HOME ਕਰਮਜੀਤ ਗਰੇਵਾਲ ਦਾ ਗੀਤ ‘ਮਸਲਾ ਦਿਲ ਦਾ’ ਰਾਜ ਗਾਇਕ ਹੰਸ ਰਾਜ ਹੰਸ...

ਕਰਮਜੀਤ ਗਰੇਵਾਲ ਦਾ ਗੀਤ ‘ਮਸਲਾ ਦਿਲ ਦਾ’ ਰਾਜ ਗਾਇਕ ਹੰਸ ਰਾਜ ਹੰਸ ਵੱਲੋਂ ਰਿਲੀਜ਼

2

*-ਕਿਹਾ ! ਸਿਹਤਯਾਬੀ ਦਾ ਸੁਨੇਹਾ ਦਿੰਦੀ ਸ਼ਾਇਰੀ ਤੇ ਗਾਇਕੀ ਦਾ ਸੁਮੇਲ ਹੈ ਇਹ ਗੀਤ*

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪਦਮ ਸ਼੍ਰੀ ਸੂਫ਼ੀ ਸਿੰਗਰ ਹੰਸ ਰਾਜ ਹੰਸ ਨੇ ‘ਮਸਲਾ ਦਿਲ ਦਾ’ ਗੀਤ ਨੂੰ ਲੋਕ ਅਰਪਿਤ ਕੀਤਾ, ਜਿਸ ਨੂੰ ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਬੜੀ ਖੂਬਸੂਰਤੀ ਨਾਲ ਲਿਖਿਆ ਤੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਵਿਸ਼ਵ ਪੱਧਰ ’ਤੇ ਆਪਣੀ ਲੋਕ ਗਾਇਕੀ ਅਤੇ ਸੂਫ਼ੀਆਨਾ ਅੰਦਾਜ਼ ਦਾ ਲੋਹਾ ਮਨਵਾਉਣ ਵਾਲੇ ਪੰਜਾਬੀ ਗਾਇਕ ਤੇ ਸਿਆਸਤਦਾਨ ਸਾਬਕਾ ਲੋਕ ਸਭਾ ਮੈਂਬਰ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਸਥਾਨਕ ਹੋਟਲ ਮਹਾਰਾਜਾ ਰਿਜੈਂਸੀ, ਲੁਧਿਆਣਾ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ, ਗਰੇਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦਿਲ ਦੀ ਤੰਦਰੁਸਤੀ ਲਈ ਬਹੁਤ ਪਿਆਰਾ ਗੀਤ ਲਿਖਿਆ ਤੇ ਸੋਹਣੀਆਂ ਸੁਰਾਂ ਵਿੱਚ ਗਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਰਾਹੀਂ ਲੋਕਾਂ ਨੂੰ ਸਹਿਜੇ ਪਤਾ ਲੱਗੇਗਾ ਕਿ ਦਿਲ ਨੂੰ ਹਮੇਸ਼ਾਂ ਜਵਾਨ ਰੱਖਣ ਲਈ ਸਾਨੂੰ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਗੀਤ ਬਾਰੇ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐਮ.ਸੀ.) ਲੁਧਿਆਣਾ ਦੇ ਸਹਿਯੋਗ ਅਤੇ ਵਿਸ਼ਵ ਪ੍ਰਸਿੱਧ ਚੀਫ਼ ਕਾਰਡੀਆਲੋਜਿਸਟ ਡਾ: ਬਿਸ਼ਵ ਮੋਹਨ ਜੀ ਦੀ ਪ੍ਰੇਰਨਾ ਸਦਕਾ ਬਣਿਆ ਜਿਨ੍ਹਾਂ ਬਲੱਡ ਪ੍ਰੈਸ਼ਰ (ਬੀ.ਪੀ.) ਅਤੇ ਸ਼ੂਗਰ ਵਰਗੀਆਂ ਅਲਾਮਤਾਂ ਤੋਂ ਬਚਾਅ ਕਰਕੇ ਦਿਲ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ ਹੈ। ਇਸ ਗੀਤ ਦੀ ਘੁੰਢ ਚੁਕਾਈ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਸੁਣਿਆ, ਪਿਆਰ ਕੀਤਾ ਤੇ ਅੱਗੋਂ ਸ਼ੇਅਰ ਵੀ ਕੀਤਾ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਮੀਲ ਪੱਥਰ ਸਿੱਧ ਹੋਵੇਗਾ। ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਵੀ ਇਸ ਨੇਕ ਕਾਰਜ਼ ਦਾ ਹਿੱਸਾ ਹੈ। ਇਸ ਸਮਾਗਮ ਮੌਕੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਡੀ.ਐਮ.ਸੀ. ਪ੍ਰਬੰਧਕ ਸੋਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਸਕੱਤਰ ਬਿਪਨ ਗੁਪਤਾ, ਮੁਕੇਸ਼ ਕੁਮਾਰ ਖਜ਼ਾਨਚੀ, ਪ੍ਰਿੰਸੀਪਲ ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਬਿਸ਼ਵ ਮੋਹਨ ਕਾਰਡੀਆਲੋਜਿਸਟ, ਡਾ: ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ: ਸਮੀਰ ਕੌੜਾ (ਗੀਤ ਦੇ ਪ੍ਰਮੁੱਖ ਸਲਾਹਕਾਰ), ਡਾ: ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰ ਤੋਂ ਇਲਾਵਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬੁਲਾਰੇ, ਡਾਕਟਰ, ਵਿਦਵਾਨ, ਉਦਯੋਗਪਤੀ, ਸਿਆਸੀ ਸ਼ਖ਼ਸ਼ੀਅਤਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਇਸ ਗੀਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਾਰਥਕ ਗੀਤਾਂ ਦੀ ਕਾਮਨਾ ਕੀਤੀ। ਵਰਨਣਯੋਗ ਹੈ ਕਿ ਗਰੇਵਾਲ ਨੇ ਇਸ ਗੀਤ ਤੋਂ ਪਹਿਲਾਂ ਅਨੇਕਾਂ ਸਿੱਖਿਆਦਾਇਕ ਗੀਤ ਗਾਏ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ਼ੇ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕਰਵਾਏ ‘ਲੋਰੀ’ ਲਿਖਣ ਮੁਕਾਬਲੇ ਵਿੱਚ ਇੱਕ ਗੀਤ ਲਈ ਸਵਾ ਲੱਖ ਰੁਪਏ ਦਾ ਇਨਾਮ ਵੀ ਮਿਲਿਆ ਹੈ। ਆਓ ਪੰਜਾਬੀ ਸਿੱਖੀਏ ਨੂੰ ਅਮੈਰੀਕਨ ਇੰਡੀਆ ਫਾਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ ਮਿਲਿਆ ਹੈ। ਬੱਚਿਆਂ ਨਾਲ਼ ਮਿਲ਼ ਕੇ ਭਾਰਤ ਦੀਆਂ 10 ਭਾਸ਼ਾਵਾਂ ਵਿੱਚ ਗੀਤ ਗਾਏ ਹਨ। ਇਨ੍ਹਾਂ ਦੀਆਂ 13 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਨੇਕਾਂ ਅਗਾਂਹਵਧੂ ਗੀਤਾਂ ਦੀ ਪੇਸ਼ਕਾਰੀ ਲਈ ਵੀ ਜਾਣੇ ਜਾਂਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕ੍ਰਿਤਿਕਾ ਚੌਧਰੀ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ‘ਚ 312ਵਾਂ ਰੈਂਕ ਕੀਤਾ ਪ੍ਰਾਪਤ
Next articleਮਿਸ਼ਨ ਪ੍ਰਗਤੀ : ਡੀ.ਆਈ.ਜੀ ਬਠਿੰਡਾ ਰੇਂਜ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਨੁਕਤੇ ਕੀਤੇ ਨੌਜਵਾਨਾਂ ਨਾਲ ਸਾਂਝੇ