ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀ ਲੋਕ ਗਾਇਕ ਵਰਿੰਦਰ ਦੁੱਗਲ ਤੇ ਟੁੱਟਿਆ ਦੁੱਖਾ ਦਾ ਪਹਾੜ। 1 ਮਹੀਨਾ 28 ਦਿਨ ਪਹਿਲਾ ਓਹਨਾ ਦੇ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਓਸ ਸਦਮੇ ਦੇ ਚਲਦਿਆ ਹੀ ਪੰਜਾਬੀ ਲੋਕ ਗਾਇਕ ਵਰਿੰਦਰ ਦੁੱਗਲ ਦੇ ਪਿਤਾ ਸਰਦਾਰ ਹਰਭਜਨ ਸਿੰਘ ਦੁੱਗਣ ਬਿਮਾਰ ਹੋਏ ਤੇ ਕਾਫੀ ਦਿਨ ਨਿੱਝੀ ਹਸਪਤਾਲ ਵਿਚ ਉਹਨਾਂ ਦਾ ਇਲਾਜ ਚੱਲਦਾ ਰਿਹਾ। ਆਖਿਰ ਜਾਕੇ 5 ਜਨਵਰੀ ਨੂੰ ਉਹ ਵੀ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇਕੇ ਸਤਿਗੁਰੂ ਅਕਾਲ ਪੁਰਖ ਜੀ ਦੇ ਚਰਨਾ ਵਿੱਚ ਜਾ ਬਿਰਾਜੇ । ਪੰਜਾਬੀ ਲੋਕ ਗਾਇਕ ਵਰਿੰਦਰ ਦੁੱਗਲ ਹਰ ਇਕ ਦੇ ਦੁੱਖ ਸੁੱਖ ਦੇ ਸਮੇਂ ਤੇ ਹਰ ਕਿਸੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਦੇ ਰਹੇ ਹਨ । ਇਸ ਦੁੱਖ ਦੇ ਸਮੇਂ ਦੇ ਵਿਚ ਵੀ ਉਹਨਾਂ ਦਾ ਘਰ ਪਰਿਵਾਰ ਅਤੇ ਪਿੰਡ ਦੇ ਮੋਹਤਵਾਰ , ਪਤਵੰਤੇ ਅਤੇ ਰਾਜਨੀਤਿਕ ਆਗੂ ਜਿਹਨਾਂ ਦੇ ਵਿੱਚੋ ਮੌਜੂਦਾ ਐੱਮ ਐੱਲ ਏ ਸਰਦਾਰ ਪ੍ਰਗਟ ਸਿੰਘ ਜੀ ਤੇ ਹੋਰ ਵੀ ਰਾਜਨੀਤਿਕ ਆਗੂ ਜਿਹਨਾਂ ਵਿੱਚੋ ਯੁੱਧ ਨਸ਼ਿਆ ਵਿਰੁੱਧ ਸੀਨੀਅਰ ਆਗੂ ਬਚਿੱਤਰ ਸਿੰਘ ਕੁਲਾਰ, ਐੱਮ ਸੀ ਰਾਜੇਸ਼ ਭੱਟੀ ਪਿੰਡ ਧੀਣਾ ਆਮ ਆਦਮੀ ਪਾਰਟੀ ਤੋ, ਪਿੰਡ ਜਮਸ਼ੇਰ ਖਾਸ ਦੇ ਸਰਪੰਚ ਸਾਹਿਬ ਬਿੱਟੂ ਸ਼ਾਹ ਅਤੇ ਪਿੰਡ ਦੀ ਨਗਰ ਪੰਚਾਇਤ ਵੀ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ । ਸਰਦਾਰ ਹਰਭਜਨ ਸਿੰਘ ਦੁੱਗਲ ਦੇ ਦੇਹਾਂਤ ਵੇਲੇ ਦੁੱਖ ਦਾ ਪ੍ਰਗਟਾਵਾ ਕੀਤਾ ਪੰਜਾਬ ਚੇਅਰਮੈਨ ਸੁਰਤਾਲ ਆਵਾਜ਼ ਵੈਲਫੇਅਰ ਸੋਸਾਇਟੀ ਪੰਜਾਬ ਤਰਸੇਮ ਜਲੰਧਰ ਜੀ। ਸਰਦਾਰ ਹਰਭਜਨ ਸਿੰਘ ਦੁੱਗਲ ਦੀ ਅੰਤਿਮ ਅਰਦਾਸ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਲੋਕ ਗਾਇਕ ਵਰਿੰਦਰ ਦੁੱਗਲ ਜਿਹਨਾਂ ਨਾਲ ਤਨ ਮਨ ਧਨ ਤੋ ਹਮੇਸ਼ਾ ਮੋਢੇ ਨਾਲ ਮੋਢੇ ਲਾਕੇ ਖੜ੍ਹੇ ਹੋਏ ਖ਼ਾਸ ਕਰ ਕੋਰੋਨਾ ਸਮੇਂ ਦੇ ਵਿੱਚ ਚਾਹੇ ਉਹ ਗਾਇਕ , ਗਾਇਕਾ, ਗੀਤਕਾਰ, ਸੰਗੀਤਕਾਰ, ਐਂਕਰ, ਸਾਜੀ ਹੋਣ ਉਹਨਾਂ ਕੋਲੋ ਕੋਈ ਦੋ ਸ਼ਬਦ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਵੀ ਨਹੀ ਕਰ ਹੋਇਆ ਪਰੰਤੂ ਜਿਹੜੇ ਵਰਿੰਦਰ ਦੁੱਗਲ ਜੀ ਨਾਲ ਦਿਲੋ ਜੁੜੇ ਹੋਏ ਐਂਕਰ ਅਸ਼ੋਕ ਭੱਟੀ ਜੀ , ਆਸ਼ੂ ਸਿੰਘ, ਕੁਮਾਰ ਆਨੰਦ, ਅਮਰੀਕ ਮਾਈਕਲ, ਦਲਵਿੰਦਰ ਦਿਆਲਪੁਰੀ ਤੇ ਹੋਰ ਗਾਇਕਾ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਹਮੇਸ਼ਾ ਨਾਲ ਖੜ੍ਹੇ ਹੋਣ ਦਾ ਦਾਅਵਾ ਕੀਤਾ । ਇਸਦੀ ਜਾਣਕਾਰੀ ਦਿੱਤੀ ਗਈ ਪੰਜਾਬੀ ਗਾਇਕ ਅਮਰੀਕ ਮਾਈਕਲ ਵਲੋਂ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



