(ਸਮਾਜ ਵੀਕਲੀ)
ਬੱਚਿਓ ਰੱਖਿਓ ਸਦਾ ਸਫਾਈ
ਇਸ ਵਿੱਚ ਨਾ ਰੱਖੋ ਊਣਤਾਈ
ਸਿਹਤ ਦਾ ਸਦਾ ਰੱਖੋ ਖਿਆਲ
ਵਾਲਾਂ ਦੀ ਕਰੋ ਸਦਾ ਸੰਭਾਲ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ
ਧੋਵੋ ਹੱਥ ਸਾਬਣ ਦੇ ਨਾਲ
ਦੰਦ ਬਰੱਸ਼ ਕਰੋ ਪੇਸਟ ਨਾਲ
ਏਦਾਂ ਰੱਖੋ ਦੰਦਾਂ ਦਾ ਖਿਆਲ
ਰੁਮਾਲ ਰੱਖੋ ਸਾਫ ਆਪਣੇ ਨਾਲ
ਖੰਘੋ ਤਾਂ ਮੂੰਹ ਢੱਕ ਲਵੋ ਇਸ ਨਾਲ
ਨਹੁੰ ਕੱਟੋ ਹਰ ਹਫ਼ਤੇ ਨਾਲੋ ਨਾਲ
ਏਦਾਂ ਕਰੋ ਹੱਥਾਂ ਦਾ ਖਿਆਲ
ਬਾਹਰਲਾ ਖਾਣਾ ਨਾ ਹੀ ਖਾਵੋ
ਇਸ ਦਾ ਵੀ ਰੱਖੋ ਨਾਲ ਖਿਆਲ
ਹਰ ਰੋਜ ਨਹਾਓ ਤੰਦਰੁਸਤੀ ਆਉਂਦੀ
ਧਰਮਿੰਦਰ ਰੱਖੋ ਸਿਹਤ ਦਾ ਖਿਆਲ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461