ਤੇਰਾ ਸਾਥ ਮੇਰੀਆਂ ਗੱਲਾਂ 

(ਸਮਾਜ ਵੀਕਲੀ)
ਜੇ ਸੁਣੇਗਾ ਤਾਂ ਸੁਣਾਵਾਂਗੇ ਜ਼ਰੂਰ
ਜੇ ਪੜ੍ਹੇ ਬਿਨਾਂ ਬੋਲੇ
ਦਰਦ ਇਹਨਾਂ ਅੱਖੀਆਂ ਦਾ
ਤਾਂ ਤੇਰੇ ਇਸ਼ਕ ਦੇ ਗੀਤ
ਗਾਵਾਂਗੇ ਜ਼ਰੂਰ
ਨਾ ਸ਼ੌਂਕ ਮੈਨੂੰ ਸੂਟਾਂ ਦਾ
ਨਾ ਹਾਰ ਸ਼ਿੰਗਾਰਾਂ ਦਾ
ਤੂੰ ਅਕਸਰ ਦੇਖੇਗਾ
ਮੇਰੇ ਹੱਥਾਂ ‘ਚ ਕਲਮ ਕਿਤਾਬ ਨੂੰ
ਪੜ੍ਹੇ ਗ਼ਜ਼ਲਾਂ ਤੂੰ ਮੈਂ ਸੁਣਾ
ਯਾਦ ਰੱਖੀ ਮੇਰੇ ਏਸ
ਨਿੱਕੇ ਜਿਹੇ ਖ਼ੁਆਬ ਨੂੰ
ਮੈਂ ਕਦੋਂ ਕਹਿੰਦੀ
ਤੂੰ ਦੇਖ ਨਾ ਦੁਨੀਆਦਾਰੀ ਨੂੰ
ਨਿਭਾਅ ਆਪਣੀਆਂ ਜਿੰਮੇਦਾਰੀਆਂ ਨੂੰ
ਬਸ ਕੱਢ ਥੋੜਾ ਸਮਾਂ
ਸੁਣ ਲਿਆ ਕਰ
ਮੇਰੀਆਂ ਬੱਚਿਆਂ ਵਰਗੀਆਂ ਕਹਾਣੀਆਂ ਨੂੰ….।
ਪ੍ਰਿਆ ਬਾਗੜੀਆਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਦਾ ਵਿਰੋਧ ਕਰਨ ਗਏ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸਾਥੀਆਂ ਸਮੇਤ  ਬਾਵਾ ਖੇਲ ਥਾਣਾ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ 
Next articleਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਸੱਤ ਦਿਨ ਦਾ ਨੋਟਿਸ ਭੇਜਿਆ