ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਤਹਿਸੀਲ ਬਲਾਚੌਰ ਦੇ ਪਿੰਡ ਕਰੀਮਪੁਰ ਧਿਆਨੀ ਦੀ ਲੜਕੀ ਨੇ ਅੱਜ ਐਲਾਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੇ ਨਤੀਜੇ ਵਿਚ ਆਲ ਇੰਡੀਆ ਲੈਵਲ ‘ਤੇ 312 ਰੈਂਕ ਪ੍ਰਾਪਤ ਕਰਕੇ ਆਪਣੇ ਇਲਾਕੇ ਗੁੱਜਰ ਬਿਰਾਦਰੀ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ। ਅੱਜ ਯੂ. ਪੀ. ਐੱਸ. ਸੀ. ਦੀ – ਪ੍ਰੀਖਿਆ ਦਾ ਨਤੀਜਾ ਐਲਾਨਿਆ ਹੈ, ਜਿਸ ਵਿਚ ਪਿੰਡ ਕਰੀਮਪੁਰ ਧਿਆਨੀ ਦੀ ਕ੍ਰਿਤਿਕਾ ਚੌਧਰੀ ਪੁੱਤਰੀ ਇੰਸਪੈਕਟਰ ਚੋਧਰੀ ਰਾਜੀਵ ਕੁਮਾਰ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਵਿਚ 312 ਰੈਂਕ ਪ੍ਰਾਪਤ ਕੀਤਾ ਹੈ। ਕ੍ਰਿਤਿਕਾ ਚੌਧਰੀ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਤਿਕਾ ਚੌਧਰੀ ਦੇ ਤਾਇਆ ਡਾਕਟਰ ਸੁਭਾਸ਼ ਚੋਧਰੀ ਸਾਬਕਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕ੍ਰਿਤਿਕਾ ਚੋਧਰੀ ਨੂੰ ਸ਼ੁਰੂ ਤੋਂ ਹੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਤੇ ਕ੍ਰਿਤਿਕਾ ਚੌਧਰੀ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਨਾਰਥ ਜ਼ੋਨ ਵਿਚ ਟਾਪ ਕੀਤਾ ਤੇ ਕ੍ਰਿਤਿਕਾ ਚੌਧਰੀ ਨੇ ਗਰੈਜੂਏਸ਼ਨ ਲੇਡੀ ਸਿਰੀ ਰਾਮ ਕਾਲਜ ਦਿੱਲੀ ਤੋਂ ਗੋਲਡ ਮੈਡਲਿਸਟ ਰਹਿ ਕੇ ਕੀਤੀ ਤੇ ਐੱਮ.ਐੱਸ.ਸੀ. ਸਾਇਕੋਲੌਜੀ ਗੋਲਡ ਮੈਡਲਿਸਟ ਰਹਿ ਕੇ ਕੀਤੀ। ਇੱਥੇ ਵਰਨਣਯੋਗ ਹੈ ਕਿ ਕ੍ਰਿਤਿਕਾ ਚੌਧਰੀ ਪੰਜਾਬ ਦੇ ਗੁੱਜਰ ਸਮਾਜ ਦੀ ਪਹਿਲੀ ਅਜਿਹੀ ਬੇਟੀ ਹੈ ਜਿਸ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ। ਕ੍ਰਿਤਿਕਾ ਚੌਧਰੀ ਦੀ ਇਸ ਪ੍ਰਾਪਤੀ ‘ਤੇ ਸਮਾਜ ਦੇ ਵੱਖ-ਵੱਖ ਆਗੂਆਂ ਨੇ ਕ੍ਰਿਤਿਕਾ ਚੌਧਰੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਵੀ ਖੁਸ਼ੀ ਲਹਿਰ ਦੌੜ ਗਈ । ਕ੍ਰਿਤਿਕਾ ਚੌਧਰੀ ਦੀ ਇਸ ਪ੍ਰਾਪਤੀ ‘ਤੇ ਵੱਖ ਵੱਖ ਆਗੂਆਂ ਨੇ ਕ੍ਰਿਤਿਕਾ ਚੋਧਰੀ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕ੍ਰਿਤਿਕਾ ਚੋਧਰੀ ਦੀ ਇਸ ਪ੍ਰਾਪਤੀ ਦੇ ਲਈ ਉਸ ਦੇ ਮਾਤਾ ਪਿਤਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


