ਖੁਸ਼ੀ ਸੱਭਰਵਾਲ ਬਾਰਵੀਂ ਜਮਾਤ ਵਿਦਿਆਰਥਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਸਨਮਾਨਿਤ ਕੀਤਾ ਗਿਆ ਸੀ.ਟੀ ਗਰੁੱਪ ਆਫ਼

ਇੰਸਟੀਚਿਊਸ਼ਨਜ਼ ਜਲੰਧਰ ਵਲੋਂ ਸਮਾਰੋਹ ਚਮਕਦੇ ਸਿਤਾਰੇ 2023

ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬੀ ਲੋਕ ਗਾਇਕ ਅਮਰੀਕ ਮਾਇਕਲ ਨੇ ਦਸਿਆ ਕਿ ਮੇਰੀ ਪੁੱਤਰੀ ਖੁਸ਼ੀ ਸੱਭਰਵਾਲ ਜੋ ਕਿ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ। ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚ ਅਵੱਲ ਨੰਬਰਾਂ ਨਾਲ ਪਾਸ ਹੋਣ ਤੇ ਸੀ. ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਜਲੰਧਰ ਵਲੋਂ ਕਰਵਾਇਆ ਗਿਆ ਸਮਾਰੋਹ ਚਮਕਦੇ ਸਿਤਾਰੇ 2023 ਵਿੱਚ ਕੀਤਾ ਗਿਆ ਸਨਮਾਨਿਤ। ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚ ਦਸਵੀਂ ਅਤੇ ਬਾਰਵੀਂ ਪ੍ਰੀਖਿਆ ਵਿਚ ਅਵੱਲ ਨੰਬਰ ਲੈ ਕੇ ਪਾਸ ਹੋਣ ਵਾਲਿਆ ਨੂੰ ਸਨਮਾਨਿਤ ਕੀਤਾ ਗਿਆ। ਚਮਕਦੇ ਸਿਤਾਰੇ 2023 ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ, ਸੈਂਟਰ ਵਿਧਾਇਕ ਰਮਨ ਅਰੋੜਾ ਅਤੇ ਸੀ.ਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸੰਸਥਾਪਕ ਅਤੇ ਚੈਅਰਮੈਨ ਸ. ਚਰਨਜੀਤ ਸਿੰਘ ਚੰਨੀ।

ਪਹੁੰਚੇ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਅਲੱਗ ਅਲੱਗ ਸਕੂਲਾਂ ਦੇ ਪ੍ਰਿਸੀਪਲ ਸਾਹਿਬਾਂ ਅਤੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ ਅਤੇ ਜਿਹੜੇ ਬੱਚੇ ਅਵੱਲ ਨੰਬਰ ਨਾਲ ਪ੍ਰੀਖਿਆ ਵਿਚੋਂ ਪਾਸ ਹੋਏ ਓਹਨਾਂ ਨੂੰ ਤਮਗਿਆਂ ਨਾਲ ਦਿੱਤਾ ਅਸ਼ੀਰਵਾਦ ਅਤੇ ਨਾਲ ਹੀ ਬੱਚਿਆ ਨੂੰ ਅੱਗੇ ਵੱਧਣ ਲਈ ਕੀਤਾ ਪ੍ਰੇਰਿਤ। ਅਮਰੀਕ ਮਾਇਕਲ ਨੇ ਖਾਸ ਤੌਰ ਤੇ ਕੀਤਾ ਧੰਨਵਾਦ ਪੁੱਤਰੀ ਖੁਸ਼ੀ ਸੱਭਰਵਾਲ ਦੇ ਜਮਾਤ ਦੇ ਇੰਚਾਰਜ ਸ. ਪਰਮਜੀਤ ਸਿੰਘ ( ਅਗਰੇਜ਼ੀ ਲੈਕਚਰਾਰ), ਸ਼੍ਰੀਮਤੀ ਆਸ਼ਾ ਰਾਣੀ (ਸਰੀਰਿਕ ਸਿੱਖਿਆ ਅਤੇ ਖੇਡਾਂ ਲੈਕਚਰਾਰ)। ਸੀ. ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਜਲੰਧਰ ਦੇ ਪੂਰੇ ਸਟਾਫ਼ ਨੇ ਪਹੁੰਚੇ ਪੱਤਰਕਾਰਾਂ ਅਤੇ ਪ੍ਰਿੰਟ ਮੀਡੀਆ ਦਾ ਕੀਤਾ ਧੰਨਵਾਦ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਦਲਿਤ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਸਿੱਖਿਆ ਮੰਤਰੀ ਨੂੰ ਮਿਲੇ ਵਿਧਾਇਕ ਸੁਖਵਿੰਦਰ ਕੋਟਲੀ