HOME ਮਜ਼ਦੂਰ ਦਿਵਸ ਤੇ ਵਿਸ਼ੇਸ਼

ਮਜ਼ਦੂਰ ਦਿਵਸ ਤੇ ਵਿਸ਼ੇਸ਼

ਅੰਜੂ ਸੂਦ

   (ਸਮਾਜ ਵੀਕਲੀ)   ਹਰ ਸਾਲ ਲੇਬਲ ਡੇ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਹਿਨਤ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਜੇ ਅਸੀਂ ਸਮਾਜ ਦੇ ਸਭ ਤੋਂ ਮਹੱਤਵਪੂਰਨ ਕਰਮਚਾਰੀ ਦੀ ਗੱਲ ਕਰੀਏ, ਤਾਂ ਉਹ ਹੈ ਅਧਿਆਪਕ, ਜਿਸ ਦੇ ਬਿਨਾਂ ਕਿਸੇ ਵੀ ਦੇਸ਼ ਦੀ ਤਰੱਕੀ ਅਸੰਭਵ ਹੈ। ਅਧਿਆਪਕ ਸਿਰਫ਼ ਪਾਠ ਨਹੀਂ ਪੜ੍ਹਾਉਂਦਾ, ਬਲਕਿ ਬੱਚਿਆਂ ਦੇ ਚਰਿੱਤਰ, ਸੋਚ ਅਤੇ ਭਵਿੱਖ ਨੂੰ ਵੀ ਨਿਰਮਾਣ ਕਰਦਾ ਹੈ। ਡਾਕਟਰ, ਇੰਜੀਨੀਅਰ ਜਾਂ ਅਫਸਰ ਹਰ ਇੱਕ ਦੀ ਬੁਨਿਆਦ ਇੱਕ ਅਧਿਆਪਕ ਹੀ ਰੱਖਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਅਧਿਆਪਕ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ। ਅਧਿਆਪਕ ਇੱਕ ਬਹੁਤ ਹੀ ਮੇਹਨਤੀ ਹੁੰਦਾ ਹੈ। ਉਹ ਸਿਰਫ਼ ਸਕੂਲ ਦੇ ਸਮੇਂ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਘਰ ਜਾ ਕੇ ਵੀ ਪਾਠ ਦੀ ਤਿਆਰੀ, ਕਾਪੀਆਂ ਦੀ ਜਾਂਚ ਅਤੇ ਵਿਦਿਆਰਥੀਆਂ ਲਈ ਯੋਜਨਾਵਾਂ ਬਣਾਉਂਦਾ ਹੈ। ਕਈ ਵਾਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਪਿੱਛੇ ਛੱਡ ਕੇ ਬੱਚਿਆਂ ਦੇ ਭਵਿੱਖ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਅਧਿਆਪਕਾਂ ‘ਤੇ ਕਈ ਵਧੀਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਸਕੂਲਾਂ ਵਿੱਚ ਆਉਣ ਵਾਲੀਆਂ ਗ੍ਰਾਂਟਾਂ ਦਾ ਸਹੀ ਇਸਤੇਮਾਲ ਅਤੇ ਖਰਚ, ਬੱਚਿਆਂ ਲਈ ਚੱਲ ਰਹੇ Mid Day Meal Scheme ਦਾ ਪ੍ਰਬੰਧ, ਸਫਾਈ ਅਤੇ ਪ੍ਰਬੰਧਕੀ ਕੰਮ ਵੀ ਅਧਿਆਪਕਾਂ ਨੂੰ ਹੀ ਸੰਭਾਲਣੇ ਪੈਂਦੇ ਹਨ। ਇਹ ਸਾਰਾ ਕੰਮ ਉਹ ਬੜੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕਰਦੇ ਹਨ। ਖਾਸ ਕਰਕੇ ਚੋਣਾਂ ਦੇ ਸਮੇਂ ਅਧਿਆਪਕਾਂ ਨੂੰ Election Commission of India ਵੱਲੋਂ ਵੱਖ-ਵੱਖ ਡਿਊਟੀਆਂ ਦਿੱਤੀਆਂ ਜਾਂਦੀਆਂ ਹਨ। ਉਹ BLO (Booth Level Officer) ਦੇ ਤੌਰ ‘ਤੇ ਵੋਟਰ ਲਿਸਟਾਂ ਦੀ ਤਿਆਰੀ, ਜਾਂਚ ਅਤੇ ਅਪਡੇਟ ਕਰਨ ਦੇ ਨਾਲ ਨਾਲ ਸੈਂਸਸ ਅਤੇ ਹੋਰ ਸਰਕਾਰੀ ਮੁਹਿੰਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਵੀ ਅਧਿਆਪਕ ਆਪਣੀ ਮੁੱਖ ਡਿਊਟੀ ਸਿੱਖਿਆ ਦੇਣਾ  ਨੂੰ ਕਦੇ ਨਹੀਂ ਭੁੱਲਦਾ। ਇਸ ਲਈ ਇਹ ਵੀ ਲੋੜ ਹੈ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿੱਤਾ ਜਾਵੇ। ਖਾਸ ਕਰਕੇ ਪੁਰਾਣੀ ਪੈਂਸ਼ਨ ਸਕੀਮ (Old Pension Scheme) ਦੀ ਬਹਾਲੀ ਬਾਰੇ ਗੰਭੀਰ ਵਿਚਾਰ ਹੋਣਾ ਚਾਹੀਦਾ ਹੈ, ਤਾਂ ਜੋ ਉਹਨਾਂ ਦਾ ਬੁਢਾਪਾ ਸੁਰੱਖਿਅਤ ਅਤੇ ਸਨਮਾਨ ਨਾਲ ਬੀਤ ਸਕੇ। ਅਖ਼ੀਰ ਵਿੱਚ, ਲੇਬਰ ਡੇ ਦੇ ਮੌਕੇ ‘ਤੇ ਸਾਨੂੰ ਅਧਿਆਪਕਾਂ ਦੀ ਮੇਹਨਤ, ਨਿਸ਼ਠਾ ਅਤੇ ਸਮਰਪਣ ਨੂੰ ਸਲਾਮ ਕਰਨਾ ਚਾਹੀਦਾ ਹੈ। ਅਸਲ ਵਿੱਚ, ਅਧਿਆਪਕ ਹੀ ਸਮਾਜ ਦਾ ਅਸਲ ਨਿਰਮਾਤਾ ਅਤੇ ਸੱਚਾ ਮੇਹਨਤੀ ਕਰਮਚਾਰੀ ਹੈ, ਜਿਸ ਦੇ ਬਿਨਾਂ ਕਿਸੇ ਵੀ ਦੇਸ਼ ਦੀ ਤਰੱਕੀ ਸੋਚੀ ਵੀ ਨਹੀਂ ਜਾ ਸਕਦੀ।

ਅੰਜੂ ਸੂਦ  ਹੈੱਡ ਟੀਚਰ ਲਲਹੇੜੀ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੰਬੇਡਕਰ ਭਵਨ ‘ਚ ਹੋਵੇਗਾ ਬੁੱਧ ਜਯੰਤੀ ਦਾ ਮੁੱਖ ਸਮਾਗਮ 3 ਮਈ ਨੂੰ
Next articleहमें क्यों गज़ा से एकजुटता दिखानी चाहिए