ਸਰਕਾਰੀ ਹਾਈ ਸਕੂਲ ਮਹਿਤਪੁਰ ਦੇ ਵਿਦਿਆਰਥੀ ਕੇਸਵ ਸਾਹਨੀ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ –  

   ਵੀਰ ਗਾਥਾ 3.0 ਦੇ ਸੁਪਰ 100 ਚੋਂ ਹੋਇਆ ਸ਼ਾਮਲ                                                               

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਵੀਰ ਗਾਥਾ ਪ੍ਰੋਜੈਕਟ 3.0 ਚੋਂ ਮਹਿਤਪੁਰ ਦੇ ਸਰਕਾਰੀ ਹਾਈ ਸਕੂਲ ਦਸਵੀਂ ਜਮਾਤ ਦੇ ਵਿਦਿਆਰਥੀ ਕੇਸਵ ਸਾਹਨੀ ਨੇ ਸੁਪਰ 100 ਚੋਂ ਸ਼ਾਮਿਲ ਹੋ ਕੇ ਇਲਾਕੇ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਹ ਮੁਕਾਬਲਾ ਸਤੰਬਰ ਮਹੀਨੇ ਚੋਂ ਕਰਵਾਇਆ ਗਿਆ ਸੀ। ਜਿਸ ਵਿੱਚ ਪੂਰੇ ਭਾਰਤ ਦੇ 4 ਲੱਖ ਤੋਂ ਵੱਧ ਸਕੂਲਾਂ ਨੇ ਇਸ ਲੇਖ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਤੇ ਇੱਕ ਕਰੋੜ 36 ਲੱਖ ਤੋਂ ਬਾਅਦ ਬੱਚਿਆਂ ਨੇ ਭਾਗ ਲਿਆ ਸੀ। ਇਸ ਵੀਰ ਗਾਥਾ ਲੇਖ ਮੁਕਾਬਲੇ ਵਿੱਚ ਗਰੁੱਪ ਨੌਵੀਂ ਦਸਵੀਂ ਦੇ ਅਧੀਨ ਵਿਦਿਆਰਥੀਆਂ ਵੱਲੋਂ ਭਾਗ ਲਿਆ ਸੀ। ਜਿਸ ਵਿੱਚ ਪੂਰੇ ਪੰਜਾਬ ਵਿੱਚ ਮਹਿਤਪੁਰ ਦੇ ਇਸ ਵਿਦਿਆਰਥੀ ਕੇਸਵ ਸਾਹਨੀ ਦੀ ਚੋਣ ਹੋਈ ਹੈ ਤੇ ਸੁਪਰ 100 ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਸ ਦੌਰਾਨ ਸੁਪਰ 100 ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਦਿੱਲੀ ਬੁਲਾਇਆ ਗਿਆ ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਕੇਸਵ ਸਾਹਨੀ ਦੇ ਪਿਤਾ ਵਿਨੈ ਕੁਮਾਰ ਤੇ ਮਾਤਾ ਅਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਤੇ ਇਲਾਕੇ ਚੋਂ ਸਾਨੂੰ ਬਹੁਤ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਸਕੂਲ ਇੰਚਾਰਜ ਮਿਸ ਸਾਇਲਾ ਤੇ ਸਮੂਹ ਸਟਾਫ ਵਲੋਂ ਵਿਦਿਆਰਥੀ ਕੇਸਵ ਸਾਹਨੀ ਨੂੰ ਵਧਾਈ ਦਿੱਤੀ।  ਵੀਰ ਗਾਥਾ ਮੁਕਾਬਲੇ ਵਿੱਚ ਸੁਪਰ 100 ਵਿੱਚ ਸ਼ਾਮਿਲ ਹੋਣ ਤੇ ਕੇਸਵ ਸਾਹਨੀ ਨੂੰ ਦਿੱਲੀ ਵਿਖੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਨਮਾਨਿਤ ਕਰਦੇ ਹੋਏ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article               ਅੰਬੇਡਕਰ ਭਵਨ ਵਿਖੇ ਗਣ ਤੰਤਰ ਦਿਵਸ ਮਨਾਇਆ ਗਿਆ 
Next articleਸਰਕਾਰੀ ਸੈਕੰਡਰੀ ਸਕੂਲ ਦਾਖਾ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ