ਖੇੜੀਜੱਟਾਂ ਦੇ ਫੌਜੀ ਦੀ ਰਾਜੌਰੀ ’ਚ ਗੋਲੀ ਲੱਗਣ ਨਾਲ ਮੌਤ

ਭਾਦਸੋਂ (ਸਮਾਜ ਵੀਕਲੀ):  ਥਾਣਾ ਭਾਦਸੋਂ ਦੇ ਪਿੰਡ ਖੇੜੀਜੱਟਾਂ ਦੇ ਵਸਨੀਕ ਫੌਜੀ ਜਵਾਨ ਨਵਰਾਜ ਸਿੰਘ (25) ਪੁੱਤਰ ਅਵਤਾਰ ਸਿੰਘ ਦੀ ਜੰਮੂ ਦੇ ਰਾਜੌਰੀ ਖੇਤਰ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਛੇ ਮਹੀਨੇ ਪਹਿਲਾਂ ਹੀ ਫੌਜ ’ਚ ਭਰਤੀ ਹੋਇਆ ਸੀ ਤੇ ਫ਼ੌਜ ਦੀ 14 ਪੰਜਾਬ ਯੂਨਿਟ ਵਿੱਚ ਸ਼ਾਮਲ ਸੀ। ਪਰਿਵਾਰ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਵਕਤ ਵਾਪਰੀ ਇਕ ਘਟਨਾ ਦੌਰਾਨ ਸਰਹੱਦ ’ਤੇ ਅਚਾਨਕ ਚੱਲੀਆਂ ਗੋਲੀਆਂ ਨਾਲ ਨਵਰਾਜ ਸਿੰਘ ਅਤੇ ਉਸ ਦਾ ਇੱਕ ਹੋਰ ਸਾਥੀ ਜਵਾਨ ਸਰਬਜੀਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਉਥੋਂ ਦੇ ਮਿਲਟਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ।

ਹਾਲਾਂਕਿ ਗੋਲੀਆਂ ਚੱਲਣ ਸਬੰਧੀ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੀ ਹੈ। ਪਰ ਰਾਜੌਰੀ ਪੁਲੀਸ ਨੇ ਕੇਸ ਦਰਜ ਕਰਕੇ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੋਵੇਂ ਜਵਾਨਾ ਦੀਆਂ ਮ੍ਰਿਤਕ ਦੇਹਾਂ ਯੂਨਿਟ ਹੈੱਡਕੁਆਰਟਰ ’ਚ ਰੱਖੀਆਂ ਗਈਆਂ ਹਨ। ਹੋਰ ਵੇਰਵਿਆਂ ਅਨੁਸਾਰ ਭਾਦਸੋਂ ਖੇਤਰ ਦੇ ਮੱਧਵਰਗੀ ਪਰਿਵਾਰ ਨਾਲ ਸਬੰਧਤ ਨਵਰਾਜ ਸਿੰਘ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਨਵਰਾਜ ਦਾ ਇੱਕ ਭਰਾ ਤੇ ਇੱਕ ਭੈਣ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਫੈ਼ਲ ਗਈ। ਜ਼ਿਕਰਯੋਗ ਹੈ ਇਸੇ ਪਿੰਡ ਦਾ ਇੱਕ ਨੌਜਵਾਨ ਨਵਜੋਤ ਸਿੰਘ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿੱਚ ਸ਼ਹੀਦ ਹੋ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
Next articleਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਆਹਮੋ-ਸਾਹਮਣੇ