ਨਵੀਂ ਦਿੱਲੀ (ਸਮਾਜ ਵੀਕਲੀ): ਦੱਖਣੀ-ਪੂਰਬੀ ਏਸ਼ੀਆ ਤੇ ਯੂਰੋਪ ਦੇ ਕੁਝ ਹਿੱਸਿਆਂ ’ਚ ਕਰੋਨਵਾਇਰਸ ਦੇ ਨਵੇਂ ਕੇਸਾਂ ’ਚ ਮੁੜ ਤੋਂ ਵਾਧੇ ਵਿਚਾਲੇ ਭਾਰਤ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਟੀਕਾਕਰਨ ਹੋਣ ਅਤੇ ਲਾਗ ਤੋਂ ਬਾਅਦ ਬਿਮਾਰੀਆਂ ਨਾਲ ਲੜਨ ਦੀ ਬਣੀ ਸਮਰੱਥਾ ਨੂੰ ਦੇਖਦਿਆਂ ਦੇਸ਼ ’ਚ ਭਵਿੱਖ ਵਿੱਚ ਕਿਸੇ ਵੀ ਲਹਿਰ ਦਾ ਗੰਭੀਰ ਅਸਰ ਹੋਣ ਦਾ ਖਦਸ਼ਾ ਨਹੀਂ ਹੈ। ਕੁਝ ਮਾਹਿਰਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਰਕਾਰ ਨੂੰ ਮਾਸਕ ਪਹਿਨਣ ’ਚ ਢਿੱਲ ਦੇਣ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਕੇਸਾਂ ਤੇ ਮੌਤਾਂ ਦੀ ਗਿਣਤੀ ’ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਭਾਰਤ ’ਚ ਅੱਜ ਕਰੋਨਾਵਾਇਰਸ ਦੇ 1761 ਨਵੇਂ ਕੇਸ ਸਾਹਮਣੇ ਆਏ ਹਨ ਜੋ ਪਿਛਲੇ ਤਕਰੀਬਨ 688 ਦਿਨਾਂ ਅੰਦਰ ਸਭ ਤੋਂ ਘੱਟ ਹਨ।
ਏਮਸ ਦੇ ਸੀਨੀਅਰ ਮਹਾਮਾਰੀ ਵਿਗਿਆਨੀ ਡਾ. ਸੰਜੈ ਰਾਏ ਨੇ ਕਿਹਾ ਕਿ ਸਾਰਸ-ਸੀਓਵੀ-2 ਇੱਕ ਆਰਐੱਨਏ ਵਾਇਰਸ ਹੈ ਤੇ ਇਸ ਦੇ ਸਰੂਪ ’ਚ ਤਬਦੀਲੀ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਇਸ ’ਚ ਪਹਿਲਾਂ ਹੀ ਇੱਕ ਹਜ਼ਾਰ ਤੋਂ ਵੱਧ ਤਬਦੀਲੀਆਂ ਹੋ ਚੁੱਕੀਆਂ ਹਨ ਪਰ ਅਜਿਹੇ ਸਿਰਫ਼ ਪੰਜ ਸਰੂਪ ਹੀ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਸਾਲ ਕੋਵਿਡ-19 ਦੀ ਬਹੁਤ ਹੀ ਭਿਆਨਕ ਦੂਜੀ ਲਹਿਰ ਦਾ ਸਾਹਮਣਾ ਕੀਤਾ ਪਰ ਮੌਜੂਦਾ ਸਮੇਂ ਲੋਕਾਂ ਦੀ ਮੁੱਖ ਤਾਕਤ ਬਿਮਾਰੀਆਂ ਨਾਲ ਲੜਨ ਦੀ ਕੁਦਰਤੀ ਰੱਖਿਆ ਪ੍ਰਣਾਲੀ ਤੇ ਟੀਕਾਕਰਨ ਹੈ। ਇਸ ਲਈ ਭਵਿੱਖ ’ਚ ਭਾਰਤ ਅੰਦਰ ਕਿਸੇ ਵੀ ਲਹਿਰ ਦਾ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਭਾਰਤ ਸਰਕਾਰ ਲਾਜ਼ਮੀ ਤੌਰ ’ਤੇ ਮਾਸਕ ਪਹਿਨਣ ਤੋਂ ਢਿੱਲ ਦੇਣ ’ਤੇ ਵਿਚਾਰ ਕਰਨਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly