HOME ਪਿੰਡ ਦੁਸਾਂਝ ਖੁਰਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਬੱਤ ਦਾ ਭਲਾ ਟਰੱਸਟ...

ਪਿੰਡ ਦੁਸਾਂਝ ਖੁਰਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਬੱਚਿਆਂ ਦੀ ਪ੍ਰਤੀਯੋਗਤਾ ਕਰਵਾਈ

2

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪਿੰਡ ਦੁਸਾਂਝ ਖੁਰਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਬੱਤ ਦਾ ਭਲਾ ਟਰੱਸਟ ਸੰਚਾਲਕ ਸ.ਰਘਵੀਰ ਸਿੰਘ ਗੋਬਿੰਦਪੁਰ ਵੱਲੋਂ ਬੱਚਿਆਂ ਦੀ ਗੁਰਮਤਿ ਪ੍ਰਤਿਯੋਗਿਤਾ ਕਰਵਾਈ ਗਈ । ਇਸ ਪ੍ਰਤਿਯੋਗਿਤਾ ਵਿੱਚ ਬੱਚਿਆਂ ਦਾ ਗੁਰ ਇਤਿਹਾਸ ਬਾਰੇ ਇੱਕ ਪਰਚਾ ਲਿਆ ਗਿਆ। ਇਸ ਵਿੱਚ ਦੋ ਗਰੁੱਪ ਬਣਾਏ ਗਏ ਪਹਿਲੇ ਗਰੁੱਪ ਜੂਨੀਅਰ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਅਤੇ ਦੂਜੇ ਗਰੁੱਪ ਸੀਨੀਅਰ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ । ਇਸ ਵਿੱਚ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੇ ਭਾਗ ਲਿਆ ਇਸ ਪ੍ਰਤੀਯੋਗਤਾ ਦਾ ਨਤੀਜਾ ਵੀ ਉਸੇ ਵਕਤ ਬੱਚਿਆਂ ਨੂੰ ਦੱਸਿਆ ਗਿਆ। ਪਿੰਡ ਖਾਨਪੁਰ ਦੇ ਬੱਚਿਆਂ ਨੇ 1st 2nd 3rd ਸਥਾਨ ਪ੍ਰਾਪਤ ਕੀਤੇ।ਸੀਨੀਅਰ 1st 2nd 3rd ਇਸ ਵਿੱਚ ਖਾਨਪੁਰ ਤੇ ਦੁਸਾਂਝ ਖੁਰਦ ਦੇ ਬੱਚਿਆਂ ਨੇ ਸਥਾਨ ਪ੍ਰਾਪਤ ਕੀਤੇ । ਬਾਕੀ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਇਨਾਮ ਵੀ ਦਿੱਤੇ ਗਏ ਇਸ ਤੋਂ ਇਲਾਵਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਰੂਮੀ (ਜੱਜ ਸਾਹਿਬਾਨ)ਅਤੇ ਰਜਿੰਦਰ ਸਿੰਘ ਜੀ ਖਾਨਪੁਰ ਅਤੇ ਕੈਪਟਨ ਸਿੰਘ ਲੰਗੇਰੀ ਤੇ ਹਰਪ੍ਰੀਤ ਸਿੰਘ ਗੋਬਿੰਦਪੁਰ ,ਪਵਿੱਤਰ ਸਿੰਘ ਗੋਬਿੰਦਪੁਰ ਅਤੇ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚੇ। ਧੰਨਵਾਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੇਬਰ ਬੋਰਡ ਕਰੇ ਗਰੀਬਾਂ ਦੀ ਮਦਦ: ਗੋਲਡੀ ਪਰਖਾਲੀ
Next articleNo double standards are acceptable on terrorism