HOME ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲ਼ੋਂ ਕੈਂਸਰ ਅਤੇ ਐਚ.ਆਈ.ਵੀ. ਖ਼ਿਲਾਫ਼ ਕੈਂਪ ਦਾ ਆਯੋਜਨ

ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲ਼ੋਂ ਕੈਂਸਰ ਅਤੇ ਐਚ.ਆਈ.ਵੀ. ਖ਼ਿਲਾਫ਼ ਕੈਂਪ ਦਾ ਆਯੋਜਨ

1
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ ਏ.) ਡਾ. ਡੀ. ਐਨ. ਕੋਟਨੀਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਵੱਲੋਂ ਪਿੰਕ ਅਕਤੂਬਰ ਮੁਹਿੰਮ 2025 ਦੇ ਤਹਿਤ ਕੈਂਸਰ ਅਤੇ ਐਚ.ਆਈ.ਵੀ./ਏਡਜ਼ ਖ਼ਿਲਾਫ਼ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਲੋਕਾਂ, ਖਾਸ ਕਰਕੇ ਮਹਿਲਾਵਾਂ ਨੂੰ ਇਨ੍ਹਾਂ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਸੀ। ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ 14 ਲੱਖ ਤੋਂ ਵੱਧ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕਰੀਬ 28% ਮਾਮਲੇ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦੇ ਹੁੰਦੇ ਹਨ। ਪੰਜਾਬ ਵਿੱਚ 2024 ਵਿੱਚ ਹੀ 42,288 ਬ੍ਰੈਸਟ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਸਨ, ਜੋ 2021 ਨਾਲੋਂ 7% ਵੱਧ ਹਨ, ਅਤੇ ਅੰਦਾਜ਼ਾ ਹੈ ਕਿ 2025 ਤੱਕ ਇਹ ਗਿਣਤੀ 44,000 ਤੋਂ ਵੱਧ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮੁੱਖ ਕਾਰਨਾਂ ਵਿੱਚ ਅਸਿਹਤਮੰਦ ਖਾਣਾ, ਧੂੰਮਰਪਾਨ, ਸ਼ਰਾਬ ਦਾ ਸੇਵਨ, ਸ਼ਰੀਰਕ ਗਤੀਵਿਧੀ ਦੀ ਘਾਟ, ਪ੍ਰਦੂਸ਼ਣ ਅਤੇ ਜੈਨੇਟਿਕ ਕਾਰਕ ਸ਼ਾਮਲ ਹਨ। ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਮਹਿਲਾਵਾਂ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਕੈਂਸਰ ਤੋਂ ਬਚਾਅ ਕਰ ਸਕਦੀਆਂ ਹਨ — ਇਸ ਵਿੱਚ ਧੂੰਮਰਪਾਨ ਤੋਂ ਬਚਣਾ, ਸੰਤੁਲਿਤ ਖੁਰਾਕ, ਨਿਯਮਿਤ ਵਿਆਯਾਮ, ਧੁੱਪ ਤੋਂ ਤਵਚਾ ਦੀ ਰੱਖਿਆ ਅਤੇ ਐਚਪੀਵੀ (HPV) ਵੈਕਸੀਨ ਲਗਵਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦੀ ਸ਼ੁਰੂਆਤੀ ਪਛਾਣ ਹੋ ਜਾਵੇ ਤਾਂ ਇਲਾਜ ਦੀ ਸਫਲਤਾ ਦਰ 90% ਤੱਕ ਹੁੰਦੀ ਹੈ, ਇਸ ਲਈ ਨਿਯਮਿਤ ਸਿਹਤ ਜਾਂਚ, ਮੈਮੋਗ੍ਰਾਫੀ ਅਤੇ ਕੈਂਸਰ ਸਕ੍ਰੀਨਿੰਗ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ: ਰਘੁਵੀਰ ਸਿੰਘ ਅਤੇ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਦੇ ਲੱਛਣਾਂ ਜਿਵੇਂ ਕਿ ਛਾਤੀ ਵਿੱਚ ਗਾਂਠ, ਦਰਦ, ਤਵਚਾ ਵਿੱਚ ਬਦਲਾਅ ਜਾਂ ਰਸਾਅ ਆਦਿ ਦੇ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜਾਗਰੂਕਤਾ ਅਤੇ ਸਮੇਂ ਤੇ ਜਾਂਚ ਨਾਲ ਇਸ ਬਿਮਾਰੀ ਨੂੰ ਸ਼ੁਰੂਆਤੀ ਹਾਲਤ ਵਿੱਚ ਹੀ ਰੋਕਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਗਗਨ ਭਾਟੀਆ, ਮਨੀਸ਼ਾ, ਮਹੇਸ਼, ਵੈਸ਼ਾਲੀ, ਮੀਨੂ, ਰਿਤੂ ਸਮੇਤ ਹੋਰ ਸਟਾਫ਼ ਮੈਂਬਰ ਅਤੇ ਸਥਾਨਕ ਨਿਵਾਸੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਸਭ ਨੇ ਸਮਾਜ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੀ ਸਮਾਪਤੀ
Next articleਪ੍ਰਿੰਸ ਐਂਡਰਿਊ ਨੇ ਰਾਜਸੀ ਉਪਾਧੀਆਂ ਦੀ ਵਰਤੋਂ ਛੱਡੀ