ਸਕੂਲ਼ ਦੇ ਸਰਵਪੱਖੀ ਵਿਕਾਸ ਲਈ ਆਰਥਿਕ ਸਹਿਯੋਗ ਨਿਰੰਤਰ ਜਾਰੀ ਰੱਖਾਂਗੇ -ਦੇਬੀ ਜਰਮਨ ਵਾਲ਼ੇ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਐਨ ਆਰ ਆਈ ਅਤੇ ਸਮਾਜ ਸੇਵਕ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਦੇ ਵਿਸ਼ੇਸ਼ ਉਪਰਾਲਿਆਂ ਨਾਲ਼ ਸਰਕਾਰੀ ਹਾਈ ਤੋਂ ਸੀਨੀਅਰ ਸੈਕੰਡਰੀ ਸਕੂਲ ਬਣੇ ਭਾਣੋ ਲੰਗਾ (ਕਪੂਰਥਲਾ) ਵਿੱਚ ਪਹਿਲਾਂ ਪੜ੍ਹਦੇ ਅਤੇ ਨਵੇਂ ਦਾਖ਼ਲ ਹੋਣ ਵਾਲ਼ੇ ਵਿਦਿਆਰਥੀਆਂ ਦੇ ਸਾਈਕਲ ਅਤੇ ਸਕੂਲ਼ ਬੱਸ ਖੜ੍ਹੀ ਕਰਨ ਲਈ ਪੇਸ਼ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਦੇ ਮਨੋਰਥ ਨਾਲ ਸ਼ੈੱਡ ਬਣਾਉਣ ਦਾ ਅੱਜ ਬੀਬੀ ਬਲਬੀਰ ਕੌਰ ਚਾਹਲ ਅਤੇ ਸਕੂਲ਼ ਦੇ ਇੰਚਾਰਜ਼ ਅਧਿਆਪਕਾ ਮੈਡਮ ਨੀਰੂ ਨੇ ਰਿਬਨ ਕੱਟ ਕੇ ਨੀਹ ਰੱਖੀ।
ਸਾਬਕਾ ਸਰਪੰਚ ਜਸਵੰਤ ਸਿੰਘ ਚਾਹਲ, ਨੰਬਰਦਾਰ ਪਵਨਜੀਤ ਸਿੰਘ ਚਾਹਲ, ਚਾਚਾ ਮੋਹਨ ਸਿੰਘ ਚਾਹਲ, ਬੀਬੀ ਪਰਮਜੀਤ ਕੌਰ ਚਾਹਲ, ਸਵਰਨ ਸਿੰਘ, ਰਾਜਦੀਪ ਸਿੰਘ, ਸਤਨਾਮ ਸਿੰਘ ਯੂ ਏ ਈ, ਦਲਜੀਤ ਸਿੰਘ ਕੈਨੇਡਾ, ਰਾਜਨ ਕੁਮਾਰ, ਮਨਜੀਤ ਸਿੰਘ ਜੀਤੀ, ਬਾਬਾ ਮੋਹਣ ਲਾਲ, ਕੁਲਦੀਪ ਸਿੰਘ ਬੂਟਾ, ਚਰਨਜੀਤ ਸਿੰਘ ਚੰਨੀ, ਡਾਕਟਰ ਰਾਕੇਸ਼ ਕੁਮਾਰ, ਭਾਈ ਸੰਤੋਖ ਸਿੰਘ, ਮਿਸਤਰੀ ਜਿੰਦਰ , ਤੋਂ ਇਲਾਵਾ ਮਾਸਟਰ ਅਵਤਾਰ ਸਿੰਘ ਸੰਧੂ, ਮੈਡਮਸੁਨੀਤਾਸ਼ਰਮਾ, ਮੈਡਮ ਸ਼ਰਮੀਲਾ ਸ਼ਰਮਾ, ਮੈਡਮ ਮੋਨਿਕਾ ਬਤਰਾ, ਮੀਨੂੰ ਅਰੋੜਾ, ਮੈਡਮ ਪੂਜਾ ਰਾਣੀ, ਮੈਡਮ ਅਮਨਦੀਪ ਕੌਰ, ਮੈਡਮ ਪ੍ਰਮਿੰਦਰ ਕੌਰ ਅਤੇ ਮੈਡਮ ਗੁਰਿੰਦਰ ਕੌਰ ਆਦਿ ਦੀ ਹਾਜ਼ਰੀ ਦੌਰਾਨ ਵਿਸ਼ੇਸ਼ ਤੌਰ ਉੱਤੇ ਹਾਜ਼ਰ ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਭਾਣੋ ਲੰਗਾ (ਕਪੂਰਥਲਾ) ਨੂੰ ਅਪਗ੍ਰੇਡ ਕਰਵਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਪਹਿਲਾਂ ਵੀ ਮੈਂ ਆਪਣੇ ਪਿਤਾ ਸਵ ਸੋਹਣ ਸਿੰਘ ਚਾਹਲ ਬੀ ਐੱਸ ਸੀ ਦੀ ਯਾਦ ਵਿੱਚ ਦਿੱਲ ਖੋਲ੍ਹ ਕੇ ਆਰਥਿਕ ਸੇਵਾ ਕੀਤੀ ਹੈ ਅਤੇ ਏਹ ਆਰਥਿਕ ਸਹਿਯੋਗ ਭਵਿੱਖ ਵਿੱਚ ਵੀ ਇੰਝ ਹੀ ਜਾਰੀ ਰਹੇਗਾ।
ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਨੇ ਕਿਹਾ ਕਿ ਸਕੂਲ਼ ਵਿੱਚ ਬਿਨਾਂ ਕਿਸੇ ਸਵਾਰਥ ਦੇ ਓਹ ਜਿੰਨੀ ਵੀ ਆਰਥਿਕ ਸੇਵਾ ਕਰ ਰਹੇ ਹਨ ਓਹ ਸਭ ਹਲ਼ਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੱਸਾ ਸਿੰਘ ਸਿੱਧੂ ਦੀ ਪ੍ਰੇਰਨਾ ਅਤੇ ਅਗਵਾਈ ਹੈ , ਜਿਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly