ਕੰਵਲਜੀਤ ਕੌਰ
(ਸਮਾਜ ਵੀਕਲੀ) ‘ ਯਾਰ ਤੂੰ ਕਦੇ ਪਾਰਟੀ ਸਾ਼ਰਟੀ ਹੀ ਨਹੀਂ ਦਿੱਤੀ ਸ਼ਾਦੀ ਦੀ ਸਾਲ ਗਿਰਹਾ ਤੇ, ਅੱਜ ਕੱਲ ਤਾਂ ਲੋਕੀ ਚੰਗੀਆਂ ਚੰਗੀਆਂ ਪਾਰਟੀਆਂ ਦਿੰਦੇ ਹਨ, ਤੂੰ ਆਪ ਵੀ ਸਾਰੀਆਂ ਪਾਰਟੀਆਂ ਅਟੈਂਡ ਕਰਦਾ ਹੈ ਤੇ ਚੰਗੀ ਰੌਣਕ ਵੀ ਲਾ ਆਉਂਦਾ ਹੈ’ ਨਵ ਵਿਆਹੇ ਭਾਵੇਂ ਜੋੜੇ ਹੋਣ ਤੇ ਭਾਵੇਂ ਕਿਸੇ ਦੀ ਸ਼ਾਦੀ ਦੀ ਸਾਲ ਗਿਰਾਹ ਹੋਵੇ ।’
‘ ਕਾਹਦੀ ਸ਼ਾਦੀ ਦੀ ਸਾਲ ਗਿਰਾਹ ,ਮੈਂ ਤਾਂ ਕਦੀ ਆਪਣੀ ਪਤਨੀ ਨੂੰ ਮੁਬਾਰਕ ਤੱਕ ਨਹੀਂ ਦਿੱਤੀ ਸ਼ਾਦੀ ਦੀ ਸਾਲ ਗਿਰਾਹ ਦੀ ,ਸਾਰਾ ਦਿਨ ਕਲੇਸ਼ ਕੁਪਤ ,ਬੰਦਾ ਕੀ ਕਰੇਗਾ ਦਿਲ ਕਰਦਾ ਇਹੀ ਜੇ ਫੰਕਸ਼ਨ ਕਰਨ ਤੇ।’
‘ ਮੈਂ ਕਿਹਾ ਅਸਲ ਵਿੱਚ ਤੂੰ ਮੇਰੇ ਵਾਲਾ ਜੀਵਨ ਨਹੀਂ ਜੀ ਰਿਹਾ ਤਾਂਹੀ ਤੈਨੂੰ ਕਦਰ ਨਹੀਂ ਹੈ, ਮੇਰੀ ਪਤਨੀ ਨੂੰ ਤੈਨੂੰ ਪਤਾ ਹੀ ਹੈ ਗੁਜਰੇ ਨੂੰ ਸਾਲ ਹੋ ਗਿਆ ,ਸ਼ਾਦੀ ਦੀ ਸਾਲ ਗਿਰਾ ਆਈ ਸੀ ਮੈਂ ਬਹੁਤ ਰੋਇਆ ਸੀ ਕਿਉਂਕਿ ਮੈਂ ਵੀ ਤੇਰੇ ਵਾਂਗ ਅਵੇਸਲਾ ਹੋ ਜਾਂਦਾ ਸੀ ਤੇ ਸ਼ਾਦੀਆਂ ਲੋਕਾਂ ਦੀਆਂ ਤੇ ਖੂਬ ਜਸ਼ਨ ਮਨਾਉਂਦਾ ਸੀ ਪਰ ਹੁਣ ਕੀ ਹੈ ,ਨਾ ਕੋਈ ਮੈਨੂੰ ਸਮੇਂ ਤੇ ਰੋਟੀ ਦੇਣ ਵਾਲਾ ਹੈ, ਨਾ ਕੋਈ ਉਡੀਕਣ ਵਾਲਾ ਹੈ, ਇਕੱਲਾ ਰਹਿੰਦਾ ਹਾਂ, ਕਦੀਂ ਕਦਾਈਂ ਬੱਚੇ ਆਉਂਦੇ ਹਨ, ਚਲੇ ਜਾਂਦੇ ਹਨ, ਕਿਸੇ ਕੋਲ ਵਿਹਲ ਹੀ ਨਹੀਂ ਤੇ ਉਹਨੂੰ ਮੈਂ ਕਹਿੰਦਾ ਸੀ, ਤੂੰ ਕੰਮ ਕੀ ਕਰਦੀ ਹੈਂ, ਹੁਣ ਮੈਨੂੰ ਪਤਾ ਲੱਗਿਆ ਘਰ ਦਾ ਕੰਮ ਹੁੰਦਾ ਕੀ ਹੈ, ਪਰ ਇਹ ਸਮਝ ਤੈਨੂੰ ਨਹੀਂ ਆ ਸਕਦੀ, ਕਿਉਂਕਿ ਤੂੰ ਦੁਨੀਆਂ ਨੂੰ ਖੁਸ਼ ਕਰਦੇ ਕਰਦੇ ਆਪਣਾ ਘਰ ਭੁੱਲ ਗਿਆ, ਉਹ ਲੋਕੀਂ ਤਾਂ ਤੇਰੀ ,ਕਹਿਣਾ ਨਹੀਂ ਚਾਹੁੰਦਾ ਕੱਲ ਨੂੰ ਤੇਰੀ ਪਤਨੀ ਨਾ ਰਹੀ ਤਾਂ ਮਾੜਾ ਮੋਟਾ ਅਫਸੋਸ ਕਰਨ ਭਾਵੇਂ ਆ ਜਾਣਗੇ, ਪਰ ਤੇਰਾ ਘਰ ਸੰਭਾਲਣ ਵਾਲੀ ਉਹੀ ਹੈ ਇਸ ਵਾਸਤੇ ਝਗੜੇ ਹਰ ਘਰ ਵਿੱਚ ਹੁੰਦੇ ਹਨ ਜਿਹੜੇ ਮਨਾਉਂਦੇ ਹਨ ,ਝਗੜੇ ਉਹਨਾਂ ਦੇ ਘਰਾਂ ਚ ਵੀ ਹੁੰਦੇ ਹਨ ,ਪਰ ਇਸ ਤਰਾਂ ਨਹੀਂ ਕਰਦੇ ,ਜੋ ਤੂੰ ਕਰਦਾ ਹੈਂ, ਉਹਨੂੰ ਕਿੰਨਾ ਮਹਿਸੂਸ ਹੁੰਦਾ ਹੋਵੇਗਾ ਤੂੰ ਦੱਸ ਰਿਹਾ ਹੈਂ ,ਤੂੰ ਕਦੀ ਮੁਬਾਰਕ ਵੀ ਨਹੀਂ ਦਿੱਤੀ ਆਪਣੀ ਪਤਨੀ ਨੂੰ ਕਿਉਂਕਿ ਤੇਰੇ ਵਰਗੇ ਬੰਦੇ ਉਦੋਂ ਸਿੱਖਦੇ ਹਨ ਜਿਸ ਵੇਲੇ ਸਮਾਂ ਹੱਥੋਂ ਨਿਕਲ ਜਾਂਦਾ ਹੈ, ਲੋਕੀਂ ਲੋਕਾਚਾਰੀ ਕਰਕੇ ਆਪਣੇ ਆਪਣੇ ਘਰਾਂ ਨੂੰ ਤੁਰ ਪੈਂਦੇ ਹਨ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



