ਚਲਦੇ ਚਲੋ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)

ਜ਼ਿੰਦਗੀ ਦਾ ਸਫਰ ਕਠਿਨ ਹੈ ਤਾਂ ਕੀ ਹੋਇਆ
ਕਦੇ ਤਾਂ ਮੰਜਿਲ ਮਿਲ ਹੀ ਜਾਊਗੀ।
ਚਲਦੇ ਚਲੋ।
ਆਪਣਾ ਸਾਥੀ ਸਾਥ ਛੱਡ ਗਿਆ ਤਾਂ ਕੀ ਹੋਇਆ
ਹਿੰਮਤ ਕਰੋ ਵਿਗੜਿਆ ਕੰਮ ਬਣ ਜਾਊਗਾ
ਚਲਦੇ ਚਲੋ।
ਮੰਜ਼ਿਲ ਅਜੇ ਬਹੁਤ ਦੂਰ ਹੈ ਰਾਸਤਾ ਕਠਿਨ ਹੈ
ਇਹਨਾਂ ਮੁਸ਼ਕਲਾਂ ਦੀ ਬਿਲਕੁਲ ਪਰਵਾਹ ਨਾ ਕਰੋ
ਚਲਦੇ ਚਲੋ।
ਬੇਸ਼ੱਕ ਧਰਤੀ ਬੰਜਰ ਹੈ ਖੋਦਣ ਦਾ ਕੋਈ ਫਾਇਦਾ ਨਹੀਂ
ਫਿਰ ਵੀ ਹਿੰਮਤ ਕਰਕੇ ਖੁਦਾਈ ਕਰਦੇ ਰਹੋ ਪਾਣੀ ਮਿਲੂਗਾ
ਚਲਦੇ ਚਲੋ।
ਬੇਸ਼ਕ ਹਨੇਰੀ ਅਤੇ ਝੱਖੜ ਚਲ ਰਹੇ ਨੇ ਤਬਾਈ ਮਚੀ ਹੋਈ ਹੈ
ਮਕਾਨ ਟੁੱਟ ਗਿਆ ਹੈ ਹਿੰਮਤ ਕਰੋ ਫਿਰ ਬਣ ਜਾਏਗਾ
ਚਲਦੇ ਚਲੋ।
ਬੇਸ਼ੱਕ ਮਿਹਨਤ ਸਫਲ ਨਹੀਂ ਹੋਈ ਕਿਸਮਤ ਸਾਥ ਨਹੀਂ ਦਿੱਤਾ
ਫਿਰ ਵੀ ਭਵਿੱਖ ਵਿੱਚ ਪਤਾ ਨਹੀਂ ਕਿਵੇਂ ਕਾਮਯਾਬੀ ਮਿਲ ਜਾਏ
ਚਲਦੇ ਚਲੋ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਕੇਂਦਰ ਸਰਕਾਰ ਐਸ.ਕੇ.ਐਮ ਨਾਲ ਕੀਤੇ ਲਿਖਤੀ ਸਮਝੋਤੇ ਨੂੰ ਲਾਗੂ ਕਰੇ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ- ਜੱਥੇ ਨਿਮਾਣਾ/ਮਖੂ
Next articleਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਘਰ ਦਿਨ ਦਿਹਾੜੈ ਲੁਟੇਰਿਆਂ ਨੇ ਬੋਲਿਆ ਧਾਵਾ