HOME ਜਰੂਰਤ ਹੈ ਇੱਕ ਦਿਲਦਾਰ ਦੀ

ਜਰੂਰਤ ਹੈ ਇੱਕ ਦਿਲਦਾਰ ਦੀ

15
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ) 

ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜੋ ਮੁਸੀਬਤ ਵਿੱਚ ਮੇਰੇ ਮੋਢੇ ਤੇ ਹੱਥ ਰੱਖੇ|
ਮੈਨੂੰ ਜਰੂਰਤ ਹੈ ਇਕ ਦਿਲਦਾਰ ਦੀ
ਜਿਹੜੇ ਮੇਰੇ ਨਾਲ ਹੱਸੇ ਅਤੇ ਮੇਰੇ ਨਾਲ ਹੀ ਰੋਵੇ
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜਿਹੜਾ ਬਿਨਾਂ ਕਹੇ ਮੇਰੇ ਦਿਲ ਦੀ ਗੱਲ ਜਾਣ ਜਾਏ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜਿਹੜਾ ਮੇਰਾ ਹੋ ਜਾਏ ਤੇ ਮੈਨੂੰ ਆਪਣਾ ਬਣਾਵੇ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜਿਸ ਦੇ ਮੋਢੇ ਤੇ ਸਿਰ ਰੱਖ ਕੇ ਮੈਂ ਰੋ ਸਕਾਂ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜਿਹੜਾ ਮੇਰੇ ਅਤੇ ਆਪਣੇ ਵਿੱਚ ਫਰਕ ਨਾ ਸਮਝੇ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਕਿ ਸੱਟ ਮੈਨੂੰ ਲੱਗੇ ਤੇ ਤਕਲੀਫ ਉਹਨੂੰ ਹੋਵੇ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ ਦੀ
ਜਿਸ ਦਾ ਦਿਮਾਗ ਨਹੀਂ ਬਲਕਿ ਦਿਲ ਧੜਕਦਾ ਹੋਵੇ|
ਮੈਨੂੰ ਜਰੂਰਤ ਹੈ ਇੱਕ ਦਿਲਦਾਰ  ਦੀ
ਜਿਹੜਾ ਮੇਰੀਆਂ ਗਲਤੀਆਂ ਸੁਧਾਰਨ ਵਿੱਚ ਮਦਦ ਕਰ ਸਕੇ|

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 1635 9045
ਰੋਤਕ ਹਰਿਆਣਾ 

Previous articleਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਹਲਕਾ ਨਕੋਦਰ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ
Next articleਕੇਸੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲੇ ’ਚ ਆਰਜੂ- ਏਨਾ ਗਰੁੱਪ ਰਿਹਾ ਅਵੱਲ