HOME ਕੇਸੀ ਸਕੂਲ ਦੇ 31 ਵਿਦਿਆਰਥੀ ਟੀਚਰਾਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ...

ਕੇਸੀ ਸਕੂਲ ਦੇ 31 ਵਿਦਿਆਰਥੀ ਟੀਚਰਾਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ ਗਏ

3
ਫੋਟੋ ਪੇਪਰ ਪਾਉਣ ਤੋ ਪਹਿਲਾ ਮੀਨੂੰ ਕੰਡਾ ਮੈਡਮ ਮੁੰਹ ਮਿਠਾ ਕਰਵਾਉਂਦੇ ਹੋਏ ਉਹਨਾ ਦੇ ਨਾਲ ਮਨੀਸ਼ਾ ਰਾਣੀ ਟਿਪਸ ਦਿੰਦੇ ਹੋਏ।

 ਸਾਰਿਆਂ ਵਿਦਿਆਰਥੀਆਂ ਨੂੰ ਪੇਪਰ ਪਾਉਣ ਤੋਂ ਬਾਅਦ ਸਕੂਲ ਟੀਚਰਾਂ ਨਾਲ ਕੀਤੀ ਚਰਚਾ

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਬੁਧਵਾਰ ਨੂੰ ਸੀਬੀਐਸਈ ਵਲੋਂ ਪਲੱਸ ਟੂ ਦਾ ਫਿਜੀਕਲ ਦਾ ਪੇਪਰ ਸ਼ੁਰੂ ਹੋਇਆ। ਕੇਸੀ ਪਬਲਿਕ ਸਕੂਲ ਪ੍ਰਿੰਸੀਪਲ ਅਤੇ ਸੀਈਓ ਅਸ਼ਵਨੀ ਦਤਾ ਕੀ ਦੇਖਰੇਖ ਵਿਚ 31 ਵਿਦਿਆਰਥੀਆਂ ਪੇਪਰ ਪਾਉਣ ਲਈ ਨਵਾਂਸ਼ਹਿਰ ਦੇ ਮੁਸਾਪੁਰ ਰੋਡ ਤੇ ਬਣੇ ਡੀਏਵੀ ਸਕੂਲ ਵਿਚ ਪੇਪਰ ਪਾਉਣ ਗਏ। ਸੱਭ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਟੀਚਰਾਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਿਆ ।  ਪੇਪਰ ਦੀ ਰਵਾਨਗੀ ਤੋਂ ਪਹਿਲਾਂ ਸਕੂਲ ਹੇਡ ਮਾਸਟਰ ਗੁਰਪਰੀਤ ਸਿੰਘ ਅਤੇ ਫਿਜੀਕਲ ਦੀ ਟੀਚਰ ਮਨੀਸ਼ਾ ਰਾਣੀ  ਨੇ ਮੌਜੂਦ ਵਿਦਿਆਰਥੀਆਂ ਨੂੰ ਸਫਲਤਾ  ਦੇ ਟਿਪਸ ਦਿੱਤੇ । ਅਤੇ ਜਦੋ ਉਹ ਪੇਪਰ ਪਾ ਕੇ ਆਏ ਤਾ ਉਹਨਾਂ ਨਾਲ ਚਰਚਾ ਕਰਦੇ ਹੋਇਆ ਦੱਸਿਆ ਕਿ ਪੇਪਰ ਅਸਾਨ ਸੀ। ਮੌਕੇ ‘ਤੇ ਮੋਨਿਕਾ ਸ਼ਰਮਾ, ਹਿਨਾ ਖੰਨਾ, ਹਰਵਿੰਦਰ ਕੌਰ, ਸਾਹਿਲ ਕੁਮਾਰ, ਹਰਦੀਪ ਸਿੰਘ ਸੰਧੂ ਵੀ ਨਾਲ ਗਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੇਕਰ ਨੌਜਵਾਨ ਆਪਣਾ ਪਸੀਨਾ ਵਹਾਉਣਗੇ ਤਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ: ਸਪੀਕਰ ਸੰਧਵਾਂ
Next articleਗੈਂਗਸਟਰਾਂ ’ਤੇ ਹਮਲਾ ਕਰਨ ਦੀ ਸਰਕਾਰ ਦੀ ਮੁਹਿੰਮ ਸਿਰਫ਼ ਪ੍ਰਚਾਰ ਤੱਕ ਸੀਮਿਤ : ਦੇਬੀ