HOME ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ ਚੇਤਨਾ ਨੂੰ ਸਮਰਪਿਤ ‘ਸਪਤ ਸ਼ਕਤੀ ਸੰਗਮ’...

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ ਚੇਤਨਾ ਨੂੰ ਸਮਰਪਿਤ ‘ਸਪਤ ਸ਼ਕਤੀ ਸੰਗਮ’ ਦਾ ਦੂਸਰਾ ਸਮਾਗਮ ਹੋਇਆ ਸੰਪੰਨ।

1
ਭੀਖੀ,  (ਸਮਾਜ ਵੀਕਲੀ)  ( ਕਮਲ ਜਿੰਦਲ) ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ ਚੇਤਨਾ ਨੂੰ ਸਮਰਪਿਤ ਸਮਾਗਮ ‘ਸਪਤ ਸ਼ਕਤੀ ਸੰਗਮ’ ਸੰਪੂਰਨ ਹੋਇਆ।ਜ਼ਿਕਰਯੋਗ ਹੈ ਕਿ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਪੂਰੇ ਭਾਰਤ ਵਿੱਚ ‘ਸਪਤ ਸ਼ਕਤੀ ਸੰਗਮ’ ਪ੍ਰੋਗਰਾਮ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਜਿਸਦਾ ਦਾ ਮੁੱਖ ਉਦੇਸ਼ ਨਾਰੀ ਸ਼ਕਤੀ, ਨਾਰੀ ਅਸੀਮਤਾ ਅਤੇ ਸਮਾਜ ਵਿੱਚ ਔਰਤ ਦੇ ਯੋਗਦਾਨ ਨੂੰ ਪ੍ਰਗਟ ਕਰਨਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ 100 ਦੇ ਕਰੀਬ ਮਾਤਾਵਾਂ-ਭੈਣਾਂ ਨੇ ਵੱਧ- ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਯੋਗਿਤਾ ਜੋਸ਼ੀ ( ਲੈਕਚਰਾਰ ਅੰਗਰੇਜ਼ੀ ਅਤੇ ਮਨੋਵਿਗਿਆਨ), ਸ਼੍ਰੀਮਤੀ ਅਮਨਦੀਪ ਕੌਰ ਗਤੀਵਿਧੀ ਇੰਚਾਰਜ ਸ਼੍ਰ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਮੁੱਖ ਵਕਤਾ ਵਜੋਂ, ਸ਼੍ਰੀਮਤੀ ਅੰਜੂ ਭੀਖੀ , ਸ਼੍ਰੀਮਤੀ ਸੁਖਪਾਲ ਕੌਰ ਬੀਰੋਕੇ (ਆਰਗੈਨਿਕ ਫੂਡ ਉਤਪਾਦਕ ) ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ‘ਨਵਯੁਗ ਦਾ ਨਵ ਵਿਚਾਰ ਆਇਆ’ ਗੀਤ ਨਾਲ ਕੀਤੀ ਗਈ ਅਤੇ ਇਸਦੇ ਨਾਲ ਹੀ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਦੁਆਰਾ ਦੀਪ ਜਗਾ ਕੇ ਇਸ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ । ਇਸ ਦੌਰਾਨ ਸਮੂਹ ਮਾਤਾਵਾਂ ਨੂੰ ਸੰਬੋਧਨ ਕਰਦਿਆਂ ਦੀਦੀ ਅਮਨਦੀਪ ਕੌਰ ਜੀ ਨੇ ‘ਕੁਟੁੰਬ ਪ੍ਰਬੋਧਨ ਅਤੇ ਵਾਤਾਵਰਨ ਦੇ ਸੰਬੰਧ ਵਿੱਚ ਭਾਰਤੀ ਦ੍ਰਿਸ਼ਟੀ ‘ਵਿਸ਼ੇ ਨਾਲ ਸਾਰਿਆਂ ਦਾ ਮਾਰਗਦਰਸ਼ਨ ਕੀਤਾ ਗਿਆ। ਉਨ੍ਹਾਂ ਬੜੇ ਹੀ ਕੀਮਤੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਾਰੀ ਦੇ ਸੰਦਰਭ ਵਿੱਚ ਸਹਿਣਸ਼ੀਲਤਾ,ਹੀ ਇੱਕ ਅਜਿਹਾ ਗੁਣ ਹੈ, ਜਿਸ ਨਾਲ ਅਸੀਂ ਆਪਣੇ ਆਲੇ – ਦੁਆਲੇ ਦੇ ਮਾਹੌਲ ਨੂੰ ਸੁਖਾਵਾਂ ਬਣਾ ਸਕਦੇ ਹਾਂ।ਉਨ੍ਹਾਂ ਸਮਾਜ ਦੀ ਵਿਗੜੀ ਹੋਈ ਹਾਲਤ ਨੂੰ ਸੰਵਾਰਨਾ, ਸੰਸਕਾਰ, ਪਰਿਵਾਰਾਂ ਦੇ ਨਕਸ਼-ਮੁਹਾਰ ਨੂੰ ਬਦਲਣਾ, ਨਿੱਤਨੇਮ ਦੀ ਆਦਤ ਪਾਉਣਾ ਆਦਿ ਸਰੋਕਾਰਾਂ ਬਾਰੇ ਗੱਲਬਾਤ ਕੀਤੀ । ਇਸ ਮੌਕੇ ਦੀਦੀ ਯੋਗਿਤਾ ਜੋਸ਼ੀ ਜੀ ਦੁਆਰਾ ਭਾਰਤੀ ਇਤਿਹਾਸ ਦੇ ਪ੍ਰਸੰਗ ਵਿੱਚੋਂ ਪ੍ਰੇਰਨਾਦਾਇਕ ਪ੍ਰਸੰਗ ਸੁਣਾ ਕੇ ਨਾਰੀ ਦੀ ਸ਼ਕਤੀ ਨੂੰ ਉਭਾਰਨ ਅਤੇ ਨਾਰੀ ਦੇ ਸਹਿਯੋਗ ਨੂੰ ਪ੍ਰਗਟਾਉਣ ਦੇ ਸੰਬੰਧ ਵਿਚ ਜਾਗਰੂਕ ਸ਼ਕਤੀ, ਸਾਹਸ ਸ਼ਕਤੀ, ਸਿਰਜਨਾਤਮਕ ਸ਼ਕਤੀ, ਸਿੱਖਿਆ ਸ਼ਕਤੀ, ਨੇਤ੍ਰਿਤਵ ਸ਼ਕਤੀ, ਸੁਰੱਖਿਆ ਸ਼ਕਤੀ, ਆਤਮ ਨਿਰਭਰਤਾ ਸ਼ਕਤੀ ਨੂੰ ਕੇਂਦਰ ਬਿੰਦੂ ਬਣਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਨਾਰੀ ਜਾਗਰੂਕਤਾ, ਭਾਵਨਾਤਮਕ ਬੁੱਧੀ, ਸਿੱਖਿਆ ਨੀਤੀ , ਆਤਮ ਨਿਰਭਰਤਾ ਤੇ ਸਮਾਜਿਕ ਸੁਰੱਖਿਆ, ਇਸਤਰੀ ਦੇ ਅਸਤਿੱਤਵ, ਪਰਿਵਾਰਕ ਮੁੱਲ, ਅਧਿਆਤਮਿਕ ਮੁੱਲਾਂ ਅਤੇ ਸਮਾਜਿਕ ਸਰੋਕਾਰਾਂ ਤੇ ਵਿਸ਼ੇਸ਼ ਤੌਰ ਤੇ ਰੋਸ਼ਨੀ ਪਾਈ।ਲੜਨਾ ਤਾਕਤ ਨਹੀਂ, ਬੁੱਧੀ ਵਿਵੇਕ ਨਾਲ ਹਰ ਸਮੱਸਿਆ ਦਾ ਹੱਲ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਮਾਤਾਵਾਂ, ਭੈਣਾਂ ਵੱਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਮਾਣ ਦਾ ਭਾਵ ਰੱਖਣਗੇ ਅਤੇ ਸਹਿਣਸ਼ੀਲਤਾ ਦੇ ਨਾਲ ਘਰ ਚਲਾਉਣਾ, ਵਾਤਾਵਰਨ ਸੰਭਾਲ ਜੀਵਨ ਸ਼ੈਲੀ ਅਪਣਾਉਣੀ ਅਤੇ ਆਪਣੇ ਕਰਤੱਬਾਂ ਦੀ ਪਾਲਣਾ ਕਰਨਗੇ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ‘ਸਪਤ ਸ਼ਕਤੀ ਸੰਗਮ’ ਤਹਿਤ ਪਹੁੰਚੀਆਂ ਸਤਿਕਾਰਤ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਨਾਰੀ ਕਿਸੇ ਵੀ ਸੀਮਾ ਤੱਕ ਆਪਣੇ ਘਰ – ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਸਕਦੀ ਹੈ।ਸਾਡੇ ਦੇਸ਼ ਦੀਆਂ ਮਹਾਨ ਨਾਰੀਆਂ ਦੇ ਯੋਗਦਾਨ ਨੇ ਹੀ ਸਾਡਾ ਸਮਾਜ ਦਾ ਸਿਰ ਉੱਚਾ ਕੀਤਾ ਹੈ। ਆਪਣੇ ਜੀਵਨ ਵਿੱਚ ਸਫ਼ਲ ਕਾਰਜ ਸ਼ੈਲੀ ਲਈ ਮੁੱਖ ਮਹਿਮਾਨ ਸ਼੍ਰੀਮਤੀ ਅੰਜੂ ਭੀਖੀ , ਸ਼੍ਰੀਮਤੀ ਸੁਖਪਾਲ ਕੌਰ ਬੀਰੋਕੇ , ਮੁੱਖ ਵਕਤਾ ਅਤੇ ਕਈ ਹੋਰ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਸੰਤੋਖ ਸਿੰਘ ਟਿਵਾਣਾ ਯਾਦਗਾਰੀ ਟਰੱਸਟ ਵੱਲੋਂ ਆਯੋਜਿਤ ਪੁਸਤਕ ਮੇਲਾ ਸਫ਼ਲਤਾ ਪੂਰਵਕ ਸੰਪੰਨ
Next articleਖੰਨਾਂ ਪੁਲਿਸ ਹੈਡਕੁਆਰਟਰ ਵਿਚ ਲੋਹੜੀ ਮੌਕੇ ਵੱਜਿਆ ਢੋਲ