HOME ਕੇਸੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲੇ ’ਚ ਆਰਜੂ- ਏਨਾ ਗਰੁੱਪ ਰਿਹਾ ਅਵੱਲ

ਕੇਸੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲੇ ’ਚ ਆਰਜੂ- ਏਨਾ ਗਰੁੱਪ ਰਿਹਾ ਅਵੱਲ

ਮਹਿੰਦੀ ਲਗਾਉਣ ਤੋ ਬਾਅਦ ਸਟੂਡੈਂਟ ਅਤੇ ਟੀਚਰ
ਮਹਿੰਦੀ ਮੁਕਾਬਲੇ ’ਚ 40 ਵਿਦਿਆਰਥਣਾ ਨੇ ਹਿੱਸਾ ਲਿਆ- ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਉਨ੍ਹਾਂ ’ਚ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ’ਚ ਮਦਦ ਕਰਦੇ ਹਨ – ਅਸ਼ਵਨੀ ਦੱਤਾ
ਮਹਿੰਦੀ ਮੁਕਾਬਲਾ ਜਿੱਤਣ ਤੋਂ ਬਾਅਦ ਪ੍ਰਿੰਸੀਪਲ ਅਸ਼ਵਨੀ ਦੱਤਾ ਅਤੇ ਹਾਉਸ ਦੇ ਮੁਖੀ ਨਾਲ ਜੇਤੂ ਵਿਦਿਆਰਥਣਾ।
-ਮਹਿੰਦੀ ਲਗਾਉਂਦੇ ਇਕ ਦੂਸਰੇ ਦੇ ਸਟੂਡੈਂਟ ।

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ਤੇ ਸਿੱਥਤ ਕੇਸੀ ਪਬਲਿਕ ਸਕੂਲ ’ਚ ਕਰਵਾ ਚੌਥ ਦੇ ਉਪਲੱਖ ’ਚ ਵੀਰਵਾਰ ਨੂੰ ਪ੍ਰਿੰਸੀਪਲ ਕਮ ਸੀਈਓ (ਕੈਂਪਸ ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖਰੇਖ ’ਚ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਸ ’ਚ ਚਾਰਾਂ ਹਾਉਸਾਂ ਦੇ ਪੰਚਵੀ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਦੇ 40 ਵਿਦਿਆਰਥਣਾ ਨੇ ਇੱਕ ਦੂਜੇ ਦੇ ਹੱਥਾਂ ’ਤੇ ਮਹਿੰਦੀ ਲਗਾਈ। ਮੁਕਾਬਲੇ ’ਚ, ਵਿਦਿਆਰਥੀਆਂ ਨੇ ਇੱਕ ਦੂਜੇ ਦੇ ਹੱਥਾਂ ’ਤੇ ਵੱਖੋ-ਵੱਖ ਡਿਜ਼ਾਈਨ ਬਣਾਏ, ਜਿਨ੍ਹਾਂ ’ਚ ਰਾਜਸਥਾਨੀ, ਮਾਰਵਾੜੀ, ਏਰੇਵਿਕ, ਸ਼ੈਡੋ ਮਹਿੰਦੀ, ਬੰਬੇ ਕੱਟ ਅਤੇ ਦੁਲਹਨ ਸਜਾਉਣ ਵਾਲੇ ਡਿਜਾਇਨ ਬਣਾਏ । ਹੈੱਡਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਪਲੱਸ ਵਨ ਦੀ ਆਰਜੂ-ਏਨਾ ਗਰੁੱਪ ਨੇ ਪਹਿਲਾ,  ਪਲੱਸ ਟੂ ਦੀ ਜਸਲੀਨ ਕੌਰ-ਟੀਚਰ ਹੀਨਾ ਖੰਨਾ ਗਰੁੱਪ ਨੇ ਦੂਸਰਾ, ਅੱਠਵੀਂ ਕਲਾਸ ਦੀ ਸੁਖਮਨ ਕੌਰ-ਗੁਰਲੀਨ ਗਰੁੱਪ  ਨੇ ਤੀਸਰਾ ਸਥਾਨ ਪਾਇਆ ਹੈ।  ਇਸਦੇ ਨਾਲ ਹੀ ਦਸਵੀਂ ਕਲਾਸ ਦੀ ਅਵਨੀਤ-ਦੀਪਿਕਾ ਗਰੁੱਪ ਨੂੰ ਹੌਸਲਾ ਅਫਜਾਈ  ਦਾ ਇਨਾਮ ਮਿਲਿਆ। ਪ੍ਰਿੰਸੀਪਲ ਅਸ਼ਵਨੀ ਦੱਤਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਮਹਿੰਦੀ ਦੇ ਹੁਨਰ ਵਿੱਚ ਮਦਦ ਕਰਦੇ ਹਨ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਮਹਿੰਦੀ ਸਿਰਫ਼ ਕਰਵਾ ਚੌਥ ’ਤੇ ਹੀ ਨਹੀਂ ਸਗੋਂ ਹੋਰ ਖੁਸ਼ੀ ਦੇ ਮੌਕਿਆਂ ’ਤੇ ਵੀ ਹੱਥਾਂ ’ਤੇ ਲਗਾਈ ਜਾਂਦੀ ਹੈ। ਬੱਚਿਆਂ ਲਈ ਮਹਿੰਦੀ ਲਗਾਉਣਾ ਸਿੱਖਣਾ ਬਹੁਤ ਜ਼ਰੂਰੀ ਹੈ। ਜੱਜ ਦੀ ਭੂਮਿਕਾ  ਸੁਜਾਤਾ, ਲਵਪ੍ਰੀਤ ਅਤੇ ਰੰਜਨਾ ਨੇ ਅਦਾ ਕੀਤੀ। ਮੌਕੇ ਤੇ ਹੈੱਡਮਾਸਟਰ ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਸੁਰਿੰਦਰ ਪਾਲ ਕੌਰ, ਹਰਦੀਪ ਸੰਧੂ, ਹਿਨਾ ਖੰਨਾ ਅਤੇ ਪੀਆਰਓ ਵਿਪਨ ਕੁਮਾਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਰੂਰਤ ਹੈ ਇੱਕ ਦਿਲਦਾਰ ਦੀ
Next articleਸਿੱਖ ਰਾਜ ਦੀ ਬਚੀ ਆਖਰੀ ਨਿਸ਼ਾਨੀ ਦੀ ਸੇਵਾ-ਸੰਭਾਲ਼ ਲਈ ਕਮੇਟੀ ਦਾ ਗਠਨ