ਧੀ ਤੇ ਰੁੱਖ

ਤਰਸੇਮ ਸਹਿਗਲ

(ਸਮਾਜ ਵੀਕਲੀ)

ਧੀ ਤੇ ਰੁੱਖ ਦੀ ਕਰੀਏ ਸ਼ੰਭਾਲ l
ਫਲ , ਬੂਟੇ ਇਹ ਨੇ ਛਾਂਦਾਰ i

ਧੰਨ ਬਿਗਾਨਾ ਧੀ ਨਹੀਂ ਹੁੰਦੀ l
ਪੁੱਤਾਂ ਤੌਂ ਘੱਟ , ਧੀ ਨਹੀਂ ਹੁੰਦੀ l
ਅਫਸਰ ,ਲੀਡਰ , ਕੀ ਨਹੀਂ ਹੁੰਦੀ ?
ਮਾਪਿਆਂ ਦਾ ਵੀ ਰੱਖੇ ਖਿਆਲ l
ਧੀ ਤੇ ਰੁੱਖ ਦੀ ਕਰੀਏ ਸ਼ੰਭਾਲ l

ਰੁੱਖ ਤੇ ਧੀਆਂ ਠੰਡੀਆਂ ਛਾਵਾਂ l
ਧੀ ਤੇ ਰੁੱਖ ਬਿਨ , ਸੁਨੀਆਂ ਰਾਹਵਾਂ l
ਧੀਆਂ ਤੇ ਰੁੱਖ ਹੋਵਣ ਬਾਹਵਾਂ l
ਔਖੇ ਵੇਲੇ ਬਣਦੇ ਢਾਲ l
ਧੀ ਤੇ ਰੁੱਖ ਦੀ ਕਰੀਏ ਸ਼ੰਭਾਲ l

ਆਓ ਰਲ -ਮਿਲ ਲਹਿਰ ਚਲਾਈਏ l
ਰੁੱਖ ਲਗਾਈਏ , ਧੀ ਪੜਾਈਏ l
ਧੀ ਤੇ ਰੁੱਖ ਦੀ ਸ਼ਾਨ ਵਧਾਈਏ l
ਹਰਾ ਭਰਾ , ਦਿਸੇ ਸ਼ੰਸ਼ਾਰ l

ਧੀ ਤੇ ਰੁੱਖ ਦੀ ਕਰੀਏ ਸ਼ੰਭਾਲ 1
ਫਲ , ਬੂਟੇ ਇਹ ਨੇ ਛਾਂਦਾਰ 1

ਤਰਸੇਮ ਸਹਿਗਲ
9357896207

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਸਾਂ
Next articleਰਿਟਾਇਰ ਸਫ਼ਾਈ ਸੇਵਿਕਾ ਦਾ ਬਕਾਇਆ ਕਲੀਅਰ ਕਰਨ ਲਈ 15000 ਰਿਸ਼ਵਤ ਲੈਂਦੇ ਕਾਰਜਕਾਰੀ ਅਫ਼ਸਰ ਤੇ ਕਲਰਕ ਗ੍ਰਿਫ਼ਤਾਰ