
ਹੋਲੀ ਦੇ ਰੰਗਾਂ ਵਿੱਚ ਰੰਗੇ ਜਾਉਣ ਨਾਲ, ਵਿਅਕਤੀ ਪਰਮਾਤਮਾ ਦੇ ਰੰਗਾਂ ’ਚ ਲੀਨ ਹੋ ਜਾਂਦਾ ਹੈ – ਡਾ. ਅਵਤਾਰ ਚੰਦ ਰਾਣਾ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇਸੀ ਫਾਰਮੇਸੀ ਕਾਲਜ ’ਚ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਇੱਕ ਦੂਜੇ ਨਾਲ ਖੂਬ ਹੋਲੀ ਖੇਲੀ। ਉਨ੍ਹਾਂ ਨੇ ਹੋਲੀ ਖੇਡ ਕੇ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਸਾਂਝਾ ਕੀਤਾ ਅਤੇ ਦੇਰ ਸ਼ਾਮ ਨੂੰ, ਉਨ੍ਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਨੂੰ ਰੰਗੀਨ ਰੰਗਾਂ ਨਾਲ ਵੀ ਰੰਗਿਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਗੁਲਾਲ ਲਗਾਇਆ ਅਤੇ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਗੁਲਾਲ ਲਗਾਇਆ। ਭਗਵਾਨ ਰਾਧਾ ਅਤੇ ਕ੍ਰਿਸ਼ਨ ਦੀਆਂ ਚਿੱਤਰ ਨੂੰ ਪਹਿਲਾਂ ਰੰਗਿਆ ਗਿਆ। ਹੋਲੀ ਮਨਾਉਣ ਸਬੰਧੀ ਬੋਰਡ ਸਜਾਏ ਗਏ, ਚਾਰਟ ਅਤੇ ਰੰਗੋਲੀਆਂ ਬਣਾਈਆਂ ਗਈਆਂ। ਵੱਖੋਂ-ਵੱਖ ਰਾਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਡੀਜੇ ਦੀ ਤਾਲ ’ਤੇ ਹੋਲੀ ਖੇਡੀ। ਵਿਦਿਆਰਥੀਆਂ ਨੇ ਪਾਣੀ ਤੋਂ ਬਿਨਾਂ ਹੋਲੀ ਮਨਾਈ, ਬਹੁਤਿਆਂ ਨੇ ਸਿਰਫ਼ ਟਿੱਕਾ ਹੀ ਮੱਥੇ ਤੇ ਲਾਇਆ। ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਹੋਲੀ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਹੋਲੀ ਦੇ ਰੰਗਾਂ ’ਚ ਰੰਗੇ ਜਾਣ ਨਾਲ, ਵਿਅਕਤੀ ਪਰਮਾਤਮਾ ਦੇ ਰੰਗਾਂ ਵਿੱਚ ਲੀਨ ਹੋ ਜਾਂਦਾ ਹੈ। ਅਸੀਂ ਇੱਕ ਰੰਗੀਨ ਦੇਸ਼ ਦੇ ਲੋਕ ਹਾਂ, ਰੰਗਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਦੇ ਹਾਂ। ਉਨ੍ਹਾਂ ਸਮਝਾਇਆ ਕਿ ਸਾਨੂੰ ਹੋਲੀ ਨੂੰ ਜੋਸ਼ ਨਾਲ ਮਨਾਉਣ ਦੀ ਬਜਾਏ, ਇੱਕ ਦੂਜੇ ਲਈ ਪਿਆਰ ਰੱਖ ਕੇ ਮਨਾਉਣਾ ਚਾਹੀਦਾ ਹੈ। ਮੌਕੇ ’ਤੇ ਅਮਨਜੋਤ ਕੌਰ, ਨਵਜੋਤ, ਸ਼ਿਖਾ, ਖੁਸ਼ਦੀਪ ਕੌਰ, ਮਨਪ੍ਰੀਤ, ਇੰਦਰਪ੍ਰੀਤ ਕੌਰ, ਅਭਿਨਵ, ਸਨੇਹਾ, ਤੋਸੀਫ ਅਹਿਮਦ, ਸ਼ੈਸ਼ਟਾ ਬਾਨੋ, ਮੁਹੰਮਦ ਸੁਹੇਲ, ਮੁਕੇਸ਼ ਸ਼ਰਮਾ ਅਤੇ ਵਿਪਨ ਕੁਮਾਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly

