ਮਜ਼ਦੂਰ

ਰਾਜ ਦਵਿੰਦਰ

(ਸਮਾਜ ਵੀਕਲੀ)

ਹਾਰੇ ਨਾ ਹਿੰਮਤ , ਬੰਦਾ ਫਰਜੰਦ ਜੀ
ਅੰਬਰਾਂ ਨੂੰ ਛੂਹਦੇ, ਹੌਸਲੇ ਬੁਲੰਦ ਜੀ
ਬੋਲੇ ਤਸਵੀਰ , ਅੱਖੀ ਡਿੱਠਾ ਹਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਸੱਚੀ ਸੁੱਚੀ ਕਰਦਾ , ਕਮਾਈ ਕਿਰਤੀ
ਕੰਮ ਵਿੱਚ ਪੂਰੀ , ਲਾਕੇ ਰੱਖੇ ਬਿਰਤੀ
ਮਿਲਦੀ ਮੰਜ਼ਿਲ , ਹਿੰਮਤਾਂ ਦੇ ਨਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਮਿਹਨਤ ਹੈ ਸਾਰਾ , ਦਿਨ ਹੱਡ ਭੰਨਵੀਂ
ਤੋੜਦੀ ਸਰੀਰ ਨੂੰ , ਦਿਹਾੜੀ ਬੰਨ੍ਹਵੀਂ
ਮਾਰੇ ਮਜਬੂਰੀ , ਢਿੱਡ ਦਾ ਸਵਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਰੋਟੀ ਦਸਾਂ ਨੌਂਹਾਂ ਦੀ , ਕਮਾਕੇ ਖਾਣੀ ਜੀ
ਕਰਨੀ ਕਿਰਤ , ਦੱਸੇ ਗੁਰਬਾਣੀ ਜੀ
ਕਰਦਾ ਮੱਦਦ , ਖੁਦਾ ਹੋ ਕੇ ਨਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਲਹੂ ਨਾ ਨਿਚੋੜੀਏ, ਗਰੀਬ ਰਗਦਾ
ਹੱਕਦੀ ਕਮਾਈ , ਚੋਂ ਹੈ ਦੁੱਧ ਵਗਦਾ
ਰੰਗ ਮਿਹਨਤਾਂ ਦਾ , ਕਰੇ ਖੁਸ਼ਹਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਰੁੱਖੀ ਸੁੱਕੀ ਖਾ ਕੇ ਵੀ , ਸ਼ੁਕਰ ਕਰਨਾ
ਭਾਣੇ ਵਿੱਚ ਰਹਿਣਾ , ਰੱਬ ਕੋਲੋਂ ਡਰਨਾ
ਮਿੱਤਰ ਪਿਆਰੇ ਨੂੰ , ਸੁਣਾਉਣਾ ਹਾਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

ਇਮਾਨਦਾਰ ਬੰਦੇ ਦਾ , ਨਾ ਹੱਕ ਮਾਰੀਏ
ਕੀਤੀ ਉਹਦੀ ਮਿਹਨਤ, ਦਾ ਮੁੱਲ ਤਾਰੀਏ
ਰਾਜ” ਤਨ ਤੇ ਹੰਢਾਏ , ਹਾੜ ਸਿਆਲ ਜੀ
ਸਭ ਤੋਂ ਹੈ ਔਖੀ , ਮਜ਼ਦੂਰ ਘਾਲ ਜੀ

*ਰਾਜ ਦਵਿੰਦਰ* ” ਬਿਆਸ,
81461-27393,

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੇਜ ਸਰਗਰਮੀਆਂ।
Next articleਚੇਤਨਤਾ ਕਿੱਥੇ ਹੈ?