ਤੋਂ ਕੀਤੀ ਜਾਵੇਗੀ। ਲੈਂਡ ਪੂਲਿਗ ਪਾਲਸੀ ਨੂੰ ਰੱਦ ਕਰਵਾਉਣ ਵਿਚ ਪੰਜਾਬ ਦੀਆਂ ਪੰਚਾਇਤਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਵੱਲੋਂ ਨਿਰਪੱਖ ਹੋ ਕੇ ਇਸ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਮਤੇ ਪਾਸ ਕੀਤੇ ਤੇ ਪੰਜਾਬ ਸਰਕਾਰ ਨੂੰ ਲੈਂਡ ਪੂਲਿਗ ਪਾਲਸੀ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ  ਕਸ਼ਮੀਰ ਸਿੰਘ ਪੰਨੂ ਤੰਦਾਉਰਾ , ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ, ਸਤਨਾਮ ਸਿੰਘ ਰਾਮੂਵਾਲ ,ਗੁਰਨਾਮ ਸਿੰਘ, ਭਜਨ ਸਿੰਘ, ਬਲਦੇਵ ਸਿੰਘ, ਗੁਰਮੇਜ ਸਿੰਘ ਉਧੋਵਾਲ ,ਬਲਦੇਵ  ਸਿੰਘ, ਹਰਪਾਲ ਸਿੰਘ ਅਕਬਰ ਪੁਰ ਕਲਾ, ਹਰਦਿਆਲ ਸਿੰਘ ਮਹਿਤਪੁਰ, ਗੁਰਦੇਵ ਸਿੰਘ ,ਮਹਿੰਦਰ ਸਿੰਘ ਗੋਬਿੰਦਪੁਰ, ਗੁਰਮੇਲ ਸਿੰਘ ਪਛਾੜੀਆ , ਬਲਵਿੰਦਰ ਸਿੰਘ ਗੋਸੋਵਾਲ, ਮਹੇਸ਼ ਰਾਮੂਵਾਲ ਆਦਿ ਕਿਸਾਨ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਅਜ਼ਾਦੀ ਤੋਂ ਬਾਅਦ ਭਾਰਤ “
Next articleਕਲਾ ਉਤਸਵ 2025 ਲੁਧਿਆਣਾ ਨੇ ਸਿਰਜਿਆ ਨਵਾਂ ਇਤਿਹਾਸ