ਗਿਆਨ

ਸ਼ਿਵਨਾਥ ਦਰਦੀ

(ਸਮਾਜ ਵੀਕਲੀ)

ਹੋਵੇ ਜੇ ਗਿਆਨ , ਵੰਡ ਦੇਈਏ ਸਭ ਨੂੰ
ਟਿੱਚਰ ਨਾ ਕਰੀਏ , ਕਿਸੇ ਦੇ ਰੱਬ ਨੂੰ ।
ਹਰਾਮ ਦੀ ਕਮਾਈ ਦਾ ਨਹੀਂ ਮਾਣ ਕਰੀਦਾ ,
ਕੌਲੀ ਚੱਟਾ ਪਿਛੇ , ਕਦੇ ਨਹੀਂ ਲੜੀਦਾ ,
ਆਪਣੇ ਨਾ ਗਲ , ਪਾਈਏ ਕਿਸੇ ਦੇ ਯੱਬ ਨੂੰ ।
ਹੋਵੇ ਜੇ ……………………….. ‌‌‌‌‌………..
ਜਣੇ ਖਣੇ ਨਾਲ ਨਹੀਂ , ਰਿਸ਼ਤਾ ਗੰਢੀਦਾ ,
ਆਪਣੇ ਸਕੇ ਨੂੰ , ਨਹੀਂ ਕਿਸੇ ਕੋਲੇ ਭੰਡੀਦਾ ,
ਗੰਦੀ ਮੰਦੀ ਥਾਂ ਤੋਂ ਬਚਾ , ਪੈਰ ਪੱਬ ਨੂੰ ।
ਹੋਵੇ ਜੇ ………………………………..
ਜਿੰਦਗੀ ਨੂੰ ਜਿੱਤਣ ਦੀ ਗੱਲ ਕੋਈ ਨਾ ,
ਵਹਿਮ ਤੇ ਭਰਮ ਦਾ ਹੱਲ ਕੋਈ ਨਾ ,
ਥਾਂ ਨਾ ਟਿਕਾਣਾ , ਮਿਲੇ ਕਦੇ ਰੱਸੇ ਚੱਬ ਨੂੰ ।
ਹੋਵੇ ਜੇ … ‌‌ …………………………..
ਕਰਮਾਂ ਤੋਂ ਬਿਨਾਂ , ਚੰਗੇ ਨਾ ਭੈਣ ਭਰਾ ਮਿਲਦੇ ,
ਨਾ ਹਰ ਘਰ , ਖੁਸ਼ੀਆਂ ਦੇ ਫੁੱਲ ਖਿਲਦੇ ,
‘ਦਰਦੀ’ ਕਰੇ ਅਰਦਾਸ , ਭਰ ਸ਼ਬਦਾਂ ਦੇ ਟੱਬ ਨੂੰ ।
ਹੋਵੇ ਜੇ …………………………………….

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲੀ ਪਾਤਸ਼ਾਹੀ
Next articleਹਰਕ੍ਰਿਸ਼ਨ ਸਕੂਲ ਆਰ ਸੀ ਐੱਫ ਦਾ 12 ਵੀ ਜਮਾਤ ਦਾ ਨਤੀਜਾ ਰਿਹਾ 100 ਫੀਸਦੀ