HOME ਅੰਬੇਡਕਰ ਭਵਨ ‘ਚ ਹੋਵੇਗਾ ਬੁੱਧ ਜਯੰਤੀ ਦਾ ਮੁੱਖ ਸਮਾਗਮ 3 ਮਈ ਨੂੰ

ਅੰਬੇਡਕਰ ਭਵਨ ‘ਚ ਹੋਵੇਗਾ ਬੁੱਧ ਜਯੰਤੀ ਦਾ ਮੁੱਖ ਸਮਾਗਮ 3 ਮਈ ਨੂੰ

1
फोटो कैप्शन: धम्मचारी अचल कीर्ति की फाइल फोटो

ਬੁੱਧ ਜਯੰਤੀ  ਸਮਾਗਮ ‘ਚ ਧੰਮਚਾਰੀ ਅਚਲ ਕੀਰਤੀ ਧੰਮ ਦੇਸ਼ਨਾ ਦੇਣਗੇ

ਜਲੰਧਰ   (ਸਮਾਜ ਵੀਕਲੀ)  : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੁੱਧ ਜਯੰਤੀ ਦਾ ਮੁੱਖ ਸਮਾਗਮ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਜਲੰਧਰ ‘ਚ  3 ਮਈ, ਐਤਵਾਰ ਸਵੇਰੇ 9.00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਬਲਦੇਵ ਭਾਰਦਵਾਜ  ਨੇ ਕਿਹਾ ਕਿ ਬੁੱਧ ਜਯੰਤੀ (2570ਵੀਂ ਬੁੱਧ ਪੂਰਨਿਮਾ) ਤਥਾਗਤ ਗੌਤਮ ਬੁੱਧ ਦੇ ਜਨਮ, ਗਿਆਨ ਪ੍ਰਾਪਤੀ ਅਤੇ ਮਹਾਪਰਿਨਿਰਵਾਣ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਗੌਤਮ ਬੁੱਧ, ਜੋ ਬੁੱਧ ਧਮ ਦੇ ਸੰਸਥਾਪਕ ਸਨ, ਸ਼ਾਂਤੀ, ਕਰੁਣਾ ਅਤੇ ਗਿਆਨ ਦੇ ਪ੍ਰਤੀਕ ਮੰਨੇ ਜਾਂਦੇ ਹਨ।  ਤਥਾਗਤ ਬੁੱਧ ਨੇ ਜਾਤ-ਪਾਤ ਅਤੇ ਭੇਦਭਾਵ ਨੂੰ ਨਕਾਰਦੇ ਹੋਏ ਸਾਰੀ ਮਨੁੱਖਤਾ ਨੂੰ ਬਰਾਬਰ ਮੰਨਿਆ।ਸੱਚ ਦੀ ਖੋਜ ਲਈ ਉਹਨਾਂ ਨੇ ਰਾਜਕੁਮਾਰ ਹੋਣ ਦੇ ਬਾਵਜੂਦ ਰਾਜ-ਭਾਗ ਅਤੇ ਪਰਿਵਾਰਕ ਸੁੱਖਾਂ ਦਾ ਤਿਆਗ ਕੀਤਾ। ਉਹਨਾਂ ਨੇ ਮਨੁੱਖ ਨੂੰ ਸੱਚ ਬੋਲਣ ਅਤੇ ਗਿਆਨ (ਬੁੱਧੀ) ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਭਾਰਦਵਾਜ  ਨੇ ਅੱਗੇ ਕਿਹਾ ਕਿ ਮਾਨਯੋਗ ਧੰਮਚਾਰੀ ਅਚਲ ਕੀਰਤੀ ਧੰਮ ਦੇਸ਼ਨਾ ਦੇਣਗੇ ਅਤੇ ਡਾ. ਜੀ. ਸੀ. ਕੌਲ ਅਤੇ ਸ਼੍ਰੀ  ਚਰਨ ਦਾਸ ਸੰਧੂ ਅਤੇ ਹੋਰ ਉੱਘੇ ਵਿਦਵਾਨ ਬੁੱਧ ਦਰਸ਼ਨ ‘ਤੇ ਵਿਸਥਾਰ ਨਾਲ ਚਾਨਣਾ ਪਾਉਣਗੇ।

ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਮਿਰਗੀ ਦੇ ਇਲਾਜ ਵਿੱਚ ਲਗਾਤਾਰ ਫਾਲੋਅੱਪ ਹੀ ਸਫਲ ਇਲਾਜ ਦੀ ਕੁੰਜੀ : ਡਾ. ਗਗਨਦੀਪ ਸਿੰਘ
Next articleਮਜ਼ਦੂਰ ਦਿਵਸ ਤੇ ਵਿਸ਼ੇਸ਼