HOME ਇੱਕ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ! (ਅਮਰੀਕਾ ਦੇ ਕਾਲੇ ਇਨਕਲਾਬ ਦੀ...

ਇੱਕ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ! (ਅਮਰੀਕਾ ਦੇ ਕਾਲੇ ਇਨਕਲਾਬ ਦੀ ਦਾਸਤਾਨ)

1
ਵੈਦ ਬਲਵਿੰਦਰ ਸਿੰਘ ਢਿੱਲੋ
   (ਸਮਾਜ ਵੀਕਲੀ)  ਸਾਲ 1955 ਦੀ ਇੱਕ ਸ਼ਾਮ ਨੂੰ ਰੋਜ਼ਾ ਪਾਰਕਸ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਥੱਕੀ ਟੁੱਟੀ ਮੌਂਟਗੁਮਰੀ (ਅਮਰੀਕਾ) ਬਸ ਦੀ ਮੂਹਰਲੀ ਖਿੜਕੀ ਤੋਂ ਚੜ੍ਹ ਕੇ ਗੋਰਿਆਂ ਲਈ ਸਭ ਰਾਖਵੀਆਂ ਸੀਟਾਂ ਛੱਡ ਕੇ ਅਖੀਰਲੀ ਕਾਲਿਆਂ ਵਾਲੀਆਂ ਸੀਟਾਂ ਤੇ ਬੈਠ ਗਈ।
ਅਮਰੀਕਾ ਦਾ ਇਹ ਉਹ ਸਮਾਂ ਸੀ ਜਦੋਂ ਗੋਲੇ ਤੇ ਕਾਲੇ ਕਦੇ ਕੱਠੇ ਨਹੀਂ ਸੀ ਬੈਠ ਸਕਦੇ। ਇਕੱਠੇ ਘਰ ਨਹੀਂ ਲੈ ਸਕਦੇ ਖਾ ਨਹੀਂ ਸੀ ਸਕਦੇ ਤੇ ਹੋਰ ਬਹੁਤ ਕੁਝ। ਕਾਲਿਆਂ ਨੂੰ ਗੁਲਾਮੀ ਤੋਂ ਮੁਕਤੀ ਮਿਲੇ ਨੂੰ 100 ਸਾਲ ਹੋ ਗਿਆ ਸੀ। ਪਰ ਰੋਜ ਦੀ ਜ਼ਿੰਦਗੀ ਚ ਗ਼ੁਲਾਮੀ ਬਰਕਰਾਰ ਸੀ । ਇਸਲਈ ਬੱਸ ਚ ਕਾਲੇ ਲੋਕਾਂ ਨੂੰ ਸੀਟ ਬੱਸ ਦੇ ਬਿਲਕੁਲ ਪਿੱਛੇ ਮਿਲਦੀ ਸੀ ਤੇ ਜੇ ਕਿਸੇ ਗੋਰੇ ਨੂੰ ਅੱਗੇ ਸੀਟ ਨਾ ਮਿਲੇ ਤਾਂ ਉਸ ਲਈ ਸੀਟ ਛੱਡਣੀ ਪੈਂਦੀ ਸੀ।
ਉਸ ਦਿਨ ਰੋਜ਼ਾ ਬੇਹੱਦ ਥੱਕੀ ਹੋਈ ਸੀ। ਇੱਕ ਗੋਰਾ ਆਇਆ ਤੇ ਉਸਨੂੰ ਸੀਟ ਛੱਡਣ ਲਈ ਕਿਹਾ ਤੇ ਉਸ ਸੀਟ ਤੋਂ ਹੋਰ ਪਿੱਛੇ ਹੋਣ ਲਈ ਕਿਹਾ। ਨਿਯਮ ਮੁਤਾਬਿਕ ਸੀਟ ਛੱਡਣੀ ਬਣਦੀ ਸੀ। ਪਰ ਉਸ ਦਿਨ ਅਚਾਨਕ ਕਿ ਖਿਆਲ ਆਇਆ ਰੋਜ਼ਾ ਨੇ ਸੀਟ ਛੱਡਣ ਤੋਂ ਨਾ ਕਰ ਦਿੱਤੀ।
ਗੋਰੇ ਉਸਦੀ ਹਿਮਾਕਤ ਦੇਖ ਕੇ ਦੰਗ ਰਹਿ ਗਏ। ਡਰਾਈਵਰ ਖੁਦ ਆਇਆ ਤੇ ਉਸਨੂੰ ਸੀਟ ਛੱਡਣ ਲਈ ਕਿਹਾ। ਪਰ ਉਸਨੇ ਨਾ ਛੱਡੀ। ਪੂਰੀ ਬੱਸ ਦੇ ਗੋਰੇ ਉਸਨੂੰ ਬੁਰਾ ਭਲਾ ਆਖਣ ਲੱਗੇ, ਪਰ ਉਸਨੇ ਫਿਰ ਵੀ ਸੀਟ ਨਾ ਛੱਡੀ। ਪਰ ਉਸਦੇ ਅੰਦਰ ਦਾ ਡਰ ਖਤਮ ਸੀ। ਪਹਿਲੇ ਇਨਕਾਰ ਮਗਰੋਂ ਹੀ ਉਸਨੇ ਉਹ ਖਤਮ ਕਰ ਲਿਆ ਸੀ।
ਡਰਾਈਵਰ ਨੇ ਪੁਲਿਸ ਬੁਲਾਈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੀ ਗ੍ਰਿਫਤਾਰੀ ਦੀ ਗੱਲ ਅੱਗ ਵਾਂਗ ਫੈਲੀ। ਸ਼ਾਮ ਤੱਕ ਉਸਨੂੰ ਭਾਵੇਂ ਜਮਾਨਤ ਮਿਲ ਗਈ। ਪਰ ਕਾਲੇ ਲੋਕਾਂ ਲਈ ਜਿਵੇਂ ਇਹ ਇੱਕ ਨਵੀ ਚੋਟ ਸੀ। ਉਹਨਾਂ ਨੇ ਉਸ ਦਿਨ ਤੋਂ ਇਸ ਭੇਦਭਾਵ ਕਾਨੂੰਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ।
ਅਗਲੇ ਦਿਨ ਤੋਂ ਬੱਸਾਂ ‘ਚ ਨਾ ਜਾਣ ਦੀ ਅਪੀਲ ਹੋਈ। ਕਿਸੇ ਵੀ ਕਾਲੇ ਨੇ ਬੱਸ ਦੀ ਵਰਤੋਂ ਨਾ ਕੀਤੀ। ਰੋਜ਼ਾ ਪਾਰਕਸ ਤੇ ਮੁਕੱਦਮਾ ਹੋਇਆ। ਉਸਨੂੰ ਜ਼ੁਰਮਾਨਾ ਵੀ ਹੋਇਆ ਤੇ ਕੇਸ ਉੱਪਰੀ ਅਦਾਲਤ ਚ ਚਲਾ ਗਿਆ। ਪਰ ਬੱਸਾ ‘ਚ ਨਾ ਚੜਨ ਦਾ ਫੈਸਲਾ ਬਰਕਰਾਰ ਰਿਹਾ। ਬਹੁਤ ਬੱਸਾਂ ਬੇਕਾਰ ਹੋ ਗਈਆ ਤੇ ਇਹ ਹੜਤਾਲ 381 ਦਿਨ ਚੱਲੀ।
ਅਖੀਰ ਸਰਕਾਰ ਨੂੰ ਉਹ ਕਾਨੂੰਨ ਬਦਲਣਾ ਪਿਆ। ਜੋ ਬੱਸਾਂ ਵਿੱਚ ਗੋਰਿਆਂ ਤੇ ਕਾਲਿਆਂ ਨੂੰ ਅੱਡ ਬੈਠਣ ਲਈ ਕਹਿੰਦਾ ਸੀ।
ਇੰਝ ਪੱਖਪਾਤ ਦਾ ਪਹਿਲ਼ਾਂ ਕਾਨੂੰਨ ਰੱਦ ਹੋਇਆ ਫਿਰ ਉਸ ਤੋ ਮਗਰੋਂ ਅੱਡ ਰਹਿਣ ਖਾਣ ਪੀਣ ਤੇ ਹੋਰ ਵੀ ਕਿੰਨਾ ਹੀ ਕੁਝ ਹੌਲੀ ਹੌਲੀ ਰੱਦ ਹੋਇਆ।
ਤੇ ਰੋਜ਼ਾ ਪਾਰਕਸ ਉਹਨਾਂ ਸਭ ਅੰਦੋਲਨਾਂ ਦੀ ਇੱਕ ਪ੍ਰਮੁੱਖ ਹਸਤੀ ਬਣ ਗਈ, ਜਿਸਨੇ ਅਮਰੀਕਾ ‘ਚ ਇਸ ਭੇਦਭਾਵ ਨੂੰ ਖ਼ਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਬਾਅਦ ਸਿਵਲ ਰਾਈਟਸ ਲਈ ਚੱਲ ਰਹੀ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਤੇ 10 ਸਾਲਾਂ ਬਾਅਦ ਕਾਲ਼ਿਆਂ ਦੀ ਗੁਲਾਮੀ ਦੇ ਸਾਰੇ ਕਨੂੰਨ ਖਤਮ ਹੋਏ ਤੇ ਸਭ ਨੂੰ ਬਰਾਬਰਤਾ ਦੇ ਹੱਕ ਮਿਲ਼ੇ।
ਦੋਸਤੋ ਡਰ ਨੂੰ ਜਿੱਤਕੇ ਹੀ ਬਰਾਬਰਤਾ ਤੇ ਤਰੱਕੀ ਹਾਸਿਲ ਹੀ ਸਕਦੀ ਹੈ। ਜੇ ਤੁਸੀਂ ਆਪਣੇ ਡਰ ਨੂੰ ਨਹੀਂ ਹਰਾ ਸਕਦੇ, ਕਿਸੇ ਹੋਰ ਨੂੰ ਹਰਾਉਣਾ ਮੁਮਕਿਨ ਨਹੀਂ।
ਜੋ ਤੁਹਾਡੇ ਨਾਲ ਜਿੰਦਗੀ ‘ਚ ਗਲਤ ਹੋ ਰਿਹਾ ਉਸ ਤੇ ਅਵਾਜ ਉਠਾ ਕੇ ਹੀ ਅੱਗੇ ਵਧਿਆ ਜਾ ਸਕਦਾ। ਜਦੋਂ ਤੱਕ ਆਵਾਜ ਨਹੀਂ ਉਠੇਗੀ, ਕੋਈ ਤੁਹਾਡੀ ਨਹੀਂ ਸੁਣੇਗਾ। ਪਰ ਜੇਕਰ ਆਵਾਜ ਉਠੇਗੀ ਤਾਂ ਤੁਹਾਡੇ ਮਨ ਦਾ ਉਹ ਡਰ ਖਤਮ ਹੋ ਜਾਏਗਾ।
ਆਪਣੀ ਤਾਕਤ ਨੂੰ ਘੱਟ ਨਾ ਜਾਣੋ। ਤੁਸੀਂ ਆਪਣੀ ਵਿਲੱਖਣ ਸਖਸ਼ੀਅਤ ਨਾਲ਼ ਬਹੁਤ ਕੁਝ ਕਰਨ ਦੇ ਕਾਬਿਲ ਹੋ। ਆਪਣੀ ਕਾਬਲੀਅਤ ਨੂੰ ਪਛਾਣੋ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸਰਾਂ?
Next articleਤੇਰੇ ਰੰਗ ਨਿਆਰੇ