ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਫਿਲਾਸਫਰ ਡਾਕਟਰ ਸਰੂਪ ਸਿੰਘ ਜੀ ਅਲੱਗ ਵੱਲੋਂ ਚਲਾਏ ਗਏ ਸ਼ਬਦ ਦੇ ਲੰਗਰ ਅੱਜ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਲਗਾਏ ਗਏ। ਸੰਗਤਾਂ ਨੂੰ ਡਾਕਟਰ ਸਰੂਪ ਸਿੰਘ ਅਲੱਗ ਦੀ ਵਿਸ਼ਵ ਪ੍ਰਸਿੱਧ ਪੁਸਤਕ ਹਰਿਮੰਦਰ ਦਰਸ਼ਨ ਵੱਡੀ ਤਦਾਦ ਵਿੱਚ ਭੇਟਾ ਰਹਿਤ ਵੰਡੀ ਗਈ। ਸੰਗਤਾਂ ਡਾ: ਅਲੱਗ ਵੱਲੋਂ ਕੀਤੇ ਗਏ ਨਿਸ਼ਕਾਮ ਕੌਮੀ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰ ਰਹੀਆਂ ਸਨ। ਯਾਦ ਰਹੇ ਕਿ ਡਾਕਟਰ ਸਰੂਪ ਸਿੰਘ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਤੇ ਸਾਰੇ ਵਿਸ਼ਵ ਵਿੱਚ ਸ਼ਬਦ ਦੇ ਲੰਗਰ ਆਯੋਜਿਤ ਕੀਤੇ। ਗੁਰਮਤਿ ਸਾਹਿਤ ਨਾਲ ਸੰਬੰਧਿਤ 108 ਉਚ ਪਾਏ ਦੀਆਂ ਪੁਸਤਕਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਲਿਖ ਕੇ ਕੌਮ ਦੀ ਝੋਲੀ ਵਿੱਚ ਪਾਈਆਂ। ਡਾਕਟਰ ਅਲੱਗ ਦੇ ਹੋਣਹਾਰ ਸਪੁੱਤਰ ਸ੍ਰ: ਸੁਖਿੰਦਰਪਾਲ ਸਿੰਘ ਅਲੱਗ ਤੇ ਡਾ: ਰਮਿੰਦਰਦੀਪ ਸਿੰਘ ਅਲੱਗ ਨੇ ਦੱਸਿਆ ਕਿ ਉਹ ਪੂਰੀ ਸ਼ਿੱਦਤ ਨਾਲ ਡਾ: ਅਲੱਗ ਵੱਲੋਂ ਚਲਾਏ ਕੌਮੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






