ਨਵੀਂ ਦਿੱਲੀ : ਲਾਲ ਸਿੰਘ ਚੱਢਾ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਪਹਿਲਾ ਲੁਕ ਜਾਰੀ ਕੀਤਾ ਹੈ। ਫਸਟ ਲੁਕ ਪੋਸਟ ਵਿਚ ਆਮਿਰ ਖਾਨ ਦੀ ਲੁਕ ਫਿਲਮ ਲਈ ਅਕਸਾਈਟਮੈਂਟ ਵਧਾਉਣ ਲਈ ਕਾਫੀ ਹੈ। ਇਸ ਪੋਸਟਰ ਵਿਚ ਆਮਿਰ ਦੀ ਲੰਬੀ ਦਾੜੀ ਹੈ। ਉਨ੍ਹਾਂ ਨੇ ਗੁਲਾਬੀ ਰੰਗ ਦੀ ਪੱਗ ਅਤੇ ਚੈਕਸ ਵਾਲੀ ਕਮੀਜ਼ ਪਹਿਨੀ ਹੋਈ ਹੈ। ਉਹ ਰੇਲਗੱਡੀ ਦੇ ਡੱਬੇ ਵਿਚ ਆਪਣੀ ਗੋਦੀ ਵਿਚ ਮਠਿਆਈ ਦਾ ਡੱਬਾ ਲੈ ਕੇ ਬੈਠੇ ਹੋਏ ਹਨ।
ਆਮਿਰ ਨੇ ਖ਼ੁਦ ਟਵੀਟ ਕਰ ਪਹਿਲਾ ਪੋਸਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਜੀ, ਮੈਂ ਲਾਲ…ਲਾਲ ਸਿੰਘ ਚੱਢਾ।’
ਦੱਸ ਦੇਈਏ ਕਿ ਫਿਲਮ ਹਾਲੀਵੁੱਡ ਕਲਾਸਿਕ ‘ਡਾਰੇਸਟ ਗਮਪ’ ਦੀ ਆਡੀਸ਼ੀਅਲ ਰੀਮੇਕ ਹੈ, ਜਿਸ ਵਿਚ ਲੀਡ ਰੋਲ ਟਾਮ ਹੈਂਕਸ ਨੇ ਨਿਭਾਇਆ ਸੀ। ਇਸ ਹਾਲੀਵੁੱਡ ਫਿਲਮ ਨੇ ਪੰਜ ਅਕੈਡਮੀ ਐਵਾਰਡ ਵੀ ਜਿੱਤੇ ਸਨ। ਅਦਿਤਯ ਚੰਦਨ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ਵਿਚ ਆਮਿਰ ਖਾਨ ਨਾਲ ਕਰੀਨਾ ਕਪੂਰ ਨੇ ਭੂਮਿਕਾ ਨਿਭਾਈ ਹੈ। ਕਰੀਨਾ ਅਤੇ ਆਮਿਰ ਇਸ ਤੋਂ ਪਹਿਲਾਂ ਤਲਾਸ਼ ਅਤੇ 3 ਇਡੀਅਟਸ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਕਰੀਨਾ ਨੇ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਇਸ ਫਿਲਮ ਲਈ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਕੈਰੀਅਰ ਵਿਚ ਆਡੀਸ਼ਨ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਆਮਿਰ ਸੌ ਫੀਸਦ ਸੰਤੁਸ਼ਟ ਹੋਣਾ ਚਾਹੁੰਦੇ ਸਨ ਤਾਂ ਹੀ ਕਰੀਨਾ ਤੋਂ ਆਡੀਸ਼ਨ ਲਿਆ ਗਿਆ।
ਫਿਲਮ ਨੂੰ ਆਮਿਰ ਖਾਨ ਪ੍ਰੋਡਕਸ਼ਨਸ ਅਤੇ ਵਾਯਕਾਮ 18 ਸਟੂਡਿਓ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ ਕ੍ਰਿਸਮਿਸ 2020 ਰਿਲੀਜ਼ ਹੋਵੇਗੀ।
ਫਿਲਮ ਆਪਣੇ ਐਲਾਨ ਦੇ ਨਾਲ ਨਾਲ ਸੁਰਖ਼ੀਆਂ ਵਿਚ ਹੈ। ਆਮਿਰ ਖਾਨ ਨੇ ਇਸ ਫਿਲਮ ਦੀ ਸ਼ੂਟਿੰਗ ਦੇਸ਼ ਭਰ ਦੀਆਂ 100 ਲੋਕੇਸ਼ਨਾਂ ‘ਤੇ ਕਰਨ ਦੀ ਯੋਜਨਾ ਬਣਾਈ ਗਈ ਹੈ। ਦਿੱਲੀ, ਗੁਜਰਾਤ, ਮੁੰਬਈ, ਕੋਲਕਾਤਾ, ਬੈਂਗਲੂਰੂ ਅਤੇ ਹੈਦਰਾਬਾਦ ਤੋਂ ਇਲਾਵਾ ਕਈ ਰਾਜਾਂ ਵਿਚ ਆਮਿਰ ਖਾਨ ਪਹਿਲੀ ਵਾਰ ਸ਼ੂਟਿੰਗ ਲਈ ਜਾ ਰਹੇ ਹਨ। ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਆਮਿਰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨਤਮਸਤਕ ਹੋਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਫਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਅਜਿਹੇ ਪਵਿੱਤਰ ਸਥਾਨ ‘ਤੇ ਜਾ ਕੇ ਦਰਸ਼ਨ ਕਰਨਾ ਹਮੇਸ਼ਾ ਹੀ ਚੰਗਾ ਅਹਿਸਾਸ ਕਰਵਾਉਂਦਾ ਹੈ।