ਬਾਂਹ ਫੜਦੀ ਰਹੇ ..

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਲੁਟੇਰੇ ਦੇ ਨਾਲ ਲੁਟੇਰੇ ਦੀ ਨਿਭਦੀ ਰਹਿਣੀ ਯਾਰੀ ਤੇ ਆਪਸੀ ਹਿਤਾਂ ਵਿੱਚ ਪੂਰੀ ਹਮਦਰਦੀ ਰਹੇ ।
ਉਨ੍ਹਾਂ ਦੀ ਧਾਰਨਾ ਕਿ ਧਰਤੀ ਦੀ ਹਰ ਹਰੀ ਹਰੀ ਕਰੁੰਬਲ ਧੁਖਦੀ ਧੁਖਦੀ ਨਿਰੰਤਰ ਸੜਦੀ ਰਹੇ!

ਬਾਹਰੋਂ ਬਾਹਰੋਂ ਦੱਸਣ ਰੁੱਤ ਆਈ ਹੋਈ ਬਸੰਤਰ,ਉਹ ਬੜੇ ਸ਼ਬਦ ਮੰਡੀ ਵਿੱਚ ਘੁੱਲ ਮਿਲ ਜਾਂਦੇ ਨੇ,
ਗਜ਼ਨੀ ਅਬਦਾਲਾਂ ਵਰਗੀਆਂ ਪੜ੍ਹ ਹਮਲਾਵਰੀ ਕਰਤੂਤਾਂ,ਨੰਗੀ ਹਾਲਤ ਫੜਫੜਾਂਦੀ ਚੜ੍ਹਦੀ ਰਹੇ ।

ਬਾਸ਼ਿੰਦਿਆਂ ਨੂੰ ਏਥੇ ਦੱਸਿਆ ਜਾ ਰਿਹੈ ਕਿ ਵਿਕਾਸ ਦਾ ਪਹੀਆ,ਵੱਡੇ ਦੇਸ਼ਾਂ ਨੂੰ ਪਿੱਛੇ ਪਾਉਣ ਲੱਗਾ,
ਮਿਰਗਤਰਿਸ਼ਨਾ ਦੀ ਇਹ ਚੁਲਬੁੱਲੀ ਬੋਲੀ ਖਰੀਦੇ ਚੈਨਲਾਂ ‘ਚ ਕਿਸ ਵਫ਼ਾ ‘ਚ ਆ ਵੜਦੀ ਰਹੇ।

ਮੁਢਲੇ ਹੱਕ ਲੋਕਾਂ ਦੇ ਦਾਮਨ ਵਿੱਚ ਹੈ ਨਹੀਂ,ਪਰ ਵਿਰਵੇਂ ਕੀਤੇ ਨੇ ਇਹ ਰੋਣਾ ਨਾ ਕੋਈ ਸੁਣਦਾ ਹੈ,
ਮੁਲਕ ਦੀ ਗਿਰੀ ਹੋਈ ਆਰਥਿਕ ਹਾਲਤ ਅੱਜ ਵੀ ਲੱਕੜ ਬਣੀ ਹਲਕੀ ਪਾਣੀ ਵਿੱਚ ਤਰਦੀ ਰਹੇ ।

ਬੇਸ਼ਰਮੀਆਂ,ਨਾ-ਲੱਜਿਆਂ,ਧੱਕੇ ਧੋੜਿਆਂ ਦਾ ਰੋਅਬ ਵਜਨਦਾਰ ਕਥਾਵਾਂ ਚ’ ਬਰਕਰਾਰ ਰਹਿ ਰਿਹਾ,
ਕਿ ਰਾਜਸੀ ਬੰਸਰੀ ਅੰਦਰੋਂ,ਸਬਸਿਡੀਆਂ ਦੀ ਮਹੀਨਾਵਾਰ ਖੇਪ ਭਿਆਨਕੀ ਛੋਹ ਵੀ ਫੜਦੀ ਰਹੇ!

ਨੇਜ਼ਿਆਂ ਬਰਛਿਆਂ ਸੂਲੀਆਂ ਉੱਤੇ ਟੰਗੇ ਹੋਏ ਨੇ ਸਧਾਰਨ ਲੋਕਾਂ ਦੀਆਂ ਲੋੜਾਂ ਦੇ ਹੀ ਮੁੱਢਲੇ ਪਹਿਲੂ,
ਪਤਾ ਨਹੀਂ ਕਿਸੇ ਜੋਤਿਸ਼ ਵਿੱਚ ਖੇਡਦੀ ਖਤਰਨਾਕ ਤਾਕਤ ਲਗਾਤਾਰ ਕੀ ਅਣਹੋਣਾ ਕਰਦੀ ਰਹੇ।

ਆਖੌਤੀ ਲੋਕਤੰਤਰੀ ਮਹਿਫਲਾਂ ਦਾ ਸੰਗਮ,ਵਿਰੋਧਾਭਾਸ,ਟਕਰਾਅ ਕੋਈ ਖਤਰਾ ਨਹੀਂ ਏ ਅੱਜਕਲ,
ਹਕੂਮਤ ਆਸਵੰਦ ਹੈ ਕਿ ਉਹਦੇ ਪੈਰਾਂ ਹੇਠ ਖਲਕਤ ਆਪਣੀ ਧੌਣ ਆਦਰ ਵਿੱਚ ਹੀ ਧਰਦੀ ਰਹੇ।

ਇਨਕਲਾਬੀਏ ਜੁਝਾਰੂ ਸਮੁੰਦਰ ਨੂੰ ਅਗਨੀ ਰੂਪ ਦੇਣ ਲਗਦੇ ਜਦ,ਡਹਿਲ ਜਾਂਦੀ ਹੈ ਤਾਨਾਸ਼ਾਹੀ,
ਇਤਿਹਾਸ ਫੋਲਕੇ ਦੇਖੀਏ ਕਿਵੇਂ ਤੁਰ ਰਹੀ ਮਿਸ਼ਾਲ ਲੋਕਤਾ ਦੀ ਬਾਹਾਂ ਵਿੱਚ ਹਰ ਬਾਂਹ ਲੜਦੀ ਰਹੇ ।

ਵਿਧਾਨ ਬਦਲਣੇ,ਸੰਵਿਧਾਨ ਬਦਲਣਾ,ਕੌਣ ਕੋਈ ਵੀ ਹੱਥ ਬਿਰਤਾਂਤਿਕ ਰੂਪ ਦੀ ਤਾਕਤ ਨੂੰ ਨਾ ਟੋਕੇ,
ਸਾਰੇ ਵੋਟਰਾਂ ਦੀ ਮਾਰਮਿਕ ਲਾਲਸਾ ਲੋਕਾਂ ਦੀ ਮਨਸ਼ਿਆਂ ਦੇ ਅੰਦਰੋਂ ਅੰਦਰ ਗੁਲਾਮੀਆਂ ਭਰਦੀ ਰਹੇ

ਲੋਕ ਕਿਹੜਾ ਸਮਝਦਾਰ ਹੋ ਗਏ ਨੇ ਖਬਰਾਂ ਵੀ ਨਹੀਂ ਸੁਣਦੇ,ਹਮਦਰਦੀ ਰੁਤਬਾ ਕੀ ਬਣ ਆਈ ਏ,,
ਕੈਸਾ ਭੈੜਾ ਖਲਾਅ ਆ ਗਿਆ ਮਾਨਸਿਕਤਾ ਦੇ ਚਰਿੱਤਰ ਵਿੱਚ ਕਿ ਉਹ ਲਗਾਤਾਰ ਹੀ ਹਰਦੀ ਰਹੇ !

ਝੂਠੀਆਂ ਹਮਦਰਦੀਆਂ ਦਾ,ਗੁੰਮ ਹੋਣ ਦਾ,ਖੁਸ਼ਾਮਦੀ ਦੌਰ ਐਹ ਕੀ ਕੀ ਲੈ ਆਇਆ ਯੁੱਗ ਪਲਟਾਕੇ,
ਬੇਰੁਜ਼ਗਾਰੀ ਜਾਤ ਪਾਤ,ਭੇਦਭਾਵ ਲਿੱਬੜੇ ਬੇਕਾਨੂੰਨਾਂ ਦੇ ਅਸਾਵੇਂਪਣ ਤੋਂ ਸਾਡੀ ਧਰਤੀ ਮਰਦੀ ਰਹੇ !

ਸੁਖਦੇਵ ਸਿੱਧੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ
Next articleਪਹੁਤਾ ਪਾਂਧੀ।