HOME ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੀ ਸਮਾਪਤੀ

ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੀ ਸਮਾਪਤੀ

   (ਸਮਾਜ ਵੀਕਲੀ)   ਜਿਲਾ ਬਰਨਾਲਾ ਦੇ ਪਿੰਡ ਸੇਖਾ ਵਿੱਚ ਚੱਲ ਰਿਹਾ ਸੱਤ ਰੋਜਾ ਐੱਨ ਐੱਸ ਐੱਸ ਕੈਂਪ ਅੱਜ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਗਮ ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਕੀਤਾ ਗਿਆ। ਐੱਨ ਐੱਸ ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਰਾਮਪਾਲ ਸਿੰਘ ਨੇ ਦੱਸਿਆ ਕਿ ਮਿਤੀ 25 ਅਕਤੂਬਰ ਤੋਂ ਪਿੰਡ ਸੇਖਾ ਵਿਖੇ ਯੂਨੀਵਰਸਟੀ ਕਾਲਜ ਬਰਨਾਲਾ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਸੱਤ ਰੋਜਾ ਕੈਂਪ ਲਗਾਇਆ ਜਾ ਰਿਹਾ ਸੀ। ਕੈਂਪ ਦੌਰਾਨ ਸੇਖਾ ਪਿੰਡ ਦੀ ਸਫ਼ਾਈ ਕੀਤੀ ਗਈ ਅਤੇ ਬੂਟੇ ਲਗਾਏ ਗਏ । ਕੈਂਪ ਦੇ ਆਖਰੀ ਦੋ ਦਿਨ ਵਲੰਟੀਅਰਾਂ ਵੱਲੋਂ ਕਾਲਜ ਕੈਂਪ ਦੀ ਸਫਾਈ ਕੀਤੀ ਗਈ। ਇਸ ਦੌਰਾਨ ਵਲੰਟੀਅਰ ਅਨੁਸ਼ਾਸਿਤ ਢੰਗ ਅਤੇ ਬੜੇ ਉਤਸ਼ਾਹ ਨਾਲ਼ ਕੈਂਪ ਵਿੱਚ ਹਾਜ਼ਰ ਰਹੇ। ਕੈਂਪ ਵਿੱਚ 25 ਲੜਕੇ ਤੇ 25 ਲੜਕੀਆਂ ਨੇ ਭਾਗ ਲਿਆ। ਸਮਾਪਤੀ ਸਮਾਗਮ ਦੀ ਪ੍ਰਧਾਨਗੀ ਡਾ. ਨਵਦੀਪ ਕੌਰ ਮੁਖੀ ਰੀਜਨਲ ਸੈਂਟਰ ਬਠਿੰਡਾ ਨੇ ਕੀਤੀ। ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਜਿੰਮੇਵਾਰੀਆਂ ਅਤੇ ਆਪਣੇ ਨੈਤਿਕ ਫਰਜ਼ਾਂ ਨੂੰ ਪਛਾਨਣ ਲਈ ਪ੍ਰੇਰਿਤ ਕੀਤਾ । ਇਸ ਵਾਰ ਦੋ ਵਲੰਟੀਅਰਾਂ ਦੀ ਥਾਂ ਚਾਰ ਵਲੰਟੀਅਰਾਂ ਨੂੰ ਬੈਸਟ ਵਲੰਟੀਅਰ ਚੁਣਿਆ ਗਿਆ। ਜਿਨਾਂ ਵਿੱਚ ਮੁਹੰਮਦ ਜ਼ਾਹਿਦ ਭਗਵਤੀ, ਵੀਰ ਇੰਦਰ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਬੈਸਟ ਵਲੰਟੀਅਰ ਚੁਣਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾਕਟਰ ਵਿਭਾ ਅਗਰਵਾਲ ਨੇ ਪ੍ਰੋਗਰਾਮ ਅਫ਼ਸਰ ਡਾ. ਰਾਮਪਾਲ ਸਿੰਘ ਅਤੇ ਸਮੂਹ ਵਲੰਟੀਅਰਾਂ ਨੂੰ ਕੈਂਪ ਦੀ ਸਫ਼ਲਤਾ ਪੂਰਵਕ ਸਮਾਪਤੀ ਲਈ ਵਧਾਈ ਦਿੱਤੀ ਅਤੇ ਆਉਂਦੇ ਸਮੇਂ ਵਿੱਚ ਵੀ ਐੱਨ ਐੱਸ ਐੱਸ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਇਸ ਸਮੇਂ ਪ੍ਰੋਫੈ. ਗੁਰਮੇਲ ਸਿੰਘ, ਪ੍ਰੋਫੈਸਰ ਲਵਪ੍ਰੀਤ ਸਿੰਘ ,ਪ੍ਰੋਫੈਸਰ ਮੇਜਰ ਸਿੰਘ, ਪ੍ਰੋਫੈਸਰ ਹਰਵਿੰਦਰ ਸਿੰਘ, ਪ੍ਰੋਫੈਸਰ ਹਰਪ੍ਰੀਤ ਸਿੰਘ, ਪ੍ਰੋਫੈਸਰ ਵਿਪਨ ਗੋਇਲ, ਪ੍ਰੋਫੈਸਰ ਚਾਹਾਤ ਰਾਣੀ , ਪ੍ਰੋਫੈਸਰ ਮਨਪ੍ਰੀਤ ਕੌਰ ,ਪ੍ਰੋਫੈਸਰ ਮਨਪ੍ਰੀਤ ਕੌਰ ਸਿੱਧੂ ,ਸੀਨੀਅਰ ਸਹਾਇਕ ਸ. ਜਸਵਿੰਦਰ ਸਿੰਘ ,ਸ੍ਰੀਮਤੀ ਹਰਜਿੰਦਰ ਕੌਰ ਲਾਇਬ੍ਰੇਰੀ ਰੀਸਟੋਰਰ ਅਤੇ ਸਮੂਹ ਦਰਜਾ ਚਾਰ ਕਰਮਚਾਰੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਨਾਨਕ ਦੇਵ ਜੀ – ਪ੍ਰਕਾਸ਼ ਦਾ ਸਰੋਤ ਅਤੇ ਮਨੁੱਖਤਾ ਦੇ ਅਸਲੀ ਗੁਰੂ
Next articleਕੋਟਨੀਸ ਐਕਿਊਪੰਕਚਰ ਹਸਪਤਾਲ ਵੱਲ਼ੋਂ ਕੈਂਸਰ ਅਤੇ ਐਚ.ਆਈ.ਵੀ. ਖ਼ਿਲਾਫ਼ ਕੈਂਪ ਦਾ ਆਯੋਜਨ