HOME ਕਲਾ ਉਤਸਵ 2025 ਲੁਧਿਆਣਾ ਨੇ ਸਿਰਜਿਆ ਨਵਾਂ ਇਤਿਹਾਸ

ਕਲਾ ਉਤਸਵ 2025 ਲੁਧਿਆਣਾ ਨੇ ਸਿਰਜਿਆ ਨਵਾਂ ਇਤਿਹਾਸ

1

432 ਸਕੂਲਾਂ ਦੇ 1400 ਬੱਚਿਆਂ ਨੇ ਕੀਤੀ ਸ਼ਮੂਲੀਅਤ-ਸ਼੍ਰੀਮਤੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ)

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਕਲਾ ਉਤਸਵ 2025 ਨਵੀਆਂ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਸ਼੍ਰੀਮਤੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ ਜੀ ਦੀ ਯੋਗ ਅਗਵਾਈ ਹੇਠ ਆਰ.ਐੱਸ.ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਲਾ ਉਤਸਵ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਹ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਕਲਾ ਉਤਸਵ 2025 ਵਿੱਚ ਲੁਧਿਆਣਾ ਜ਼ਿਲ੍ਹੇ ਦੇ 432 ਸਕੂਲਾਂ ਦੇ 1400 ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਨਵਾਂ ਇਤਿਹਾਸ ਸਿਰਜਿਆ। ਉਹਨਾਂ ਜੇਤੂ ਵਿਿਦਆਰਥੀਆਂ ਨੂੰ ਇਨਾਮ ਵੰਡੇ ਅਤੇ ਸਮਾਰੋਹ ਦੌਰਾਨ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਹੋਰ ਮਿਹਨਤ ਕਰਕੇ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰੀ ਮੁਕਾਬਲਿਆਂ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕਰਨ। ਕਲਾ ਉਤਸਵ 2025 ਦੇ ਨੋਡਲ ਅਫ਼ਸਰ ਪ੍ਰਿੰੰਸੀਪਲ ਸ਼੍ਰੀਮਤੀ ਵਿਸ਼ਵਕੀਰਤ ਕੌਰ ਕਾਹਲੋਂ ਸਕੂਲ ਆਫ ਐਮੀਨੈਂਸ ਮਾਡਲ ਟਾਊਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਦੋ ਦਿਨ 12 ਗਿਆਰਾਂ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਹਰੇਕ ਵੰਨਗੀ ਦੇ ਜੇਤੂ ਇਸ ਪ੍ਰਕਾਰ ਰਹੇ। ਵੋਕਲ ਮਿਊਜਿਕ ਸੋਲੋ ਮਹਿਤਾਬ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ,  ਵੋਕਲ ਮਿਊਜਿਕ ਗਰੁੱਪ ਬੀ.ਸੀ.ਐੱਮ ਆਰੀਆ ਮਾਡਲ ਸਕੂਲ ਨੇ ਪਹਿਲਾ, ਇੰਸਟਰੂਮੈਂਟਲ ਮਿਊਜਿਕ ਪਰਕਸ਼ਨ ਸੋਲੋ ਤਰਨ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ, ਇੰਸਟਰੂਮੈਂਟਲ ਮਿਊਜਿਕ ਮੈਲੋਡਿਕ ਸੋਲੋ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ, ਇੰਸਟਰੂਮੈਂਟਲ ਮਿਊਜਿਕ ਗਰੁੱਪ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ, ਸੋਲੋ ਡਾਂਸ ਗੌਰੀਜ਼ਾ ਅਰੋੜਾ ਬੀ.ਸੀ.ਐੱਮ ਆਰੀਆ ਮਾਡਲ ਸਕੂਲ, ਗਰੁੱਪ ਡਾਂਸ ਅਤੇ ਥੀਏਟਰ ਗਰੁੱਪ ਬੀ.ਸੀ.ਐੱਮ ਆਰੀਆ ਮਾਡਲ ਸਕੂਲ , ਟਰਾਡੀਸ਼ਨਲ ਸਟੋਰੀ ਟੈਲੰਗ ਕਨਿਸ਼ਕਾ ਕਸ਼ਯਪ ਅਤੇ ਕੁਸ਼ਪ੍ਰੀਤ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ, ਵਿਜੂਅਲ ਆਰਟਸ 2 ਡੀ ਅਤੇ 3ਡੀ ਬੀ.ਵੀ ਐੱਮ ਸੀਨੀਅਰ ਸੈਕੰਡਰੀ ਸਕੂਲ ਊਧਮ ਸਿੰਘ ਨਗਰ, ਵਿਜ਼ੂਅਲ ਆਰਟ ਗਰੁੱਪ ਬੀ.ਵੀ.ਐੱਮ ਸਕੂਲ ਊਧਮ ਸਿੰਘ ਨਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਅਸਿਸਟੈਂਟ ਪ੍ਰੋਫੈਸਰ ਦਮਨਦੀਪ ਕੌਰ , ਸਾਬਕਾ ਡੀਨ ਸੰਗੀਤ ਵਿਭਾਗ ਸ਼੍ਰੀਮਤੀ ਨਾਜਿਮਾ ਬਾਲੀ, ਅਸਿਸਟੈਂਟ ਪ੍ਰੋਫੈਸਰ ਸਰਬਜੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ ਰਾਮਾ ਕਾਲ਼ੇ ਰਾਮ , ਡਾ: ਤਰਨਜੀਤ ਸਿੰਘ ਮਿਊਜਿਕ ਟੀਚਰ, ਅਸਿਸਟੈਂਟ ਪ੍ਰੋਫ਼ੈਸਰ ਡਾ: ਸਵਰਨਜੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ ਮਿਸ ਸੰਦੀਪ ਕੌਰ, ਅਸਿਸਟੈਂਟ ਪ੍ਰੋਫ਼ੈਸਰ ਸ਼੍ਰੀ ਸਰਸਵਤਸ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ ਸ਼ੋਭਾ ਸ਼ਰਮਾ, ਸ਼੍ਰੀਮਤੀ ਸ਼ੁਭਜੀਤ ਕੌਰ ਅੰਤਰਰਾਸ਼ਟਰੀ ਕਲਾਕਾਰ, ਅਸਿਸਟੈਂਟ ਪ੍ਰੋਫੈਸਰ ਸ਼੍ਰੀਮਤੀ ਰੇਨੂੰ ਸ਼ਰਮਾ, ਪ੍ਰੋਫ਼ੈਸਰ ਪਰਮਜੀਤ ਸਿੰਘ, ਸ਼੍ਰੀ ਹਰਕੇਸ਼ ਚੌਧਰੀ, ਸ਼੍ਰੀ ਰਾਜਿੰਦਰ ਰਾਜ ਐਕਟਰ ਤੇ ਡਾਇਰੈਕਟਰ, ਡਾ: ਬਲਰਾਮ ਸ਼ਰਮਾ (ਨੈਸ਼ਨਲ ਅਵਾਰਡੀ) ਸ੍ਰ: ਸ਼ਮਸ਼ੇਰ ਨੂਰਪੁਰੀ, ਸ਼੍ਰੀ ਲਵਦੀਪ ਸਿੰਘ ਹੈੱਡ ਮਾਸਟਰ, ਸ਼੍ਰੀਮਤੀ ਸੋਨਜੀਤ ਕੌਰ, ਲੈਕਚਰਾਰ ਗੋਪਾਲ ਸਿੰਘ ਨੇ ਨਿਭਾਈਆਂ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਬਾਖੂਬੀ ਨਿਭਾਈ। ਸਾਰੇ ਹਿੱਸਾ ਲੈਣ ਵਾਲ਼ੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਆਰ.ਐੱਸ.ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸ਼ੁਭਲਤਾ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਕਰਨ ਦਾ ਸੁਨੇਹਾ ਦਿੱਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਨੋਡਲ ਅਫ਼ਸਰ ਸਕੂਲ ਆਫ ਐਮੀਨੈਂਸ ਦੇ ਪ੍ਰਿੰੰਸੀਪਲ ਸ਼੍ਰੀਮਤੀ ਵਿਸ਼ਵਕੀਰਤ ਕੌਰ ਕਾਹਲੋਂ ਮੁੱਖ ਪ੍ਰਬੰਧਕ ਵਜੋਂ ਸ਼੍ਰੀਮਤੀ ਕੰਵਲਜੋਤ ਕੌਰ ਪ੍ਰਿੰਸੀਪਲ ਸਸਸਸ ਅਯਾਲੀ ਖੁਰਦ ਅਤੇ ਸ਼੍ਰੀਮਤੀ ਸੁਰਚਨਾ ਪੰਧੇਰ, ਸ਼੍ਰੀਮਤੀ ਸੁਪਰਜੀਤ ਕੌਰ, ਸ਼੍ਰੀ ਦਲੀਪ ਕੰਬੋਜ਼, ਸ਼੍ਰੀਮਤੀ ਜਸਵਿੰਦਰ ਕੌਰ ਆਦਿ ਨੇ ਕਲਾ ਉਤਸਵ 2025 ਦੀ ਸਫ਼ਲਤਾ ਲਈ ਪੂਰੀ ਤਨਦੇਹੀ ਨਾਲ਼ ਜ਼ਿੰਮੇਵਾਰੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੋਲਿੰਗ ਨੀਤੀ ਰੱਦ ,ਬੀਕੇਯੂ ਦੁਆਬਾ ਬਲਾਕ ਮਹਿਤਪੁਰ ਨੇ ਵੱਢੇ ਲੱਡੂ- ਸੰਘਰਸ਼ ਦੀ ਹੋਈ ਜਿੱਤ – ਕਸ਼ਮੀਰ ਸਿੰਘ ਪੰਨੂ
Next articleਜੀ ਡੀ ਗੋਇਨਕਾ ਸਕੂਲ ‘ਚ ਮਨਾਇਆ 79 ਵਾਂ ਸੁਤੰਤਰਤਾ ਦਿਵਸ