ਏਕਮ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਇੰਟਰਨੈਸ਼ਨਲ ਯੋਗਾ ਡੇਅ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ): ਯੋਗ ਭਜਾਏ ਰੋਗ ਤੇ ਜਾਂ ਇਸ ਤਰ੍ਹਾਂ ਕਹਿ ਲਉ ਕਿ ਯੋਗ ਰੱਖੇ ਅਰੋਗ।ਇਹਨਾ ਸ਼ਬਦਾਂ ਨਾਲ ਬੱਚਿਆਂ ਦੀ ਸਾਂਝ ਬਰਕਰਾਰ ਰੱਖਣ ਦੇ ਮਕਸਦ ਨਾਲ ਅੱਜ ਏਕਮ ਸਕੂਲ ਵਿੱਚ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ ਰੇਖ ਹੇਠ ਆਨਲਾਈਨ ਇੰਟਰਨੈਸ਼ਨਲ ਯੋਗਾ ਡੇਅ ਮਨਾਇਆ ਗਿਆ।

ਇਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਯੋਗ ਆਸਣ ਕੀਤੇ ਗਏ। ਵਿਦਿਆਰਥੀਆਂ ਵੱਲੋਂ ਇਸ ਐਕਟੀਵਿਟੀ ਵਿਚ ਕਾਫ਼ੀ ਉਤਸ਼ਾਹ ਦਿਖਾਇਆ ਗਿਆ। ਵਾਈਸ ਪ੍ਰਿੰਸੀਪਲ ਮੈਡਮ ਸਮੀਕਸ਼ਾ ਵੱਲੋਂ ਸਮੂਹ ਸਟਾਫ ਅਤੇ ਬੱਚਿਆਂ ਨੂੰ ਇੱਕ ਸੁਨੇਹੇ ਦੁਆਰਾ ਦੱਸਿਆ ਗਿਆ ਕਿ ਯੋਗ ਆਸਣ ਕਿਵੇਂ ਸਾਨੂੰ ਤੰਦਰੁਸਤ ਅਤੇ ਅਰੋਗ ਰੱਖਣ ਵਿੱਚ ਕਾਰਗਰ ਸਾਬਤ ਹੁੰਦੇ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਹੁਰਾਂ ਵੱਲੋਂ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਮੁਲਾਜ਼ਮਾਂ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਰੱਦ
Next articleਸੋਚ