(ਸਮਾਜ ਵੀਕਲੀ)
ਨੀਹਾਂ ਵਿੱਚ ਖੜ੍ਹੇ ਦੋ ਬਾਲ ।
ਜੋ ਦਸਮੇਸ਼ ਪਿਤਾ ਦੇ ਲਾਲ ।
ਉਮਰ ਅਜੇ ਛੋਟੀ ਬੇਸੱਕ,
ਮਗਰ ਖੜ੍ਹੇ ਨਿਰਭੈਤਾ ਨਾਲ ।
ਚਿਹਰਿਆਂ ਉੱਤੇ ਝਲਕੇ ਨੂਰ,
ਨਾਲ ਸੁਹੱਪਣ ਮਾਲਾ-ਮਾਲ ।
ਕੋਲ ਖਲੋ ਇੱਟਾਂ ਲਗਵਾਉਣ,
ਸੂਬਾ ਉਸਦੇ ਭਾਈਵਾਲ ।
ਈਨ ਮਨਾਉਣ ਲਈ ਬੇਕਿਰਕ,
ਨੇ ਚੱਲੀ ਸੀ ਹਰ ਇਕ ਚਾਲ ।
ਭਾਵੇਂ ਯਤਨ ਕਰੇ ਉਸ ਬਹੁਤ,
ਮਗਰ ਗਲੀ ਨਾ ਉਸਦੀ ਦਾਲ ।
ਵੇਖ ਜ਼ੁਲਮ ਰੋਏ ਆਕਾਸ਼ ,
ਧਰਤੀ ਰੋ ਹੋਈ ਬੇਹਾਲ ।
ਵਾਹਿਗੁਰੂ ਦਾ ਕਰਦੇ ਜਾਪ,
ਅੰਤ ਸ਼ਹੀਦ ਗਏ ਹੋ ਬਾਲ ।
ਭੁੱਲੀਂ ਨਾ ਇਤਿਹਾਸ ਨਿਸ਼ਾਨ,
ਯਾਦ ਸਦਾ ਰੱਖੀਂ ਹਰ ਹਾਲ ।
ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ
ਫੋਨ : 9646540249
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly