ਕੋਲਕਾਤਾ ਸ਼ਹਿਰ ਦੇ ਡਾਕਟਰ ਮੋਮਿਤਾ ਤੇ ਮੁਜ਼ਫਰਪੁਰ ਵਿੱਚ ਇੱਕ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਕੀਤੀ ਮੰਗ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਅਤੇ ਲਗਾਤਾਰ ਦੁਰਵਿਹਾਰ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀ  । ਦਰਿੰਦੇ ਆਏ ਦਿਨ ਮਹਿਲਾਵਾਂ ਨਾਲ ਬਲਾਤਕਾਰ ਤੇ ਘਟੀਆ ਤੋਂ ਘਟੀਆ ਤਸੀਹੇ ਦੇ ਕਿ ਉਨ੍ਹਾਂ ਨੂੰ ਜਾਨੋਂ ਮਾਰ ਰਹੇ ਹਨ। ਨਿੱਤ ਦਿਨ ਨਿਰਭੈਆ ਕਾਂਡ ਵਾਪਰ ਰਹੇ ਹਨ। ਇਹ ਸ਼ਬਦ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੋਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੇ । ਸ਼੍ਰੀ ਜੱਸਲ ਅਤੇ ਪੈਂਥਰ ਨੇ ਕਿਹਾ ਕਿ ਪਿੱਛਲੇ ਦਿਨੀਂ ਬੰਗਾਲ ਦੇ ਕੋਲਕਾਤਾ ਸ਼ਹਿਰ ਦੇ ਆਰ ਜੀ ਮੈਡੀਕਲ ਕਾਲਜ ਵਿੱਚ ਟ੍ਰੇਨੀ ਡਾਕਟਰ ਮੋਮਿਤਾ ਨਾਲ ਬੁਰੀ ਤਰਹ ਮਾਰਕੁੱਟ ਅਤੇ ਗੁੰਡਿਆਂ ਵੱਲੋਂ ਗੈਂਗਰੇਪ ਕਰਕੇ ਜਾਨੋਂ ਮਾਰ  ਦਿੱਤਾ ਗਿਆ ਜੋ ਕਿ ਬੁਹਤ ਹੀ ਸ਼ਰਮਨਾਕ ਘਟਨਾ ਹੈ।
 ਅਪਰਾਧੀਆਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਕਿਸੇ ਵੀ ਪ੍ਰਕਾਰ ਦੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੇ। ਕੋਲਕਾਤਾ ਦੀ ਘਟਨਾ ਅਜੇ ਠੰਡੀ ਨਹੀਂ ਹੋਈ ਕਿ ਬਿਹਾਰ ਦੇ ਮੁਜ਼ਫਰਪੁਰ ਵਿੱਚ ਇੱਕ ਦਲਿਤ ਬੇਟੀ ਜੋ 9 ਵੀਂ ਜਮਾਤ ਦੀ ਵਿਦਿਆਰਥਣ ਨਾਲ ਕਥਿਤ ਉੱਚ ਜਾਤੀ ਦੇ ਗੁੰਡਿਆਂ ਵੱਲੋਂ ਗੈਂਗਰੇਪ ਕਰਕੇ ਜਾਨੋਂ ਮਰ ਦਿੱਤਾ ਗਿਆ | ਸ਼ਾਸ਼ਨ ਤੇ ਪ੍ਰਸ਼ਾਸਨ ਦੀ ਭੁਮਿਕਾ ਹਮੇਸ਼ਾਂ ਸ਼ੱਕੀ ਰਹਿੰਦੀ ਹੈ ਤੇ ਆਪਣੇ ਫਰਜਾਂ ਨੂੰ ਨਿਭਾਉਂਦੀ ਨਹੀਂ|  ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ ਅਤੇ ਕਿਸੇ ਵੀ ਸੱਭਿਅਕ ਸਮਾਜ ਦੇ ਮੱਥੇ ‘ਤੇ  ਕਲੰਕ ਹੈ |
ਇਨ੍ਹਾਂ ਦੋਨਾਂ ਘਟਨਾਵਾਂ ਦੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਗੈਂਗਰੇਪ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦੀ ਹੈ। ਸੁਸਾਇਟੀ ਸਰਕਾਰ ਨੂੰ ਇਹ ਵੀ ਪੁਰਜੋਰ ਅਪੀਲ ਕਰਦੀ ਹੈ ਕਿ ਦੇਸ਼ ਵਿੱਚ ਮਹਿਲਾਵਾਂ ਤੇ ਦਿਨੋਂ ਦਿਨ ਵੱਧ ਰਹੇ ਜਬਰ ਜੁਲਮ ਅਤੇ ਬਲਾਤਕਾਰ ਦੀਆਂ ਘਟਨਾਵਾਂ ਨੂੰ  ਮੁੱਖ ਰਖਦੇ ਹੋਏ ਹਰੇਕ ਜਿਲੇ ਵਿੱਚ ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤਾ ਜਾਵੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਓ ਬੀ ਸੀ ਐਸੋਸਿਏਸ਼ਨ ਦੇ ਜੋਨਲ ਪ੍ਰਧਾਨ ਅਰਵਿੰਦ ਕੁਮਾਰ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਝਲਮਣ ਸਿੰਘ ਅਤੇ ਸੁਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਬੰਗਾਲ ਅਤੇ ਬਿਹਾਰ ਦੀਆਂ ਘਟਨਾਵਾਂ ਬੁਹਤ ਹੀ ਦਰਦਨਾਕ ਹਨ ਅਤੇ ਹਿਰਦਿਆਂ ਨੂੰ ਵਲੂੰਧਰ ਕਰਨ ਵਾਲੀਆਂ ਘਟਨਾਵਾਂ ਹਨ ਜਿਨ੍ਹਾਂ ਦੀ ਜਿਨ੍ਹੀ ਨਿਖੇਧੀ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ|  ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੇਸ਼ਕ ਉਹ ਕਿਸੇ ਵੀ ਵਰਗ ਅਤੇ ਉਚੀ ਪਹੁੰਚ ਰਖਦੇ ਹੋਣ |
ਮੀਟਿੰਗ ਵਿੱਚ ਉਪ ਪ੍ਰਧਾਨ ਨਿਰਮਲ ਸਿੰਘ, ਚਿੰਤਕ ਨਿਰਵੈਰ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਕਰਨ ਸਿੰਘ, ਕਰਨੈਲ ਸਿੰਘ ਬੇਲਾ, ਪੂਰਨ ਚੰਦ ਬੋਧ, ਲੱਖੀ ਬਾਬੂ, ਜਗਤਾਰ ਸਿੰਘ, ਗੁਰਨਾਮ ਸਿੰਘ, ਪ੍ਰ੍ਨੀਸ਼ ਕੁਮਾਰ, ਹੁਸ਼ਿਆਰ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ, ਗੁਰਮੁੱਖ ਸਿੰਘ ਅਤੇ ਸੰਤੋਖ ਸਿੰਘ ਜਬੋਵਾਲ ਆਦਿ ਸ਼ਾਮਿਲ ਸਨ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁੱਟ ਦਾ ਸ਼ਿੰਗਾਰ
Next articleਭਾਕਿਯੂ ਪੰਜਾਬ ਦੀ ਮਹੀਨਾ ਵਾਰ ਮੀਟਿੰਗ ਅੱਜ