(ਸਮਾਜ ਵੀਕਲੀ)
ਬਾਹਰੋਂ ਭਾਂਵੇ ਹੱਸਦੀ ਆਂ,ਪਰ ਅੰਦਰ ਪਏ ਉਜਾੜੇ ਨੀ !!
ਨੀਲਾ ਅੰਬਰ ਕਾਲਾ ਜਾਪੇ,ਘਟਾ ਜਿਵੇਂ ਘਨਘੋਰ ਕੋਈ
ਗਮਾਂ ਦੇ ਪਿੰਜਰੇ ਮੈਂ ਰੁਲ ਚਲੀ,ਹਾਸੇ ਲੈ ਗਿਆ ਚੋਰ ਕੋਈ !!
ਮਾਏ ਨੀ ਮੇਰੇ ਨੈਣਾਂ ਵਿੱਚੋਂ,ਮੁੱਕਿਆ ਸਬਰ ਹੈ ਆਸਾਂ ਦਾ
ਖ਼ਬਰੇ ਕਦ ਨੂੰ ਫਲ ਮਿਲੇਗਾ,ਬੇਅੰਤੀ ਅਰਦਾਸਾਂ ਦਾ!!
ਤਿੜਕ ਰਹੀ ਹਾਂ ਕੱਚ ਵਾਂਗਰਾਂ,ਕੰਨੀ ਟਾਟਾਂ ਸ਼ੋਰ ਦੀਆਂ
ਬੇਰਹਿਮ ਅੱਵਲੀਆਂ ਪੀੜਾਂ ਮਾਏ,ਹੱਡ ਮੇਰੇ ਨੇ ਖੋਰਦੀਆਂ!!
ਹਿਜਰ ਮੇਰੇ ਵਿੱਚ ਚਸਕ ਉੱਠੀ ਏ,ਗੁੱਝੀ ਲੱਗੀ ਸੱਟ ਨੀ ਮਾਏ
ਜੇਕਰ ਲੱਗਦੇ ਜਿਸਮ ਮੇਰੇ ਤੇ,,ਸਹਿ ਲੈਂਦੀ ਮੈਂ ਫੱਟ ਨੀ ਮਾਏ!!
ਮਾਏ ਮੇਰੇ ਜਿਹਨ ਵਿੱਚੋਂ,ਆਸ ਮੁੱਕੀ ਏ ਜੀਵਣ ਦੀ
ਨਹੀਂ ਬਚੀ ਏ ਹਿੰਮਤ ਹੁਣ ਮਾਂ,ਖਾਰੇ ਹੰਝੂ ਪੀਵਣ ਦੀ !!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly