ਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਤੋਂ ਅਪਰਾਧ ਸ਼ਾਖਾ ਦੇ ਦਫ਼ਤਰ ’ਚ ਪੁੱਛਗਿੱਛ

Ashish Mishra.
  • ਹਿੰਸਾ ਮਾਮਲੇ ’ਚ ਇਕ ਹੋਰ ਗ੍ਰਿਫ਼ਤਾਰੀ
  • ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ਲਖੀਮਪੁਰ ਖੀਰੀ (ਯੂਪੀ) (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਪੁਲੀਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੋਂ ਅਪਰਾਧ ਸ਼ਾਖਾ ਵਿਚਲੇ ਦਫ਼ਤਰ ’ਚ ਪੁੱਛਗਿੱਛ ਕੀਤੀ। ਸੀਜੇਐੱਮ ਕੋਰਟ ਨੇ ਆਸ਼ੀਸ਼ ਨੂੰ ਲੰਘੇ ਦਿਨ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇਸ ਦੌਰਾਨ ਪੁਲੀਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਸ਼ੇਖਰ ਭਾਰਤੀ ਨਾਂ ਦੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇੇਜ ਦਿੱਤਾ ਗਿਆ।

ਸੀਨੀਅਰ ਪ੍ਰਾਸੀਕਿਊਸ਼ਨ ਅਧਿਕਾਰੀ ਐੱਸ.ਪੀ.ਯਾਦਵ ਨੇ ਕਿਹਾ ਕਿ ਉਨ੍ਹਾਂ ਭਾਰਤੀ ਦਾ 14 ਦਿਨਾ ਪੁਲੀਸ ਰਿਮਾਂਡ ਮੰਗਿਆ ਸੀ ਤੇ ਇਸ ਬਾਰੇ ਸੁਣਵਾਈ ਭਲਕੇ ਬੁੱਧਵਾਰ ਨੂੰ ਹੋਵੇਗੀ। ਭਾਰਤੀ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ 3 ਅਕਤੂਬਰ ਨੂੰ ਵਾਪਰੀ ਹਿੰਸਾ, ਜਿਸ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ, ਲਵਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਸ.ਪੀ.ਯਾਦਵ ਨੇ ਕਿਹਾ ਕਿ ਦੋ ਹੋਰ ਵਿਅਕਤੀਆਂ- ਅੰਕਿਤ ਦਾਸ ਤੇ ਲਤੀਫ਼ ਨੇ ਸੀਜੇਐੱਮ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਆਤਮ ਸਮਰਪਣ ਦੀ ਅਪੀਲ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਤੇ ਪ੍ਰਿਯੰਕਾ ਦਲਿਤਾਂ ’ਤੇ ਤਸ਼ੱਦਦ ਬਾਰੇ ਚੁੱਪ ਕਿਉਂ: ਭਾਜਪਾ
Next articleਹਾਈਕਮਾਨ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਤੋਂ ਖ਼ਫ਼ਾ; ਅਸਤੀਫ਼ੇ ਦਾ ਭੇਤ ਬਰਕਰਾਰ