ਜੰਮੂ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਨੇ ਲੱਦਾਖ ਦੀ ਖ਼ੁਦਮੁਖਤਿਆਰ ਵਿਕਾਸ ਪਰਿਸ਼ਦ-ਕਾਰਗਿਲ ਉਤੇ ਕਬਜ਼ਾ ਬਰਕਰਾਰ ਰੱਖ ਕੇ ਭਾਜਪਾ ਨੂੰ ਝਟਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਪਹਿਲਾਂ ਇੱਥੇ ਐਨਸੀ ਨਾਲ ਗੱਠਜੋੜ ’ਚ ਸੀ ਜਿਸ ਨੂੰ ਮਗਰੋਂ ਤੋੜ ਦਿੱਤਾ ਗਿਆ ਸੀ। ਭਾਜਪਾ ਐਨਸੀ ਨੂੰ ‘ਗੁਪਕਾਰ ਗੈਂਗ’ ਦਾ ਹਿੱਸਾ ਕਹਿ ਕੇ ਇਸ ਦੀ ਨਿਖੇਧੀ ਕਰਦੀ ਰਹੀ ਜਦਕਿ ਕਾਰਗਿਲ ਵਿਚ ਪਾਰਟੀ ਨਾਲ ਗੱਠਜੋੜ ਕਾਇਮ ਰੱਖਿਆ ਹੋਇਆ ਸੀ। 2018 ਵਿਚ ਹੋਈਆਂ ਚੋਣਾਂ ’ਚ ਭਾਜਪਾ ਨੂੰ 30 ਵਿਚੋਂ ਸਿਰਫ਼ ਇਕ ਸੀਟ ਮਿਲੀ ਸੀ। ਹਾਲਾਂਕਿ ਮਗਰੋਂ ਪੀਡੀਪੀ ਦੇ ਦੋ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਐਨਸੀ ਨੇ ਦਸ ਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ। ਚਾਰ ਹੋਰ ਕੌਂਸਲਰ ਮਗਰੋਂ ਭਾਜਪਾ ਵਿਚ ਆ ਗਏ ਸਨ ਜਦਕਿ ਪੰਜ ਆਜ਼ਾਦ ਉਮੀਦਵਾਰ ਜਿੱਤੇ ਸਨ। ਭਾਜਪਾ ਵੱਲੋਂ ਐਨਸੀ ਤੋਂ ਹਮਾਇਤ ਵਾਪਸ ਲੈਣ ’ਤੇ ਪਾਰਟੀ ਵਿਚ ਪੀਡੀਪੀ ਤੋਂ ਆਏ ਇਕ ਮੈਂਬਰ ਨੇ ਗੱਠਜੋੜ ਵਿਚੋਂ ਬਾਹਰ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਐਨਸੀ ਕੋਲ ਮੈਂਬਰਾਂ ਦੀ ਗਿਣਤੀ 16 ਹੋ ਗਈ ਸੀ ਜੋ ਕਿ ਸੱਤਾ ਵਿਚ ਬਣੇ ਰਹਿਣ ਲਈ ਜ਼ਰੂਰੀ ਸੀ। ਪਰਿਸ਼ਦ ਚੋਣਾਂ ਅਗਲੇ ਸਾਲ ਅਗਸਤ ਵਿਚ ਹੋਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly