ਮਨੀਸ਼ ਮਲਹੋਤਰਾ ਦੇ ਪਿਤਾ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

ਨਵੀਂ ਦਿੱਲੀ : ਬਾਲੀਵੁੱਡ ਦੇ ਫੇਮਸ ਫੈਸਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਸੋਮਵਾਰ ਨੂੰ ਯਾਨੀ ਅੱਜ ਦੇਹਾਂਤ ਹੋ ਗਿਆ ਹੈ। 90 ਸਾਲ ਦੀ ਉਮਰ ‘ਚ ਮਨੀਸ਼ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਖ਼ਬਰਾਂ ਦੀ ਮੰਨੀਏ ਤਾਂ ਮਨੀਸ਼ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ। ਮਨੀਸ਼ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।
ਮਨੀਸ਼ ਇਸ ਇੰਡਸਟਰੀ ਦੇ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਹਨ ਤੇ ਲਗਪਗ ਹਰ ਸੈਲੀਬ੍ਰਿਟੀ ਦੇ ਉਹ ਖ਼ਾਸ ਦੋਸਤ ਹਨ। ਉਨ੍ਹਾਂ ਦੇ ਪਿਤਾ ਦੇ ਦੇਹਾਂਤ ‘ਚ ਬਾਅਦ ਉਨ੍ਹਾਂ ਦੇ ਘਰ ਸੈਲੀਬ੍ਰਿਟੀਜ਼ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਮਨੀਸ਼ ਦੇ ਘਰ ਦੇ ਬਾਹਰਲੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਕਰਨ ਜੌਹਰ ਤੇ ਸ਼ਬਾਨਾ ਆਜ਼ਮੀ ਨਜ਼ਰ ਆ ਰਹੇ ਹਨ। ਉੱਥੇ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਮਨੀਸ਼ ਦੇ ਭਤੀਜੇ ਪੁਨੀਤ ਮਲਹੋਤਰਾ ਉਨ੍ਹਾਂ ਦੇ ਪਿਤਾ ਨੂੰ ਮੋਢਾ ਦਿੰਦੇ ਨਜ਼ਰ ਆ ਰਹੇ ਹਨ।
Previous articleਕਾਮੇਡੀ ਦੇ ਨਾਲ ਦਿਖੇਗੀ ਸਪਰਮ ਐਕਸਚੇਂਜ ਦੀ ਮਜ਼ੇਦਾਰ ਕਹਾਣੀ
Next articleLaal Singh Chaddha First Poster Out: ਫਿਲਮ ਨੂੰ ਲੈ ਕੇ ਐਕਸਾਈਟਮੈਂਟ ਵਧਾ ਰਹੀ ਹੈ ਆਮਿਰ ਖਾਨ ਦੀ ਇਹ ਲੁਕ