ਦਿੱਲੀ ਦੇ ਬਾਰਡਰਾਂ ਤੇ ਪਿੰਡੋ-ਪਿੰਡ ਕਾਫਲੇ ਬਣਾ ਕੇ ਪਹੁੰਚਣ ਦੇ ਸੱਦੇ ਸੰਬੰਧੀ ਵਿਚਾਰ ਵਟਾਂਦਰਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ ਪਿੰਡ ਭੰਡਾਲ ਬੇਟ ਵਿਖੇ । ਮੀਟਿੰਗ ਵਿੱਚ ਜਿਲਾ ਪੱਧਰ ‘ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦ,ਬਾਰਦਾਨੇ, ਡੀ ਏ ਪੀ ਖਾਦ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਇਲਾਵਾ ਗੜੇਮਾਰੀ,ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਸ਼ੰਘਰਸ਼ ਦੀ ਮਜ਼ਬੂਤੀ ਲਈ ਦਿੱਲੀ ਦੇ ਬਾਰਡਰਾਂ ਤੇ ਪਿੰਡੋ-ਪਿੰਡ ਕਾਫਲੇ ਬਣਾ ਕੇ ਪਹੁੰਚਣ ਦੇ ਸੱਦੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਤਰਸੇਮ ਸਿੰਘ ਬੰਨੇਮਲ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਰਕਾਰ ਵੱਲੋਂ ਅਖੀਰ ਤੱਕ ਜਾਰੀ ਰੱਖੀ ਜਾਵੇ,ਨਮੀ ਦੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ,ਬਾਰਦਾਨੇ ਦੀ ਕਮੀ ਤੁਰੰਤ ਦੂਰ ਕੀਤੀ ਜਾਵੇ,ਡੀ ਪੀ ਏ ਖਾਦ ਦੀ ਕਮੀ ਤੁਰੰਤ ਦੂਰ ਕੀਤੀ ਜਾਵੇ ਜਿਸ ਨਾਲ ਬਲੈਕ ਮਾਰਕੀਟਿੰਗ ਦੀ ਲੁੱਟ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ, ਗੜੇਮਾਰੀ ਨਾਲ ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਤੁਰੰਤ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।ਆਗੂ ਆਂ ਅੱਗੇ ਕਿਹਾ ਕਿ 26 ਅਕਤੂਬਰ ਨੂੰ ਦਿੱਲੀ ਦੇ ਬਾਰਡਰਾਂ ਤੇ ਸ਼ੰਘਰਸ਼ ਦੀ ਮਜ਼ਬੂਤੀ ਲਈ ਪਿੰਡ ਉੱਚਾ ਬੇਟ ਤੋਂ ਠੀਕ 10 ਵਜੇ ਸਵੇਰੇ ਮਾਰਚ ਸ਼ੁਰੂ ਕਰ ਕੇ ਵਾਇਆ ਢਿਲਵਾਂ ਨਡਾਲਾ ਤੱਕ ਮਾਰਚ ਕਰਦਿਆਂ ਪਿੰਡੋ-ਪਿੰਡ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਕਾਫਲੇ ਬਣਾਕੇ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ।
ਮੋਦੀ ਹਕੂਮਤ ਦੀਆਂ ਸਭ ਚਾਲਾਂ ਨੂੰ ਸਮਝਦਿਆਂ,ਮਾਤ ਦਿੰਦਿਆਂ ਮੋਰਚਾ ਅੱਗੇ ਵਧ ਰਿਹਾ ਹੈ ਜਿਸ ਤੋਂ ਮੋਦੀ ਹਕੂਮਤ ਬੁਖਲਾਈ ਹੋਈ ਮੋਰਚੇ ਨੂੰ ਫੇਲ੍ਹ ਕਰਨ ਦੀਆਂ ਤਰਾਂ-ਤਰਾਂ ਚਾਲਾਂ ‘ਚ ਫੇਲ ਹੋਈ ਹੈ। ਆਗੂਆਂ ਦੀ ਅਗਵਾਈ ਹੇਠ ਲੋਕ ਸਭ ਚਾਲਾਂ ਨੂੰ ਸਮਝ ਚੁੱਕੇ ਹਨ।ਆਗੂਆਂ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਵਿੱਚ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਸ਼ੰਘਰਸ਼ ਨੂੰ ਤਕੜਾ ਕੀਤਾ ਜਾਵੇ ਤਾਂ ਜਿੱਤ ਯਕੀਨੀ ਬਣਾਈ ਜਾਵੇਖ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਭੰਡਾਲ, ਜਗਦੀਪ ਸਿੰਘ ਭੰਡਾਲ,ਪਾਲ ਸਿੰਘ, ਸ਼ੀਤਲ ਸਿੰਘ ਸੰਗੋਜਲਾ, ਸੁਖਦੇਵ ਸਿੰਘ ਸੰਗੋਜਲਾ, ਦਲਬੀਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ, ਸੋਨੀ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly