HOME ਖੰਨਾਂ ਪੁਲਿਸ ਹੈਡਕੁਆਰਟਰ ਵਿਚ ਲੋਹੜੀ ਮੌਕੇ ਵੱਜਿਆ ਢੋਲ

ਖੰਨਾਂ ਪੁਲਿਸ ਹੈਡਕੁਆਰਟਰ ਵਿਚ ਲੋਹੜੀ ਮੌਕੇ ਵੱਜਿਆ ਢੋਲ

ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ ਇਸ ਦਿਨ ਸਭ ਪਾਸੇ ਢੋਲ ਢਮੱਕਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅੱਗ ਬਾਲ ਕੇ ਮੱਥਾ ਟੇਕਿਆ ਜਾਂਦਾ ਹੈ ਢੋਲ ਢਮੱਕਿਆਂ ਦੇ ਨਾਲ ਲੋਹੜੀ ਦੇ ਗੀਤ ਗਾਏ ਜਾਂਦੇ ਹਨ। ਪੁਲਿਸ ਜਿਲਾ ਹੈਡ ਕੁਆਟਰ ਖੰਨਾ ਦੇ ਪ੍ਰਮੁੱਖ ਐਸ ਐਸ ਪੀ ਦਫ਼ਤਰ ਦੇ ਵਿਹੜੇ ਦੇ ਵਿੱਚ ਖੰਨਾਂ ਪੁਲਸ ਦਫ਼ਤਰ ਦੇ ਮੁਲਾਜ਼ਮਾਂ ਨੇ ਲੋਹੜੀ ਮਨਾਈ। ਸ਼ਾਮ ਵੇਲੇ ਅੱਗ ਦੀ ਧੂਣੀ ਬਾਲੀ ਵੱਡੇ ਛੋਟੇ ਇਕੱਤਰ ਹੋਏ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੇ ਇੱਕ ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਜਦੋਂ ਫਿਰ ਵੱਜਿਆ ਢੋਲ ਤਾਂ ਸਾਰੇ ਪੁਲਿਸ ਵਾਲੇ ਆ ਗਏ ਕੋਲ ਕੋਲ, ਢੋਲ ਦੀ ਥਾਪ ਉੱਤੇ ਲੇਡੀਜ਼ ਪੁਲਸ ਅਫਸਰਾਂ ਪੁਲੀਸ ਅਧਿਕਾਰੀਆਂ ਤੋਂ ਲੈ ਕੇ ਸਭ ਨੇ ਹੀ ਇਕੱਤਰ ਹੋ ਕੇ ਲੋਹੜੀ ਦੀ ਖੁਸ਼ੀ ਮਨਾਈ। ਲੇਡੀ ਪੁਲਿਸ ਅਫਸਰਾਂ ਨੇ ਗਿੱਧਾ ਰੂਪੀ ਗੇੜੇ ਵੀ ਦਿੱਤੇ ਬਾਕੀ ਨੌਜਵਾਨਾਂ ਤੇ ਹੋਰਾਂ ਨੇ ਢੋਲ ਉੱਤੇ ਗੀਤ ਦਾ ਕੇ ਜਿੱਥੇ ਉਹਨਾਂ ਨੇ ਭੰਗੜੇ ਪਾਏ ਉਥੇ ਖੁਸ਼ੀਆਂ ਸਾਂਝੀਆਂ ਕੀਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ ਚੇਤਨਾ ਨੂੰ ਸਮਰਪਿਤ ‘ਸਪਤ ਸ਼ਕਤੀ ਸੰਗਮ’ ਦਾ ਦੂਸਰਾ ਸਮਾਗਮ ਹੋਇਆ ਸੰਪੰਨ।
Next articleਬਹੁਤ ਹੀ ਦੁਖਦਾਈ ਖ਼ਬਰ ਸਰਦਾਰ ਹਰਭਜਨ ਸਿੰਘ ਦੁੱਗਲ ਦਾ ਦਿਹਾਂਤ: ਪੰਜਾਬੀ ਲੋਕ ਗਾਇਕ ਵਰਿੰਦਰ ਦੁੱਗਲ l