ਖਾਲਸਾ ਕਾਲਜ ਮਾਹਿਲਪੁਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ ਹੇਠ ਸਾਹਿੱਤਕ ਇਕੱਠ ਦਾ ਆਯੋਜਨ ਕੀਤਾ

ਮਾਹਿਲਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) (ਰਜਿ.) ਅਤੇ ਕਲਮਾਂ ਦੀ ਪਰਵਾਜ਼ ਵਿਸ਼ਵ ਪੰਜਾਬੀ ਸਾਹਿਤਕ ਸਾਂਝ ਵਲੋਂ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਸਹਿਯੋਗ ਨਾਲ਼ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਾਮਵਰ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਦੀ ਅਗਵਾਈ ਵਿੱਚ ਸ਼ਾਨਦਾਰ ਸਾਹਤਿਕ ਇਕੱਠ ਕੀਤਾ ਗਿਆ। ਇਸ ਮੌਕੇ ਜਿੱਥੇ ਰਮਣੀਕ ਸਿੰਘ ਘੁੰਮਣ ਅਤੇ ਉਹਨਾਂ ਦੀ ਬੇਟੀ ਜਸ਼ਨਜੋਤ ਦਾ ਸਾਂਝਾ ਕਾਵਿ ਸੰਗ੍ਰਹਿ ਆਗਾਜ਼ ਏ ਲਿਖਤ ਲੋਕ ਅਰਪਨ ਕੀਤਾ ਗਿਆ। ਓਥੇ ਹੀ ਨਾਮਵਰ ਸ਼ਾਇਰਾਂ ਪ੍ਰੋ ਸੰਧੂ ਵਰਿਆਣਵੀ, ਰੇਸ਼ਮ ਚਿੱਤਰਕਾਰ, ਜਗਦੀਸ਼ ਰਾਣਾ, ਪਵਨ ਭੰਮੀਆਂ, ਸੁਰਿੰਦਰ ਸਿੰਘ ਪਰਦੇਸੀ ਅਤੇ ਤਾਰਾ ਸਿੰਘ ਚੇੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੱਬੂ ਮਾਹਿਲਪੁਰੀਆ ਨੇ ਬਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸਨਮਾਨਿਤ ਸ਼ਾਇਰਾਂ ਦੇ ਨਾਲ਼ ਨਾਲ਼ ਜਸਵਿੰਦਰ ਸਿੰਘ ਜੱਸੀ,ਰਮਣੀਕ ਸਿੰਘ,ਗੁਰਦੀਪ ਸਿੰਘ ਸੈਣੀ, ਹਰਦਿਆਲ ਹੁਸ਼ਿਆਰਪੁਰੀ, ਸ਼ਾਮ ਸੁੰਦਰ, ਰਣਜੀਤ ਪੋਸੀ, ਅਵਤਾਰ ਲੰਗੇਰੀ, ਸਰਬਜੀਤ ਪੱਖੋਵਾਲ, ਮਨੋਜ ਫ਼ਗਵਾੜਵੀ, ਮਨਜੀਤ ਸਿੰਘ, ਤਰਨਜੀਤ ਗੋਗੋਂ, ਸੇਵਾ ਸਿੰਘ ਨੂਰਪੁਰੀ, ਦਲਜੀਤ ਮਹਿਮੀ, ਤੀਰਥ ਸਿੰਘ ਸਰੋਆ, ਬਲਜੀਤ ਸਿੰਘ ਝੂਟੀ ਸਮੇਤ ਡੇਢ ਦਰਜਨ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ। ਮੰਚ ਵਲੋਂ ਸਾਰੇ ਕਵੀਆਂ ਦਾ ਸਨਮਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ਼ ਦੇ ਬਿੱਲਾਂ, ਟਰੇਡ ਲਾਇਸੈਂਸ ਅਤੇ ਰੈਂਟ/ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ—ਕਮਿਸ਼ਨਰ ਨਗਰ ਨਿਗਮ
Next articleਭੁਲੇਖਾ ਖਤਮ ਹੋਇਆ