HOME ਖਾਲਸਾ ਕਾਲਜ ਮਾਹਿਲਪੁਰ ਵਿੱਚ ਭੰਗੜਾ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਸਿੱਖਿਆਰਥੀ ਸਨਮਾਨਿਤ

ਖਾਲਸਾ ਕਾਲਜ ਮਾਹਿਲਪੁਰ ਵਿੱਚ ਭੰਗੜਾ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਸਿੱਖਿਆਰਥੀ ਸਨਮਾਨਿਤ

1
ਹੁਸ਼ਿਆਰਪੁਰ /ਮਾਹਿਲਪੁਰ,   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਅਤੇ ਭੰਗੜਾ ਟੀਮ ਦੇ ਕਨਵੀਨਰ ਪ੍ਰੋ ਮਨਪ੍ਰੀਤ ਸੇਠੀ ਦੀ ਦੇਖ ਰੇਖ ਅਧੀਨ ਲਗਾਏ ਗਏ 20 ਦਿਨਾਂ ਭੰਗੜਾ ਸਿਖਲਾਈ ਕੈਂਪ ਦੇ ਅੱਜ ਆਖ਼ਰੀ ਦਿਨ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਿਖਲਾਈ ਕੈਂਪ ਦੌਰਾਨ ਭੰਗੜੇ ਦੀ ਸਿਖਲਾਈ ਲਈ ਕੋਚ ਰਜਿੰਦਰ ਕੁਮਾਰ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ਅਤੇ ਕੈਂਪ ਦੀ ਸਫਲਤਾ ਵਿਚ ਕਾਲਜ ਦੀ ਭੰਗੜਾ ਟੀਮ ਦੇ ਪੁਰਾਣੇ ਵਿਦਿਆਰਥੀਆਂ ਖੁਸ਼ਵੰਤ ਸਿੰਘ ਬੈਂਸ, ਹਰਲੀਨ ਰਾਏ ਅਤੇ ਸ਼ਰਨਦੀਪ ਸਿੰਘ ਝੂਟੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਕੈਂਪ ਦੌਰਾਨ ਹਰ ਉਮਰ ਵਰਗ ਦੇ ਵਿਅਕਤੀਆਂ, ਬਜੁਰਗਾਂ, ਔਰਤਾਂ ਅਤੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਭੰਗੜੇ ਦੀ ਸਿਖਲਾਈ ਸਬੰਧੀ ਸਵੇਰ ਸ਼ਾਮ ਦੇ ਇਸ ਕੈਂਪ ਦੌਰਾਨ ਉਸਤਾਦ ਰਜਿੰਦਰ ਕੁਮਾਰ ਨੇ ਸਿੱਖਿਆਰਥੀਆਂ ਨੂੰ ਇਸ ਲੋਕ ਨਾਚ ਦੀ ਪੇਸ਼ਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇੰਜੀਨੀਅਰ ਤਰਲੋਚਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਭੰਗੜੇ ਦੀ ਸਿਖਲਾਈ ਦੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਾਰਡ ਨੰਬਰ 26 ਦੇ ਵਿਕਾਸ ਲਈ ਮਨੀ ਫਰਵਾਹਾ ਨੇ ਸਾਥੀਆਂ ਸਮੇਤ ਕੀਤਾ ਤੂਫਾਨੀ ਦੌਰਾ ਮਿਲ ਰਿਹਾ ਭਰਵਾਂ ਹੁੰਗਾਰਾ
Next articleਨੰਦ ਲਾਲ ਬਿੱਲਾ ਕਾਂਗਰਸ ਛੱਡ ਬਸਪਾ ਵਿੱਚ ਸ਼ਾਮਲ ਹੋਏ -ਐਡੋਕੇਟ ਪਲਵਿੰਦਰ ਮਾਨਾਂ